ਹੁਣੇ ਆਈ ਤਾਜਾ ਵੱਡੀ ਖਬਰ
ਚੰਡੀਗੜ੍ਹ : ਇਸ ਵੇਲੇ ਦੀ ਵੱਡੀ ਖਬਰ ਪਟਿਆਲਾ ਸਬਜ਼ੀ ਮੰਡੀ ਵਿਖੇ ਕਰਫਿਊ ਦੌਰਾਨ ਹੋਏ ਹ ਮ ਲੇ ਦਾ ਬਹਾਦਰੀ ਨਾਲ ਮੁਕਾਬਲਾ ਕਰਦੇ ਹੋਏ ਆਪਣਾ ਹੱਥ ਗਵਾਉਣ ਵਾਲੇ ਏ.ਐਸ.ਆਈ. ਹਰਜੀਤ ਸਿੰਘ ਬਾਰੇ ਆ ਰਹੀ ਹੈ ਜਿਸ ਨੂੰ ਉਨ੍ਹਾਂ ਦੀ ਬਹਾਦਰੀ ਲਈ ਸਬ ਇੰਸਪੈਕਟਰ ਦੇ ਅਹੁਦੇ ’ਤੇ ਤਰੱਕੀ ਦਿੱਤੀ ਗਈ ਹੈ, ਜਦੋਂ ਕਿ ਇਸ ਘਟਨਾ ‘ਚ ਸ਼ਾਮਲ ਹੋਏ ਤਿੰਨ ਹੋਰ ਪੁਲਸ ਮੁਲਾਜ਼ਮਾਂ ਨੂੰ ਡਾਇਰੈਕਟਰ ਜਨਰਲਸ ਕੌਮੈਂਡੇਸ਼ਨ ਡਿਸਕ ਨਾਲ ਸਨਮਾਨਤ ਕੀਤਾ ਗਿਆ ਹੈ। ਇਹ ਫੈਸਲਾ ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੇ ਵੀਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਲਿਆ।
ਪਟਿਆਲਾ ਸਦਰ ਥਾਣੇ ਦੇ ਐਸ. ਐਚ. ਓ. ਇੰਸਪੈਕਟਰ ਬਿੱਕਰ ਸਿੰਘ, ਏ. ਐਸ. ਆਈ. ਰਘੁਬੀਰ ਸਿੰਘ ਅਤੇ ਏ. ਐਸ. ਆਈ. ਰਾਜ ਸਿੰਘ ਤਿੰਨੋਂ ਪੁਲਸ ਕਰਮਚਾਰੀ 12 ਅਪ੍ਰੈਲ ਨੂੰ ਸਵੇਰੇ 5:30 ਵਜੇ ਦੇ ਕਰੀਬ ਪਟਿਆਲਾ ਸਬਜ਼ੀ ਮੰਡੀ ਵਿਖੇ ਕਰਫਿਊ ਦਾ ਪਾਲਣ ਕਰਦੇ ਹੋਏ ਸਮਾਜਿਕ ਦੂਰੀ ਬਣਾਏ ਰੱਖਣ ਲਈ ਤਨਦੇਹੀ ਨਾਲ ਡਿਊਟੀ ਕਰਨ ਲਈ ਸਨਮਾਨਿਤ ਕੀਤੇ ਗਏ ਹਨ। ਮੰਡੀ ਬੋਰਡ ਦੇ ਯਾਦਵਿੰਦਰ ਸਿੰਘ ਏ.ਆਰ. ਨੂੰ, ਜੋ ਕਿ ਮਾਰਕਿਟ ਕਮੇਟੀ, ਪਟਿਆਲਾ ‘ਚ ਏ.ਆਰ. ਵਜੋਂ ਤਾਇਨਾਤ ਹੈ ਤੇ ਪੁਲਸ ਕਰਮਚਾਰੀ ਵੀ ਨਹੀਂ ਹਨ, ਨੂੰ ਵੀ ਦਿਨਕਰ ਗੁਪਤਾ ਨੇ ਪੁਲਸ ਅਤੇ ਮੰਡੀ ਬੋਰਡ ਦੀ ਸਾਂਝੀ ਪਾਰਟੀ ਦੇ ਹਿੱਸੇ ਵਜੋਂ ਮਾਨਤਾ ਦਿੰਦਿਆਂ ਡੀ. ਜੀ. ਪੀ. ਕੌਮੈਂਡੇਸ਼ਨ ਡਿਸਕ ਦਿੱਤੀ ਹੈ।
ਡੀ. ਜੀ. ਪੀ. ਨੇ ਕਿਹਾ ਕਿ ਇਨ੍ਹਾਂ ਸਾਰਿਆਂ ਦੀ ਹੌਂਸਲੇ, ਬਹਾਦੁਰੀ, ਲਗਨ ਤੇ ਡ ਰ ਦੇ ਸਮੇਂ ਸਬਰ ਨਾਲ ਕਰਨ ਲਈ ਤਰੱਕੀ/ਐਵਾਰਡ ਦਿੱਤੇ ਗਏ ਹਨ ਤਾਂ ਜੋ ਹੋਰ ਪੁਲਸ ਅਧਿਕਾਰੀਆਂ ਨੂੰ ਬਿਨਾਂ ਕਿਸੇ ਡ ਰ ਦੇ ਆਪਣੀ ਡਿਊਟੀ ਨਿਭਾਉਣ ਲਈ ਪ੍ਰੇਰਿਤ ਕਰਦੇ ਹਨ। ਗੁਪਤਾ ਨੇ ਕਿਹਾ ਕਿ ਏ. ਐਸ. ਆਈ. ਹਰਜੀਤ ਸਿੰਘ ਨੂੰ ਸਬ-ਇੰਸਪੈਕਟਰ ਦਾ ਸਥਾਨਕ ਰੈਂਕ ਦੇਣ ਦੇ ਨਾਲ ਹੀ ਉਨ੍ਹਾਂ ਦਾ ਨਾਮ ਸੂਚੀ ਡੀ -2 ‘ਚ ਸ਼ਾਮਲ ਕਰਨ ਲਈ ਵੀ ਪ੍ਰਵਾਨਗੀ ਦਿੱਤੀ ਗਈ ਹੈ,
(ਹਰਜੀਤ ਸਿੰਘ ਦਾ ਦਰਜਾ ਹੈੱਡ ਕਾਂਸਟੇਬਲ ਦਾ ਹੈ) ਪੁਲਸ ਕਰਮਚਾਰੀਆਂ ਦੀ ਵਿਸ਼ੇਸ਼ ਮੈਰਿਟ ਦੇ ਆਧਾਰ ’ਤੇ ਬਣਾਏ ਪੰਜਾਬ ਪੁਲਸ ਨਿਯਮਾਂ ਮੁਤਾਬਕ ਏ. ਐਸ. ਆਈ. ਦੇ ਰੈਂਕ ਵਜੋਂ ਤਰੱਕੀ ਲਈ ਫਾਸਟ ਟ੍ਰੈਕ ਰੂਟ ਹੈ । ਇਸ ਘਟਨਾ ‘ਚ ਸਾਰੇ 4 ਪੁਲਸ ਅਧਿਕਾਰੀ ਅਤੇ ਏ.ਆਰ. ਯਾਦਵਿੰਦਰ ਸਿੰਘ ਗੰ ਭੀ ਰ ਰੂਪ ਵਿਚ ਜ਼ਖਮੀ ਹੋ ਗਏ।
ਤਾਜਾ ਜਾਣਕਾਰੀ