ਆਈ ਤਾਜਾ ਵੱਡੀ ਖਬਰ
ਘਰਾਂ ਵੀ ਰਖਵਾਲੀ ਦੇ ਲਈ ਆਮ ਤੌਰ ਤੇ ਲੋਕ ਘਰਾਂ ਵਿੱਚ ਪਾਲਤੂ ਕੁੱਤਿਆਂ ਨੂੰ ਰੱਖਦੇ ਹਨ, ਇਨਾ ਕੁੱਤਿਆਂ ਦੇ ਨਾਲ ਮਨੁੱਖ ਦਾ ਕਈ ਵਾਰ ਇਨਾ ਜਿਆਦਾ ਪਿਆਰ ਪੈ ਜਾਂਦਾ ਹੈ ਕਿ ਮਨੁੱਖ ਘਰ ਵਿੱਚ ਰੱਖਣ ਵਾਲੇ ਕੁੱਤਿਆਂ ਉੱਪਰ ਪੂਰੀ ਤਰ੍ਹਾਂ ਦੇ ਨਾਲ ਨਿਰਭਰ ਹੋ ਜਾਂਦਾ ਹੈ ਤੇ ਉਹਨਾਂ ਬਿਨਾਂ ਇੱਕ ਦਿਨ ਵੀ ਨਹੀਂ ਗੁਜ਼ਾਰਦਾ, ਅਕਸਰ ਇਹ ਵੀ ਚੀਜ਼ਾਂ ਵੇਖਣ ਨੂੰ ਮਿਲਦੀਆਂ ਹਨ ਕਿ ਕਈ ਵਾਰ ਇਹਨਾਂ ਪਾਲਤੂ ਕੁੱਤਿਆਂ ਵੱਲੋਂ ਘਰ ਵਿੱਚ ਕਈ ਵਾਰ ਮਨੁੱਖ ਦਾ ਕਾਫ਼ੀ ਨੁਕਸਾਨ ਵੀ ਕਰ ਦਿੱਤਾ ਜਾਂਦਾ ਹੈ। ਜਿਵੇਂ ਕਈ ਵਾਰ ਪਾਲਤੂ ਖੇਡਦੇ ਖੇਡਦੇ ਉਹ ਘਰ ਦੀਆਂ ਚੀਜ਼ਾਂ ਨੂੰ ਨੁਕਸਾਨ ਪਹੁੰਚਾ ਦਿੰਦੇ ਹਨ, ਪਰ ਅੱਜ ਤੁਹਾਨੂੰ ਇੱਕ ਅਜਿਹੇ ਪਾਲਤੂ ਕੁੱਤੇ ਬਾਰੇ ਦੱਸਾਂਗੇ, ਜਿਸ ਨੇ ਹਜ਼ਾਰਾਂ ਡਾਲਰ ਨਿਗਲ ਨੇ ਤੇ ਫਿਰ ਡਾਕਟਰ ਨੇ ਇੱਕ ਵੱਖਰੇ ਢੰਗ ਦੇ ਨਾਲ ਇਹਨਾਂ ਸਾਰੇ ਡਾਲਰਾਂ ਨੂੰ ਬਾਹਰ ਕੱਢਿਆ l
ਇਹ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ l ਦਰਅਸਲ ਅਮਰੀਕਾ ਦੇ ਪੈਨਸਿਲਵੇਨੀਆ ਤੋਂ ਇਕ ਪਾਲਤੂ ਕੁੱਤੇ ਦਾ ਦਿਲਚਸਪ ਮਾਮਲਾ ਸਾਹਮਣੇ ਆਇਆ, ਜਿਸ ਨੇ ਸਭ ਨੂੰ ਹੀ ਹੈਰਾਨ ਕਰਕੇ ਰੱਖ ਦਿੱਤਾ ਹੈ l ਇੱਥੇ ਫਾਲਤੂ ਕੁੱਤਾ ਹਜ਼ਾਰਾਂ ਡਾਲਰ ਨਿਗਲ ਗਿਆ, ਪਰ ਜਦੋਂ ਕੁੱਤੇ ਦੇ ਮਾਲਕ ਵੱਲੋਂ ਨੋਟ ਗਿਣੇ ਗਏ ਤਾਂ ਉਹ ਕਾਫੀ ਪਰੇਸ਼ਾਨ ਹੋ ਗਿਆ l ਜਿਸ ਤੋਂ ਬਾਅਦ ਇਸ ਵਿਅਕਤੀ ਵੱਲੋਂ ਜਦੋਂ ਨੋਟ ਗਿਣੇ ਗਏ ਤਾਂ ਉਸ ਨੂੰ ਪਤਾ ਚੱਲਿਆ ਕਿ 4000 ਡਾਲਰ ਯਾਨੀ ਭਾਰਤੀ ਕਰੰਸੀ ਮੁਤਾਬਕ ਬਣਦੇ ਕਰੀਬ 3.50 ਲੱਖ ਰੁਪਏ ਗਾਇਬ ਹੋ ਗਏ।
ਜਿਸ ਤੋਂ ਬਾਅਦ ਇਸ ਕੁੱਤੇ ਦੇ ਮਾਲਕ ਵੱਲੋਂ ਤੁਰੰਤ ਇਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰ ਕੋਲ ਉਸਨੂੰ ਵਿਖਾਇਆ ਗਿਆ ਤਾਂ ਇਸ ਦੌਰਾਨ ਉਨ੍ਹਾਂ ਨੇ ਬੈਂਕ ਨੂੰ ਫੋਨ ਕਰਕੇ ਡਾਲਰਾਂ ਬਾਰੇ ਜਾਣਕਾਰੀ ਹਾਸਲ ਕੀਤੀ। ਬੈਂਕ ਕਰਮਚਾਰੀ ਮੁਤਾਬਕ ਸੀਰੀਅਲ ਨੰਬਰ ਮਿਲਣ ਤੋਂ ਬਾਅਦ ਡਾਲਰ ਬੈਂਕ ‘ਚ ਜਮ੍ਹਾ ਕਰਵਾਏ ਜਾ ਸਕਦੇ ਹਨ। ਪਾਲਤੂ ਕੁੱਤੇ ਦੇ ਮਾਲਿਕ ਪਤੀ-ਪਤਨੀ ਦੀ ਸ਼ਿਕਾਇਤ ਸੁਣ ਕੇ ਡਾਕਟਰ ਨੇ ਕੁੱਤੇ ਨੂੰ ਪੇਟ ਸਾਫ਼ ਕਰਨ ਦੀ ਦਵਾਈ ਦਿੱਤੀ। ਜਿਸ ਤੋਂ ਬਾਅਦ ਕੁੱਤੇ ਨੇ ਡਾਲਰ ਕਲੀਅਰ ਕਰ ਦਿੱਤੇ।
ਜਾਣਕਾਰੀ ਅਨੁਸਾਰ ਡਾਕਟਰ ਵੱਲੋਂ ਪੇਟ ਸਾਫ਼ ਕਰਨ ਵਾਲੀ ਦਵਾਈ ਦੇਣ ‘ਤੇ ਕਰੀਬ 80 ਫ਼ੀਸਦੀ ਰਕਮ ਵਾਪਸ ਆਈ ਜੋ ਭਾਰਤੀ ਕਰੰਸੀ ਵਿਚ ਕਰੀਬ 2 ਲੱਖ 95 ਹਜ਼ਾਰ ਬਣਦੇ ਹਨ। ਪਰ ਇਸ ਵੱਡੇ ਨੁਕਸਾਨ ਦੇ ਹੋਣ ਤੋਂ ਬਾਅਦ ਹੁਣ ਪੀੜਿਤ ਪਰਿਵਾਰ ਕਾਫੀ ਪਰੇਸ਼ਾਨ ਨਜ਼ਰ ਆ ਰਿਹਾ ਹੈ , ਪਰ ਉਨਾਂ ਵੱਲੋਂ ਇਸ ਗੱਲ ਦੀ ਵੀ ਖੁਸ਼ੀ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਉਹਨਾਂ ਦਾ ਪਾਲਤੂ ਕੁੱਤਾ ਬਿਲਕੁਲ ਠੀਕ ਹੈ।
ਤਾਜਾ ਜਾਣਕਾਰੀ