=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਪਤੀ ਨਾਲ ਹਨੀਮੂਨ ਮਨਾਉਣ ਜਾ ਰਹੀ ਪਤਨੀ ਹੋਈ ਰਹੱਸਮਈ ਹਾਲਾਤਾਂ ਚ ਲਾਪਤਾ , 72 ਘੰਟਿਆਂ ਚ ਇਥੋਂ ਮਿਲੀ ਸ਼ਾਪਿੰਗ ਕਰਦੀ

ਆਈ ਤਾਜਾ ਵੱਡੀ ਖਬਰ 

ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਉੱਪਰ ਇੱਕ ਖਬਰ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਸ਼ਖਸ ਆਪਣੇ ਵਿਆਹ ਤੋਂ ਬਾਅਦ ਹਨੀਮੂਨ ਲਈ ਘੁੰਮਣ ਜਾ ਰਿਹਾ ਹੁੰਦਾ ਹੈ ਕਿ ਅਸੀਂ ਵਿਚਾਲੇ ਉਸਦੀ ਪਤਨੀ ਉਸ ਨੂੰ ਛੱਡ ਕੇ ਟਰੇਨ ਵਿੱਚੋਂ ਗਾਇਬ ਹੋ ਜਾਂਦੀ ਹੈ l ਜਿਸਦੀ ਭਾਲ ਉਸ ਵਲੋਂ ਲਗਾਤਾਰ ਕੀਤੀ ਜਾਂਦੀ ਹੈ ਪਰ ਉਹ ਨਹੀਂ ਲੱਭਦੀ। ਇਸੇ ਵਿਚਾਲੇ ਹੁਣ ਇਸ ਖ਼ਬਰ ਦੇ ਨਾਲ ਜੁੜੀ ਹੋਈ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਹੁਣ ਗਾਇਬ ਹੋਈ ਲੜਕੀ ਦਾ ਪਤਾ ਲੱਗ ਚੁੱਕਿਆ ਹੈ ਤੇ ਲੜਕੀ ਨੂੰ ਗੁਰੂਗ੍ਰਾਮ ਵਿਚ ਖਰੀਦਦਾਰੀ ਕਰਦੇ ਹੋਏ ਫੜਿਆ ਗਿਆ ਹੈ। ਪੂਰੇ 72 ਘੰਟਿਆਂ ਬਾਅਦ ਇਸ ਲੜਕੀ ਦਾ ਪਤਾ ਲੱਗ ਚੁੱਕਿਆ ਹੈ l

ਦੱਸਦਿਆ ਕਿ ਚਾਰ ਦਿਨ ਪਹਿਲਾਂ ਪਤੀ ਦੇ ਨਾਲ ਹਨੀਮੂਨ ਮਨਾਉਣ ਦਾਰਜੀਲਿੰਗ ਜਾ ਰਹੀ ਪਤਨੀ ਅਚਾਨਕ ਟਰੇਨ ‘ਚੋਂ ਲਾਪਤਾ ਹੋ ਗਈ ਸੀ। ਜਿਸਤੋਂ ਬਾਅਦ ਪੀੜਤ ਪਤੀ ਨੇ ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਕਿਸ਼ਨਗੰਜ ਰੇਲ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ। ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਲਗਾਤਾਰ ਇਸ ਲੜਕੀ ਦੀ ਭਾਲ ਕੀਤੀ ਜਾ ਰਹੀ ਸੀ, ਇੰਨਾ ਹੀ ਨਹੀਂ ਸਗੋਂ ਬਿਹਾਰ ਤੋਂ ਇਕ ਟੀਮ ਬੁੱਧਵਾਰ ਨੂੰ ਮਹਿਲਾ ਨੂੰ ਲਿਆਉਣ ਲਈ ਗੁਰੂਗ੍ਰਾਮ ਲਈ ਰਵਾਨਾ ਵੀ ਹੋ ਗਈ ਸੀ । ਇਸ ਵਿਚਕਾਰ ਮਹਿਲਾ ਦੀ ਇਕ ਤਸਵੀਰ ਸਾਹਮਣੇ ਆਈ, ਜਿਸ ਵਿਚ ਉਸਨੂੰ ਗੁਰੂਗ੍ਰਾਮ ਪੁਲਸ ਦੇ ਨਾਲ ਦੇਖਿਆ ਜਾ ਸਕਦਾ ਹੈ।

ਦੱਸਿਆ ਜਾ ਰਿਹਾ ਹੈ ਕਿ ਇਸ ਲੜਕੀ ਨੂੰ ਗੁਰੂਗ੍ਰਾਮ ਦੇ ਵਿੱਚ ਸ਼ੋਪਿੰਗ ਕਰਦੇ ਹੋਏ ਫੜਿਆ ਗਿਆ ਸੀ। ਫਿਲਹਾਲ ਪੁਲਸ ਇਸ ਮਾਮਲੇ ‘ਚ ਕੁਝ ਵੀ ਕਹਿਣ ਤੋਂ ਬਚ ਰਹੀ ਹੈ। ਹਾਲਾਂਕਿ, ਮਹਿਲਾ ਟਰੇਨ ‘ਚੋਂ ਗਾਇਬ ਹੋ ਕੇ ਗੁਰੂਗ੍ਰਾਮ ਕਿਵੇਂ ਪੁੱਜੀ ਇਸ ਬਾਰੇ ਅਜੇ ਤਕ ਪਤਾ ਨਹੀਂ ਲੱਗ ਸਕਿਆ।

ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਟਰੇਲ ‘ਚੋਂ ਲਾਪਤਾ ਹੋਈ ਮਹਿਲਾ ਨੂੰ ਪੁਲਸ ਨੇ ਗੁਰੂਗ੍ਰਾਮ ਦੀ ਇਕ ਮਾਰਕੀਟ ‘ਚੋਂ ਬਰਾਮਦ ਕੀਤਾ ਹੈ। ਫਿਲਹਾਲ ਲੜਕੀ ਪੁਲੀਸ ਦੇ ਹਵਾਲੇ ਹੈ, ਉਸ ਤੋਂ ਬਾਅਦ ਹੀ ਇਹ ਜਾਣਕਾਰੀ ਪ੍ਰਾਪਤ ਹੋਵੇਗੀ ਕੀ ਆਖ਼ਰ ਇਹ ਗੁਰੂਗ੍ਰਾਮ ਕਿਵੇਂ ਪੁੱਜੀ l




error: Content is protected !!