ਆਈ ਤਾਜ਼ਾ ਵੱਡੀ ਖਬਰ
ਮਾਪਿਆ ਵੱਲੋਂ ਜਿਥੇ ਆਪਣੇ ਬੱਚਿਆਂ ਦੀ ਬਿਹਤਰੀਨ ਪਰਵਰਿਸ਼ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਉੱਚ ਮੰਜਲਾਂ ਵੱਲ ਲਿਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਥੇ ਹੀ ਬੱਚਿਆਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਮਾਪਿਆਂ ਵੱਲੋਂ ਹਰ ਕਦਮ ਤੇ ਉਨ੍ਹਾਂ ਦਾ ਸਾਥ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਜ਼ਿੰਦਗੀ ਵਿਚ ਆਉਣ ਵਾਲੀ ਮੁਸੀਬਤ ਤੋਂ ਆਪਣੇ ਉਪਰ ਵੀ ਲੈ ਲਿਆ ਜਾਂਦਾ ਹੈ। ਪਰ ਕਰੋਨਾ ਨੇ ਬਹੁਤ ਸਾਰੇ ਪਰਿਵਾਰਾਂ ਵਿਚ ਅਜਿਹੀ ਤਬਾਹੀ ਮਚਾਈ ਹੈ ਜਿੱਥੇ ਬਹੁਤ ਸਾਰੇ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਤੋਂ ਦੂਰ ਕਰ ਦਿੱਤਾ। ਹੁਣ ਪਰਿਵਾਰ ਵੱਲੋਂ ਡੇਢ ਸਾਲ ਦੇ ਪੁੱਤ ਦੀ ਲਾਸ਼ ਨੂੰ ਘਰ ਵਿੱਚ ਰੱਖਿਆ ਗਿਆ ਹੈ ਜਿੱਥੇ ਏ ਸੀ ਹਮੇਸ਼ਾ ਚਲਦਾ ਸੀ ਤੇ ਰੋਜ਼ਾਨਾ ਹੀ ਸਫ਼ਾਈ ਕੀਤੀ ਜਾਂਦੀ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਕਾਨਪੁਰ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਪਰਿਵਾਰ ਵੱਲੋਂ ਘਰ ਵਿਚ ਇਕ ਲਾਸ਼ ਨੂੰ ਡੇਢ ਸਾਲ ਤੱਕ ਸਾਂਭ ਸੰਭਾਲ ਕੇ ਰੱਖਿਆ ਗਿਆ ਹੈ। ਕਰੋਨਾ ਦੇ ਦੌਰ ਵਿਚ ਜਿੱਥੇ 35 ਸਾਲਾ ਇਨਕਮ ਟੈਕਸ ਅਫਸਰ ਵਿਮਲੇਸ਼ ਸੋਨਕਰ ਦੀ ਮੌਤ ਹੋ ਗਈ ਸੀ। ਦੱਸਿਆ ਗਿਆ ਹੈ ਕਿ ਉਸ ਦੀ ਪਤਨੀ ਮਿਤਾਲੀ ਸਹਿਕਾਰੀ ਬੈਂਕ ਵਿੱਚ ਮੈਨੇਜਰ ਦੇ ਅਹੁਦੇ ਤੇ ਨੌਕਰੀ ਕਰਦੀ ਹੈ। ਜਿਸ ਦੇ ਦੋ ਬੱਚੇ ਵੀ ਹਨ ਜਿਨ੍ਹਾਂ ਵਿੱਚ ਵੀ 20 ਮਹਿਨੇ ਦੀ ਧੀ ਦ੍ਰਿਸ਼ਟੀ ਅਤੇ ਚਾਰ ਸਾਲ ਦਾ ਪੁੱਤਰ ਸੰਭਵ ਹੈ।
ਜਦੋ ਹਸਪਤਾਲ ਵੱਲੋਂ ਕ੍ਰੋਨਾ ਦੇ ਦੌਰ ਵਿਚ 22 ਅਪ੍ਰੈਲ 2021 ਨੂੰ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਸੀ ਅਤੇ ਮੌਤ ਦਾ ਸਰਟੀਫਿਕੇਟ ਵੀ ਦਿੱਤਾ ਗਿਆ ਸੀ। 23 ਅਪ੍ਰੈਲ ਨੂੰ ਜਦੋਂ ਅੰਤਿਮ ਸੰਸਕਾਰ ਕਰਨ ਲਈ ਜਾ ਰਹੇ ਸਨ ਤਾਂ ਪਰਿਵਾਰ ਨੂੰ ਲੱਗਿਆ ਕਿ ਉਨ੍ਹਾਂ ਦਾ ਬੇਟਾ ਜਿੰਦਾ ਹੈ ਜਿਸ ਤੋਂ ਬਾਅਦ ਹਸਪਤਾਲ ਦਾਖਲ ਕਰਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਇਹ ਸੰਭਵ ਨਾ ਹੋ ਸਕਿਆ ਤਾਂ ਪਰਿਵਾਰ ਵੱਲੋਂ ਘਰ ਲਿਆ ਕੇ ਹੀ ਉਸ ਦੀ ਦੇਖ ਭਾਲ ਸ਼ੁਰੂ ਕਰ ਦਿੱਤੀ ਗਈ ਕਿ ਉਹ ਕੌਮਾਂ ਵਿੱਚ ਹੈ।
ਹੁਣ ਉਸ ਦੇ ਕੰਮ ਤੇ ਨਾ ਆਉਣ ਤੇ ਚਲਦਿਆਂ ਹੋਇਆਂ ਜਿੱਥੇ ਇਨਕਮ ਟੈਕਸ ਵਿਭਾਗ ਵੱਲੋਂ ਵੇਖਿਆ ਗਿਆ ਤਾਂ ਉਸ ਦੀ ਲਾਸ਼ ਇਕ ਮੰਮੀ ਦੀ ਹਾਲਤ ਵਿਚ ਮਿਲੀ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸਮਝਾਇਆ ਗਿਆ ਅਤੇ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ। ਪਰਵਾਰ ਵੱਲੋਂ 24 ਘੰਟੇ ਕਮਰੇ ਵਿੱਚ ਏਸੀ ਚਲਾਇਆ ਜਾਂਦਾ ਸੀ ਅਤੇ ਰੋਜ਼ਾਨਾ ਹੀ ਇਸਦੀ ਸਾਫ ਸਫਾਈ ਕਰਕੇ ਕੱਪੜੇ ਬਦਲੇ ਜਾਂਦੇ ਸਨ।
Home ਤਾਜਾ ਜਾਣਕਾਰੀ ਪਰਿਵਾਰ ਵਲੋਂ ਡੇਢ ਸਾਲ ਪੁੱਤ ਦੀ ਲਾਸ਼ ਘਰ ਵਿਚ ਰੱਖੀ ਰਹੀ, AC ਹਮੇਸ਼ਾ ਚਲਦਾ ਸੀ- ਰੋਜ ਕਰਦੇ ਸੀ ਸਫਾਈ
ਤਾਜਾ ਜਾਣਕਾਰੀ