BREAKING NEWS
Search

ਪਤੀ ਨੇ ਲਵ ਮੈਰਿਜ ਕਰਾਉਣ ਤੋਂ ਬਾਅਦ ਪਤਨੀ ਨੂੰ ਲਟਕਾਇਆ ਫਾਹੇ ਤੇ ਅਤੇ ਲਿਖਵਾਇਆ ਇਹ ਨੋਟ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿਚ ਜਿੱਥੇ ਆਏ ਦਿਨ ਹੀ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਹਨ ਜਿਸ ਨੂੰ ਸੁਣ ਕੇ ਰਿਸ਼ਤਿਆਂ ਤੋਂ ਵਿਸ਼ਵਾਸ ਉਠ ਜਾਂਦਾ ਹੈ। ਵਿਆਹ ਇਕ ਅਜਿਹਾ ਪਵਿੱਤਰ ਬੰਧਨ ਹੈ ਜੋ ਇਨਸਾਨਾਂ ਅਤੇ ਦੋ ਪਰਿਵਾਰਾਂ ਦੇ ਆਪਸੀ ਰਿਸ਼ਤੇ ਦੀ ਸ਼ੁਰੂਆਤ ਕਰਦਾ ਹੈ। ਉਥੇ ਕੁਝ ਲੋਕਾਂ ਵੱਲੋਂ ਇਸ ਪਵਿੱਤਰ ਰਿਸ਼ਤੇ ਨੂੰ ਤਾਰ-ਤਾਰ ਕਰ ਦਿੱਤਾ ਜਾਂਦਾ ਹੈ। ਅੱਜ ਦੇ ਦੌਰ ਵਿਚ ਜਿੱਥੇ ਬਹੁਤ ਸਾਰੇ ਨੌਜਵਾਨਾਂ ਵੱਲੋਂ ਪ੍ਰੇਮ ਵਿਆਹ ਕਰਵਾਉਣ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ। ਉੱਥੇ ਹੀ ਬਹੁਤ ਸਾਰੇ ਨੌਜਵਾਨਾਂ ਵੱਲੋਂ ਵਿਆਹ ਤੋਂ ਬਾਅਦ ਆਪਸੀ ਵਿਵਾਦ ਦੇ ਚਲਦੇ ਹੋਏ ਕਈ ਘਟਨਾਵਾਂ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ।

ਅਜਿਹੀਆਂ ਘਟਨਾਵਾਂ ਸੁਣ ਕੇ ਲੋਕਾਂ ਦੇ ਵੀ ਰੌਂਗਟੇ ਖੜੇ ਹੋ ਜਾਂਦੇ ਹਨ। ਹੁਣ ਪਤੀ ਵੱਲੋਂ ਲਵ ਮੈਰਿਜ ਤੋਂ ਬਾਅਦ ਪਤਨੀ ਤੋਂ ਸੁਸਾਈਡ ਨੋਟ ਲਿਖਵਾ ਕੇ ਫ਼ਾਹੇ ਤੇ ਲਟਕਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਹਰਿਆਣਾ ਦੇ ਪਾਣੀਪਤ ਤੋਂ ਸਾਹਮਣੇ ਆਇਆ। ਜਿੱਥੇ ਕੁੱਝ ਸਮਾਂ ਪਹਿਲਾਂ ਪਾਣੀਪਤ ਦੇ ਵੱਖ-ਵੱਖ ਇਲਾਕਿਆਂ ਦੇ ਰਹਿਣ ਵਾਲੇ ਲੜਕੀ ਅਤੇ ਲੜਕੇ ਵੱਲੋਂ ਪ੍ਰੇਮ ਵਿਆਹ ਕਰਵਾਇਆ ਗਿਆ ਸੀ। ਜਿੱਥੇ ਇਹ ਅੰਤਰ ਜਾਤੀ ਵਿਆਹ ਸੀ ਉਥੇ ਹੀ ਲੜਕੀ ਦਾ ਇਹ ਦੂਜਾ ਵਿਆਹ ਹੋਣ ਕਾਰਨ ਲੜਕੇ ਦੇ ਪਰਿਵਾਰ ਵੱਲੋਂ ਲੜਕੀ ਨੂੰ ਸਵੀਕਾਰ ਨਹੀਂ ਕੀਤਾ ਜਾ ਰਿਹਾ ਸੀ।

ਜਿਸ ਕਾਰਨ ਲੜਕਾ ਆਪਣੀ ਪਤਨੀ ਸਮੇਤ ਉਨ੍ਹਾਂ ਤੋਂ ਵੱਖ ਰਹਿਣ ਲੱਗ ਪਿਆ ਕੁਝ ਸਮਾਂ ਠੀਕ ਰਿਹਾ ਪਰ ਬਾਅਦ ਵਿੱਚ ਆਪਣੇ ਮਾਪਿਆਂ ਦੇ ਕਹਿਣ ਤੇ ਲੜਕੀ ਨਾਲ ਲੜਾਈ ਝਗੜਾ ਸ਼ੁਰੂ ਕਰ ਦਿੱਤਾ ਅਤੇ ਇਕ ਦਿਨ ਉਸ ਨੂੰ ਪਾਣੀ ਵਿੱਚ ਕੋਈ ਨਸ਼ੀਲਾ ਪਦਾਰਥ ਮਿਲਾ ਕੇ ਦੇ ਦਿੱਤਾ ਗਿਆ ਅਤੇ ਜ਼ਬਰਦਸਤੀ ਉਸ ਤੋਂ ਸੁਸਾਈਡ ਨੋਟ ਲਿਖਵਾਇਆ ਗਿਆ ਅਤੇ ਬਾਅਦ ਵਿੱਚ ਉਸ ਨੂੰ ਫਾਹੇ ਲਾ ਦਿੱਤਾ ਗਿਆ। ਪੀੜਤਾਂ ਦੀ ਇਸ ਹਾਲਤ ਨੂੰ ਦੇਖ ਕੇ ਉਸ ਦੀ ਬੇਟੀ ਵੱਲੋਂ ਆਪਣੀ ਮਾਂ ਅਤੇ ਦਾਦੀ ਨੂੰ ਇਸ ਹਾਦਸੇ ਦੀ ਸੂਚਨਾ ਦਿੱਤੀ ਗਈ ਜਿਨ੍ਹਾਂ ਵੱਲੋਂ ਤੁਰੰਤ ਪਹੁੰਚ ਕੇ ਉਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਾਇਆ ਗਿਆ।

ਜਿਸ ਦੀ ਹਾਲਤ ਗੰਭੀਰ ਹੋਣ ਕਾਰਨ 15 ਦਿਨਾਂ ਤੱਕ ਹਸਪਤਾਲ ਜ਼ੇਰੇ ਇਲਾਜ ਸੀ ਤੇ ਅਜੇ ਵੀ ਚੱਲਣ ਫਿਰਨ ਤੋਂ ਅਸਮਰੱਥ ਹੈ। ਪੀੜਤਾ ਨੇ ਦੱਸਿਆ ਕਿ ਜਿੱਥੇ ਉਸ ਦੇ ਸਹੁਰੇ ਪਰਿਵਾਰ ਵੱਲੋਂ ਉਸ ਨੂੰ ਜਾਤੀਸੂਚਕ ਸ਼ਬਦ ਵੀ ਬੋਲੇ ਗਏ ਉਥੇ ਹੀ ਉਸ ਦੀ ਕੁੱਟਮਾਰ ਕੀਤੀ ਜਾਂਦੀ ਰਹੀ। ਪਰ ਉਹ ਆਪਣਾ ਘਰ ਬਚਾਉਣ ਖਾਤਿਰ ਕੁਝ ਵੀ ਨਾ ਬੋਲੀ। ਪਰ ਹੁਣ ਉਸ ਨੇ ਪ੍ਰਸ਼ਾਸਨ ਤੋ ਦੋਸ਼ੀਆਂ ਨੂੰ ਸਜ਼ਾ ਦੇਣ ਅਤੇ ਇਨਸਾਫ ਦੀ ਮੰਗ ਕੀਤੀ ਗਈ ਹੈ।



error: Content is protected !!