BREAKING NEWS
Search

ਪਤੀ ਦੀ ਮੌਤ ਤੋਂ ਬਾਅਦ ਇਕ ਮਹੀਨਾ ਪਤਨੀ ਅਮਰੀਕਾ ਚ ਕਰੇਗੀ ਇਹ ਕੰਮ ਦੇਖੋ

ਇਕ ਮਹੀਨਾ ਪਤਨੀ ਅਮਰੀਕਾ ਚ ਕਰੇਗੀ ਇਹ ਕੰਮ

ਬੀਤੇ 6 ਸਾਲ ਦੇ ਦੌਰਾਨ ਮੋਗਾ (ਪੰਜਾਬ) ਤੋਂ ਅਮਰੀਕਾ ਜਾ ਕੇ ਪਹਿਲਾਂ ਫੇਸਬੁੱਕ ਕੰਪਨੀ ਅਤੇ ਫਿਰ ਇੰਸਟਾਗ੍ਰਾਮ ਕੰਪਨੀ ’ਚ ਸਾਫਟਵੇਅਰ ਇੰਜੀਨੀਅਰ ਦੀ ਜਾਬ ਕਰਕੇ ਜ਼ੀਰੋ ਗਰਾਉਂਡ ਤੋਂ ਅਮੀਰ ਬਣੇ ਕਿਰਨਜੋਤ ਸਿੰਘ ਦਿਓਲ (28) ਦੀ 3 ਦਿਨ ਪਹਿਲਾਂ ਸਾਈਕਲ ’ਤੇ ਡਿਊਟੀ ਤੇ ਜਾਂਦੇ ਸਮੇਂ ਸੜਕ ਹਾਦਸੇ ’ਚ ਮੌਤ ਹੋ ਗਈ।

ਬੇਸ਼ੱਕ ਇਸ ਨਾਲ ਛੋਟੇ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਪਰ ਸਿੱਖ ਧਰਮ ’ਚ ਅਟੁੱਟ ਵਿਸ਼ਵਾਸ ਨੇ 3 ਸਾਲ ਪਹਿਲਾਂ ਉਸ ਦੇ ਜੀਵਨ ’ਚ ਆਈ ਗੁਨੀਤ ਸੰਧੂ ਨੇ ਇਕ ਮਹੀਨਾ ਖੁਦ ਨੂੰ ਭਗਵਾਨ ਦੇ ਚਰਨਾਂ ’ਚ ਅਰਪਿਤ ਕਰ ਦਿੱਤਾ ਹੈ।

ਬੇਸ਼ੱਕ ਕਿਰਨਜੋਤ ਸਿੰਘ ਦੇ ਨਿਮਿਤ ਸਹਿਜ ਪਾਠ ਦੇ ਭੋਗ ਪਹਿਲਾਂ ਪੜ੍ਹੇ ਜਾਣਗੇ, ਅੰਤਿਮ ਅਰਦਾਸ ਵੀ ਹੋ ਜਾਵੇਗੀ ਪਰ ਗੁਨੀਤ ਸੰਧੂ ਨੇ ਪੂਰੇ ਸਤੰਬਰ ਮਹੀਨੇ ’ਚ ਆਪਣੇ ਘਰ ’ਚ ਗੁਰਬਾਣੀ ਕੀਰਤਨ ਕਰਵਾਉਣ ਦਾ ਫੈਸਲਾ ਲਿਆ ਹੈ,

ਜੋ ਹਰ ਰੋਜ਼ ਸ਼ਾਮ ਨੂੰ 6 ਤੋਂ 8 ਵਜੇ ਤੱਕ ਹੋਵੇਗਾ। ਇਸ ਦੇ ਲਈ ਕਿਰਨਜੋਤ ਸਿੰਘ (ਮਿ੍ਰਤਕ) ਦੇ ਲਈ ਅਮਰੀਕਾ ਸਿੱਖ ਪੰਚਾਇਤ ਨੇ ਇਕ ਸੱਦਾ ਪੱਤਰ ਜਾਰੀ ਕਰਕੇ ਸਾਰੇ ਲੋਕਾਂ ਨੂੰ ਹਰ ਰੋਜ਼ ਕੀਰਤਨ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।

2013 ’ਚ ਜੁਆਇੰਨ ਕੀਤਾ ਫੇਸਬੁੱਕ, ਪਤਨੀ ਵੀ ਫੇਸਬੁੱਕ ’ਚ ਕਰਦੀ ਹੈ ਕੰਮ
ਕਿਰਨਜੋਤ ਸਿੰਘ ਨੇ ਸਾਲ 2009 ’ਚ 18 ਸਾਲ ਦੀ ਉਮਰ ’ਚ ਸੀਕਰੇਟ ਹਾਰਟ ਸਕੂਲ ਤੋਂ ਨਾਨ ਮੈਡੀਕਲ ’ਚ +2 ਕੀਤੀ ਅਤੇ ਉਸ ਦੇ ਬਾਅਦ 2009 ਤੋਂ 2013 ਤੱਕ ਉਸ ਨੇ ਵਾਰਾਣਸੀ ’ਚ ਆਈ.ਆਈ.ਟੀ. ਕਰਕੇ ਫੇਸਬੁੱਕ ਕੰਪਨੀ ’ਚ ਨੌਕਰੀ ਹਾਸਲ ਕਰ ਲਈ।

ਉਸ ਦੀ ਭੈਣ ਨਵਦੀਪ ਨੇ 2011 ’ਚ +2 ਕਰਕੇ 2015 ’ਚ ਸਾਫਟਵੇਅਰ ’ਚ ਇੰਜੀਨੀਅਰਿੰਗ ਕਰ ਲਈ ਸੀ। 2013 ’ਚ ਕਿਰਨਜੋਤ ਸਿੰਘ ਅਮਰੀਕਾ ਚਲਾ ਗਿਆ ਅਤੇ ਫੇਸਬੁੱਕ ਕੰਪਨੀ ’ਚ ਨੌਕਰੀ ਕਰਨ ਲੱਗਾ।

2015 ’ਚ ਉਸ ਨੇ ਇੰਸਟਾਗ੍ਰਾਮ ਕੰਪਨੀ ਜੁਆਇੰਨ ਕਰ ਲਈ ਅਤੇ 23 ਅਕਤੂਬਰ 2016 ਨੂੰ ਉਸ ਨੇ ਫੇਸਬੁੱਕ ’ਚ ਆਪਣੇ ਨਾਲ ਕੰਮ ਕਰਨ ਵਾਲੀ ਗੁਨੀਤ ਕੌਰ ਸੰਧੂ ਨਾਲ ਵਿਆਹ ਕਰ ਲਿਆ। ਦੋਵੇਂ ਅੰਮ੍ਰਿਤਧਾਰੀ ਸਿੱਖ ਸਨ ਗੁਰਬਾਣੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਅਟੁੱਟ ਵਿਸ਼ਵਾਸ ਰੱਖਦੇ ਸਨ।

ਗੁਨੀਤ ਵੀ ਸਿਰ ’ਤੇ ਪੱਗੜੀ ਬੰਨ੍ਹਦੀ ਸੀ। ਦੋਵੇਂ ਭਾਰੀ ਭਰਕਮ ਰਕਮ ਦੀ ਕਮਾਈ ਕਰਨ ਦੇ ਬਾਅਦ ਵੀ ਸਾਧਾਰਨ ਜੀਵਨ ਬਤੀਤ ਕਰਦੇ ਸਨ। ਉਨ੍ਹਾਂ ਨੇ ਆਪਣੇ ਕੋਲ ਨੂੰ ਕਾਰ ਰੱਖੀ ਸੀ ਪਰ ਉਹ ਰੋਜ਼ਾਨਾ ਡਿਊਟੀ ’ਤੇ ਸਾਈਕਲ ’ਤੇ ਜਾਂਦੇ ਸਨ।

29 ਅਗਸਤ ਨੂੰ ਗੁਨੀਤ ਨੇ ਕਈ ਕਲਾਈਟਾਂ ਨਾਲ ਵੱਖ-ਵੱਖ ਜਗ੍ਹਾ ’ਤੇ ਮੁਲਾਕਾਤ ਕਰਨੀ ਸੀ

ਤਾਂ ਉਸ ਨੇ ਕਾਰ ’ਚ ਜਾਣ ਦਾ ਫੈਸਲਾ ਲਿਆ, ਪਰ ਕਿਰਨਜੋਤ ਹਰ ਰੋਜ਼ ਦੀ ਤਰ੍ਹਾਂ ਸਾਈਕਲ ’ਤੇ ਨਿਕਲ ਗਿਆ ਪਰ ਉਸ ਦਿਨ ਇਕ ਕਾਰ ਕਾਲ ਬਣ ਕੇ ਉਸ ਨਾਲ ਟਕਰਾਅ ਗਈ ਅਤੇ ਕਿਰਨਜੋਤ ਨਹੀਂ ਰਿਹਾ।



error: Content is protected !!