BREAKING NEWS
Search

ਪਾਬੰਦੀਆਂ ਦੀ ਪਾਲਣਾ ਨਾ ਕਰਨ ਕਰਕੇ ਇਥੇ 5 ਜੁਲਾਈ ਨੂੰ ਰਾਤ 10 ਵਜੇ ਤੱਕ ਇਹਨਾਂ ਬਜਾਰਾਂ ਨੂੰ ਕੀਤਾ ਗਿਆ ਬੰਦ

ਆਈ ਤਾਜਾ ਵੱਡੀ ਖਬਰ

ਭਾਰਤ ਵਿੱਚ ਪਿਛਲੇ ਸਾਲ ਤੋਂ ਕਰੋਨਾ ਵਾਇਰਸ ਨੇ ਤਬਾਹੀ ਮਚਾ ਰੱਖੀ ਹੈ ਜਿਸ ਕਾਰਨ ਕੇਂਦਰ ਸਰਕਾਰ ਵੱਲੋਂ ਪੂਰੇ ਭਾਰਤ ਵਿੱਚ ਤਾਲਾਬੰਦੀ ਕਰ ਦਿੱਤੀ ਗਈ ਸੀ ਤਾਂ ਜੋ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਕਰੋਨਾ ਦੀ ਦੂਜੀ ਲਹਿਰ ਦੇ ਚਲਦਿਆਂ ਦੇਸ਼ ਨੂੰ ਕਾਫ਼ੀ ਭਾਰੀ ਮਾਤਰਾ ਵਿੱਚ ਜਾਨੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ, ਇਸ ਗੱਲ ਨੂੰ ਧਿਆਨ ਵਿਚ ਰੱਖ ਕੇ ਸਰਕਾਰ ਨੇ ਦੇਸ਼ ਦੇ ਲੋਕਾਂ ਨੂੰ ਕਰੋਨਾ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਕਰਨ ਦੀ ਹਦਾਇਤ ਜਾਰੀ ਕੀਤੀ ਸੀ। ਸਰਕਾਰ ਦੀਆਂ ਇਨ੍ਹਾਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਬਹੁਤ ਸਾਰੇ ਲੋਕ ਅਣਗਹਿਲੀ ਵਰਤ ਰਹੇ ਹਨ ਅਤੇ ਇਸ ਪ੍ਰੋਟੋਕੋਲ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਹਨ, ਜਿਸ ਦੇ ਚੱਲਦੇ ਇਹ ਲੋਕ ਆਪਣੇ ਨਾਲ ਨਾਲ ਆਸ ਪਾਸ ਦੇ ਬਾਕੀ ਲੋਕਾਂ ਦੀ ਜਾਨ ਨੂੰ ਵੀ ਖਤਰੇ ਵਿੱਚ ਧੱਕ ਰਹੇ ਹਨ।

ਰਾਜਧਾਨੀ ਦਿੱਲੀ ਤੋਂ ਇਕ ਅਜਿਹੀ ਹੀ ਘਟਨਾ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਜਿਸ ਵਿੱਚ ਦਿੱਲੀ ਦੇ ਲਕਸ਼ਮੀ ਨਗਰ ਦੇ ਮੇਨ ਬਜਾਰ ਅਤੇ ਆਸੇ ਪਾਸੇ ਦੇ ਬਾਕੀ ਬਜ਼ਾਰ ਵੀ ਬੰਦ ਕਰ ਦਿੱਤੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰੀਤ ਬਿਹਾਰ ਦੇ ਐਸ ਡੀ ਐਮ ਨੇ ਇਕ ਰਿਪੋਰਟ ਜਾਰੀ ਕੀਤੀ ਹੈ ਜਿਸ ਵਿੱਚ ਉਨ੍ਹਾਂ ਨੇ ਦੱਸਿਆ ਹੈ ਕਿ ਆਮ ਲੋਕ,ਦੁਕਾਨਦਾਰ ਅਤੇ ਵਿਕ੍ਰੇਤਾ ਦਿੱਲੀ ਦੀ ਲਕਸ਼ਮੀ ਨਗਰ ਮਾਰਕੀਟ ਵਿੱਚ ਕਰੋਨਾ ਪ੍ਰੋਟੋਕੋਲ ਦੀ ਪਾਲਣਾ ਨਹੀਂ ਕਰ ਰਹੇ ਹਨ ਅਤੇ ਮਾਰਕੀਟ ਐਸੋਸੀਏਸ਼ਨ ਵੀ ਇਸ ਗੱਲ ਤੇ ਕੋਈ ਧਿਆਨ ਨਹੀਂ ਦੇ ਰਿਹਾ ਹੈ।

ਪੂਰਬੀ ਦਿੱਲੀ ਦੇ ਮੈਜਿਸਟਰੇਟ ਅਤੇ ਦਿੱਲੀ ਆਫਤ ਪ੍ਰਬੰਧਨ ਅਥਾਰਟੀ ਦੀ ਚੇਅਰਪਰਸਨ ਸੋਨੀਕਾ ਸਿੰਘ ਨੇ ਕਰੋਨਾ ਪ੍ਰੋਟੋਕਾਲ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਤੇ ਕਿਸ਼ਨ ਕੂੰਜ, ਵਿਜੈ ਚੌਂਕ, ਜਗਤ ਰਾਮ ਪਾਰਕ, ਵਿਕਾਸ ਮਾਰਗ ਤੋਂ ਲਵਲੀ ਪਬਲਿਕ ਸਕੂਲ, ਮੰਗਲ ਬਾਜ਼ਾਰ, ਸੁਭਾਸ਼ ਚੌਂਕ ਭਾਗ 5 ਜੁਲਾਈ ਦੀ ਰਾਤ 10 ਵਜੇ ਤੱਕ ਪੂਰੀ ਤਰ੍ਹਾਂ ਨਾਲ ਤਾਲਾਬੰਦ ਕਰ ਦਿੱਤੇ ਹਨ, ਪਰ ਜ਼ਰੂਰੀ ਚੀਜ਼ਾਂ ਵੇਚਣ ਵਾਲੀਆਂ ਦੁਕਾਨਾਂ ਨੂੰ ਇਸ ਤਾਲਾਬੰਦੀ ਤੋਂ ਰਾਹਤ ਦਿੱਤੀ ਗਈ ਹੈ।

ਪੂਰਬੀ ਦਿੱਲੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਗੁਰੂ ਰਾਮ ਦਾਸ ਨਗਰ, ਸੁਭਾਸ਼ ਚੌਂਕ, ਮੰਗਲ ਬਾਜ਼ਾਰ ਵਿਜੈ ਚੌਂਕ ਅਤੇ ਜਗਤ ਰਾਮ ਪਾਰਕ ਵਿੱਚ ਪੇਂਦੀਆ ਸਭ ਦੁਕਾਨਾਂ ਨੂੰ 5 ਜੁਲਾਈ ਤੱਕ ਲਈ ਬੰਦ ਕਰ ਦਿੱਤਾ ਹੈ ਕਿਉਂਕਿ ਇਨਾਂ ਦੁਕਾਨਾਂ ਦੁਆਰਾ ਪ੍ਰੋਟੋਕੋਲ ਦੇ ਨਿਯਮਾਂ ਦੀ ਪਾਲਣਾ ਵਿੱਚ ਅਣਗਹਿਲੀ ਵਰਤੀ ਜਾ ਰਹੀ ਸੀ।



error: Content is protected !!