ਆਈ ਤਾਜਾ ਵੱਡੀ ਖਬਰ
ਦੇਸ਼ ਵਿੱਚ ਲਗਾਤਾਰ ਮਹਿੰਗਾਈ ਵੱਧਦੀ ਜਾ ਰਹੀ ਹੈ, ਜਿਸ ਕਾਰਨ ਲੋਕ ਖਾਸੇ ਪ੍ਰੇਸ਼ਾਨ ਹੁੰਦੇ ਪਏ ਹਨ l ਹਰ ਰੋਜ਼ ਪੈਟਰੋਲ ਡੀਜ਼ਲ ਤੇ ਗੈਸ ਦੀਆਂ ਵੱਧਦੀਆਂ ਕੀਮਤਾਂ ਨੇ ਲੋਕਾਂ ਦੇ ਨੱਕ ਚ ਦਮ ਕਰਕੇ ਰੱਖਿਆ ਹੋਇਆ ਹੈ l ਪਰ ਜੇਕਰ ਕੋਈ ਕਹੇ ਕਿ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ 15 ਰੁਪਏ ਲੀਟਰ ਪੈਟਰੋਲ ਮਿਲੇਗਾ ਤਾਂ, ਅੱਜ ਕਲ ਦੇ ਸਮੇ ਚ ਯਕੀਨ ਕਰਨਾ ਥੋੜਾ ਮੁਸ਼ਕਿਲ ਹੋ ਜਾਵੇਗਾ l
ਪਰ ਅਜਿਹਾ ਹੁਣ ਹੋਣ ਵਾਲਾ ਹੈ, ਕਿਉਂਕਿ ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਵਲੋ ਇਹ ਗੱਲ ਆਖੀ ਹੈ, ਦੱਸਦਿਆ ਕਿ ਉਹਨਾਂ ਨੇ ਰਾਜਸਥਾਨ ਦੇ ਪ੍ਰਤਾਪਗੜ੍ਹ ਵਿੱਚ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਇਹ ਇਕ ਵੱਡਾ ਦਾਅਵਾ ਕੀਤਾ । ਨਿਤਿਨ ਗਡਕਰੀ ਨੇ ਦਾਅਵਾ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਸਮੇਂ ‘ਚ ਦੇਸ਼ ‘ਚ ਪੈਟਰੋਲ 15 ਰੁਪਏ ਪ੍ਰਤੀ ਲੀਟਰ ਮਿਲ ਸਕਦਾ ਤੇ ਇਹ ਈਥਾਨੌਲ ਦੀ ਮਦਦ ਨਾਲ ਹੋਵੇਗਾ। ਉਹਨਾਂ ਨੇ ਕਿਹਾ, ‘ਕਿਸਾਨ ਹੁਣ ਅੰਨਦਾਤਾ ਵੀ ਨਹੀਂ, ਊਰਜਾ ਦਾਤਾ ਵੀ ਬਣੇਗਾ।’ ਮੈਂ ਅਗਸਤ ਮਹੀਨੇ ‘ਚ ਟੋਇਟਾ ਕੰਪਨੀ ਦੀਆਂ ਗੱਡੀਆਂ ਲਾਂਚ ਕਰ ਰਿਹਾ ਹਾਂ, ਇਹ ਸਾਰੀਆਂ ਗੱਡੀਆਂ ਕਿਸਾਨਾਂ ਵੱਲੋਂ ਤਿਆਰ ਕੀਤੇ ਗਏ ਈਥਾਨੌਲ ‘ਤੇ ਚੱਲਣਗੀਆਂ।
ਜਿਹਨਾਂ ਵਿੱਚੋਂ ਜੇਕਰ 60 ਫ਼ੀਸਦੀ ਈਥਾਨੌਲ ਤੇ 40 ਫ਼ੀਸਦੀ ਬਿਜਲੀ ਦੀ ਵਰਤੋਂ ਕੀਤੀ ਜਾਵੇ ਤਾਂ, ਪੈਟਰੋਲ 15 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਮਿਲ ਸਕਦਾ । ਇਸ ਨਾਲ ਪ੍ਰਦੂਸ਼ਣ ਦੀ ਸਮੱਸਿਆ ਵੀ ਖ਼ਤਮ ਹੋ ਜਾਵੇਗੀ l ਇਨਾ ਹੀ ਨਹੀਂ ਸਗੋਂ ਈਂਧਨ ਦੀ ਦਰਾਮਦ ਨੂੰ ਵੀ ਘੱਟ ਕੀਤਾ ਜਾ ਸਕਦਾ । ਉਨ੍ਹਾਂ ਨੇ ਇਹ ਆਇਡਿਆ ਦੇਂਦੇ ਹੋਏ ਕਿਹਾ ਕਿ ਜਦੋਂ ਗੱਡੀਆਂ ਈਥਾਨੌਲ ‘ਤੇ ਚੱਲਣਗੀਆਂ ਤਾਂ ਖ਼ਰਚ ਘੱਟ ਹੋਣ ਕਾਰਨ ਆਮ ਜਨਤਾ ਨੂੰ ਫ਼ਾਇਦਾ ਹੋਵੇਗਾ ਅਤੇ
ਕਿਸਾਨਾਂ ਦਾ ਭਲਾ ਹੋਵੇਗਾ। ਇਸ ਨਾਲ ਕਿਸਾਨ ਖ਼ੁਸ਼ਹਾਲ ਹੋ ਜਾਣਗੇ। ਸੋਂ ਪੈਟਰੋਲ 15 ਰੁਪਏ ਲੀਟਰ ਹੋਣ ਦੀ ਗੱਲ ਤਾਂ ਕੇਂਦਰੀ ਮੰਤਰੀ ਵਲੋਂ ਕੀਤੀ ਗਈ, ਪਰ ਇਸ ਤੇ ਕਿੰਨਾ ਨੂੰ ਅਮਲ ਹੋਵੇਗਾ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ l
ਤਾਜਾ ਜਾਣਕਾਰੀ