ਆਈ ਤਾਜ਼ਾ ਵੱਡੀ ਖਬਰ
ਇਕ ਤੋਂ ਬਾਅਦ ਇਕ ਸਾਹਮਣੇ ਆਉਣ ਵਾਲੇ ਕਈ ਅਜਿਹੇ ਹਾਦਸੇ ਲੋਕਾਂ ਨੂੰ ਹੈਰਾਨ ਪ੍ਰੇਸ਼ਾਨ ਕਰਦੇ ਹਨ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਜਿੱਥੇ ਕਈ ਲੋਕਾਂ ਵੱਲੋਂ ਅਜਿਹੀਆਂ ਚੀਜਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਜੋ ਮਹਿੰਗੀਆਂ ਹੋਣ ਦੇ ਨਾਲ-ਨਾਲ ਉਨ੍ਹਾਂ ਦੀ ਜ਼ਿੰਦਗੀ ਨੂੰ ਸੁਰੱਖਿਅਤ ਰੱਖਣ ਵਾਸਤੇ ਬਹੁਤ ਮਦਦਗਾਰ ਸਾਬਤ ਹੁੰਦੀਆਂ ਹਨ। ਹੁਣ ਪਤੀ ਨੇ ਪਤਨੀ ਨੂੰ ਮਾਰਨ ਲਈ ਜਿੰਦਾ ਦਫ਼ਨ ਕੀਤਾ, ਪਰ ਔਰਤ ਦੀ ਜਾਨ ਐਪਲ ਵਾਚ ਨੇ ਬਚਾਈ , ਜਿਸ ਬਾਰੇ ਤਾਜ਼ਾ ਖਬਰ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਵਾਸ਼ਿੰਗਟਨ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਐਪਲ ਦੀ ਘੜੀ ਵੱਲੋਂ ਇਕ ਮਹਿਲਾ ਦੀ ਜਾਨ ਉਸ ਸਮੇਂ ਬਚਾਈ ਗਈ ਹੈ ਜਦੋਂ ਉਸਦੇ ਪਤੀ ਵੱਲੋਂ ਆਪਣੀ ਪਤਨੀ ਨੂੰ ਜ਼ਿੰਦਾ ਦਫਨਾਇਆ ਗਿਆ।
ਪਤੀ-ਪਤਨੀ ਦੇ ਝਗੜੇ ਦਰਮਿਆਨ ਇਹ ਤਕਰਾਰ ਇਸ ਕਦਰ ਵਧ ਗਈ ਕਿ ਪਤੀ ਵੱਲੋਂ ਆਪਣੀ ਪਤਨੀ ਨੂੰ ਜ਼ਿੰਦਾ ਦਫ਼ਨਾ ਦਿੱਤਾ ਗਿਆ। ਪਤਨੀ ਵੱਲੋਂ ਜਿੱਥੇ ਐਪਲ ਦੀ ਵਾਚ ਪਹਿਨੀ ਹੋਈ ਸੀ। ਜਿਸ ਕਾਰਨ ਮਹਿਲਾ ਦੀ ਜਾਨ ਬਚ ਗਈ ਇਸ ਘੜੀ ਦੇ ਵਿੱਚ ਸ਼ਾਮਲ ਕੀਤੇ ਗਏ ਅਨੋਖੇ ਫੀਚਰਜ਼ ਦਾ ਇਸਤੇਮਾਲ ਉਸ ਔਰਤ ਵੱਲੋਂ ਕੀਤਾ ਗਿਆ। ਜਿਸਨੇ ਆਪਣੇ ਆਪ ਨੂੰ ਕਬਰ ਤੋਂ ਬਾਹਰ ਕੱਢਿਆ ਤੇ ਇਸ ਐਪਲ ਕੰਪਨੀ ਦੇ ਡਿਵਾਈਸਿਜ਼ ਇਸ ਘੜੀ ਵਿਚ ਹਨ , ਜੋ ਕਿਸੇ ਹੋਰ ਵਿੱਚ ਨਹੀਂ ਮਿਲਦੇ ਜਿਨ੍ਹਾਂ ਦੀ ਮਦਦ ਨਾਲ ਉਸ ਵੱਲੋਂ ਪੁਲਿਸ ਨੂੰ ਮਦਦ ਵਾਸਤੇ 911 ਡਾਇਲ ਕੀਤਾ ਅਤੇ ਖੁਦ ਨੂੰ ਰੈਸਕਿਊ ਕਰਨ ਵਾਸਤੇ ਕਾਲ ਕੀਤੀ ਗਈ ਸੀ।
ਜਦੋਂ ਪੁਲਿਸ ਪੀੜਤ ਔਰਤ Young Sook An ਦੇ ਕੋਲ ਪਹੁੰਚੀ ਤਾਂ ਉਸ ਦੀ ਹਾਲਤ ਕਾਫੀ ਗੰਭੀਰ ਸੀ ਕਿਉਂਕਿ ਉਸਦੇ ਹੱਥ ਪੈਰ ਬੰਨ੍ਹੇ ਹੋਏ ਸਨ। ਉਸਦੇ ਧੌਣ, ਚਿਹਰੇ ਅਤੇ ਪੈਰਾਂ ’ਤੇ ਡਕਟ ਟੇਪ ਲੱਗੀ ਸੀ, ਉਸਦੇ ਵਾਲਾਂ ’ਚ ਗੰਦਗੀ ਫਸੀ ਹੋਈ ਸੀ। ਔਰਤ ਨੇ ਦੱਸਿਆ ਕਿ ਉਸ ਵੱਲੋਂ ਮਦਦ ਵਾਸਤੇ ਆਪਣੀ ਬੇਟੀ ਨੂੰ ਵੀ ਕਾਲ ਕੀਤੀ ਗਈ ਸੀ ਪਰ ਉਸ ਦੇ ਪਤੀ ਨੂੰ ਉਸ ਦੀ ਘੜੀ ਬਾਰੇ ਪਤਾ ਲੱਗ ਗਿਆ ਜਿਸ ਵੱਲੋਂ ਘੜੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ।
ਪੁਲਿਸ ਦੇ ਪਹੁੰਚਣ ਤੇ ਔਰਤ ਵੱਲੋਂ ਪੁਲਿਸ ਨੂੰ ਦੱਸਿਆ ਗਿਆ ਕਿ ਮੇਰਾ ਪਤੀ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਔਰਤ ਵੱਲੋਂ ਆਪਣੀ 20 ਸਾਲਾਂ ਬੇਟੀ ਨੂੰ ਵੀ ਐਮਰਜੰਸੀ ਨੋਟੀਫੀਕੇਸ਼ਨ ਭੇਜਿਆ ਗਿਆ ਸੀ। ਐਪਲ ਦੀ ਵਾਚ ਵੱਲੋਂ ਹੁਣ ਤੱਕ ਬਹੁਤ ਸਾਰੇ ਲੋਕਾਂ ਦੀ ਜਾਨ ਬਚਾਈ ਗਈ ਹੈ ਇਸ ਤੋਂ ਪਹਿਲਾਂ ਵੀ ਕਈ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ।
ਤਾਜਾ ਜਾਣਕਾਰੀ