BREAKING NEWS
Search

ਪਹਾੜਾਂ ਚ ਫਿਰ ਕੁਦਰਤ ਨੇ ਮਚਾਈ ਇਹ ਤਬਾਹੀ , ਬਚਾਅ ਕਾਰਜ ਜੋਰਾਂ ਤੇ ਜਾਰੀ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ

ਜਦੋਂ ਵੀ ਇਨਸਾਨ ਵੱਲੋਂ ਕੁਦਰਤ ਨਾਲ ਖਿਲਵਾੜ ਕੀਤਾ ਜਾਂਦਾ ਹੈ ਤਾਂ ਕੁਦਰਤ ਵੱਲੋਂ ਵੀ ਆਪਣੇ ਹੋਣ ਦਾ ਅਹਿਸਾਸ ਕਰਵਾ ਦਿਤਾ ਜਾਂਦਾ ਹੈ। ਕੁਦਰਤ ਵੱਲੋਂ ਹੀ ਭੇਜੀ ਗਈ ਕਰੋਨਾ ਦੀ ਆਫ਼ਤ ਨੂੰ ਅਜੇ ਵੀ ਸਾਰੇ ਸੰਸਾਰ ਵਿੱਚ ਠੱਲ ਨਹੀਂ ਪਾਈ ਗਈ ਹੈ। ਉਥੇ ਹੀ ਦੇਸ਼ ਅੰਦਰ ਇਕ ਤੋਂ ਬਾਅਦ ਇਕ ਲਗਾਤਾਰ ਕੁਦਰਤੀ ਆਫ਼ਤਾਂ ਦਾ ਆਉਣਾ ਜਾਰੀ ਹੈ ਜਿਸ ਵਿੱਚ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ। ਮੌਸਮ ਦੇ ਬਦਲੇ ਮਿਜਾਜ਼ ਕਾਰਨ ਜਿਥੇ ਪਿਛਲੇ ਕੁਝ ਸਮੇਂ ਤੋਂ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉਥੇ ਹੀ ਬਹੁਤ ਸਾਰੇ ਹਾਦਸੇ ਵਾਪਰਨ ਦੀਆਂ ਖ਼ਬਰਾਂ ਵੀ ਆਏ ਦਿਨ ਸਾਹਮਣੇ ਆ ਰਹੀਆਂ ਹਨ।

ਜਿਸ ਵਿੱਚ ਬਹੁਤ ਸਾਰੇ ਲੋਕਾਂ ਦੀ ਜਾਨ ਤੱਕ ਵੀ ਜਾ ਰਹੀ ਹੈ। ਪਹਾੜਾਂ ਵਿੱਚ ਹੁਣ ਕੁਦਰਤ ਨੇ ਇੱਕ ਵਾਰ ਫਿਰ ਤੋਂ ਤਬਾਹੀ ਮਚਾਈ ਹੈ ਜਿੱਥੇ ਰਾਹਤ ਕਾਰਜ ਜਾਰੀ ਹਨ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਜਿੱਥੇ ਦੇਹਰਾਦੂਨ ਦੇ ਵਿਚ ਬੁੱਧਵਾਰ ਨੂੰ ਹੋਈ ਬਰਸਾਤ ਅਤੇ ਬੱਦਲ ਫਟਣ ਦੇ ਕਾਰਨ ਲੋਕਾਂ ਦੇ ਘਰ ਚਿੱਕੜ ਅਤੇ ਪਾਣੀ ਨਾਲ ਭਰ ਗਏ ਸਨ। ਉੱਥੇ ਹੀ ਇਸ ਵਿਚ ਕੁਝ ਵਾਹਨ ਵੀ ਰੁੜ ਗਏ ਸਨ ਅਤੇ ਕਈ ਥਾਵਾਂ ਉਪਰ ਦਰਖ਼ਤ ਅਤੇ ਬਿਜਲੀ ਦੇ ਖੰਭੇ ਪ੍ਰਾਪਤ ਹੋਏ ਸਨ।

ਬੱਦਲ ਫਟਣ ਅਤੇ ਬਰਸਾਤ ਕਾਰਨ ਭਾਰੀ ਨੁਕਸਾਨ ਹੋਇਆ ਸੀ ਉਥੇ ਹੀ ਇਕ ਵਾਰ ਫਿਰ ਤੋਂ ਪਿਛਲੇ 48 ਘੰਟਿਆਂ ਦੌਰਾਨ ਹੋਣ ਵਾਲੀ ਬਰਸਾਤ ਨਾਲ ਹੜ੍ਹ ਵਾਲੀ ਸਥਿਤੀ ਪੈਦਾ ਹੋ ਗਈ ਹੈ। ਕਿਉਂਕਿ ਹੋਈ ਇਸ ਬਰਸਾਤ ਨਾਲ ਦੇਹਰਾਦੂਨ ਰਿਸ਼ੀਕੇਸ ਪੁੱਲ ਰਾਣੀ ਪੋਖਰੀ ਦੇ ਨਜ਼ਦੀਕ ਢਹਿ-ਢੇਰੀ ਹੋ ਗਿਆ ਹੈ। ਜਿਸ ਕਾਰਨ ਬਹੁਤ ਸਾਰੇ ਵਾਹਨ ਇਸ ਪਾਣੀ ਵਿੱਚ ਰੁੜ ਗਏ ਹਨ। ਉਥੇ ਹੀ ਪੁਲਸ ਤੇ ਪ੍ਰਸ਼ਾਸਨ ਵੱਲੋਂ ਵੀ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਰਾਹਤ ਕਾਰਜ ਆਰੰਭ ਕਰ ਦਿੱਤੇ ਗਏ ਹਨ।

ਉਤਰਾਖੰਡ ਦੇ 5 ਜਿਲਿਆਂ ਵਿੱਚ ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕਰਦਿਆਂ ਹੋਇਆਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਸਮੇਂ ਰਿਸ਼ੀਕੇਸ਼ ਪੁੱਲ ਦੇ ਟੁੱਟ ਜਾਣ ਕਾਰਨ ਕਈ ਪਿੰਡਾਂ ਨਾਲ ਸੜਕ ਕੱਟੀ ਗਈ ਹੈ, ਕਿਉਂਕਿ ਪਾਣੀ ਦੇ ਵਹਾਅ ਕਾਰਨ ਸਾਰੀ ਸੜਕ ਰੁੜ ਗਈ ਹੈ। ਉਥੇ ਹੀ ਦੱਸਿਆ ਗਿਆ ਹੈ ਕੇ ਲਗਾਤਾਰ ਮੀਂਹ ਪੈਣ ਕਾਰਨ ਮਾਲਦੇਵਤਾ ਸਹਸਧਾਰਾ ਲਿੰਕ ਸੜਕ ਜੋ ਕੇ ਪਿੰਡ ਖੇੜੀ ਦੀ ਹੈ, ਪੂਰੀ ਤਰਾਂ ਕੱਟੀ ਗਈ ਹੈ।



error: Content is protected !!