ਆਈ ਤਾਜਾ ਵੱਡੀ ਖਬਰ
ਵਿਗਿਆਨਕ ਯੁੱਗ ਦੇ ਵਿੱਚ ਜਿੱਥੇ ਬਹੁਤ ਸਾਰੀਆਂ ਤਬਦੀਲੀਆਂ ਹੋ ਚੁਕੀਆਂ ਹਨ ਅਤੇ ਹਰ ਇਕ ਵਿਭਾਗ ਵਿੱਚ ਬਹੁਤ ਨਵੀਨੀਕਰਨ ਕੀਤਾ ਗਿਆ ਹੈ। ਜਿਸ ਨਾਲ ਅੱਜ ਦੇ ਦੌਰ ਵਿੱਚ ਲੋਕਾਂ ਨੂੰ ਹਰ ਇੱਕ ਸਹੂਲਤ ਸਮੇਂ ਸਿਰ ਮਿਲ ਸਕੇ। ਪਰ ਕੁਝ ਲੋਕਾਂ ਦੀ ਅਣਗਹਿਲੀ ਦੇ ਚਲਦਿਆਂ ਹੋਇਆਂ ਅਜਿਹੀਆਂ ਸਹੂਲਤਾਂ ਦਾ ਲੋਕਾਂ ਨੂੰ ਫਾਇਦਾ ਘੱਟ ਅਤੇ ਨੁਕਸਾਨ ਵੱਧ ਹੋ ਜਾਂਦਾ ਹੈ ਜਿਸ ਕਾਰਨ ਉਨ੍ਹਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਬੇਰੁਜਗਾਰੀ ਤੇ ਚਲਦੇ ਹੋਏ ਜਿੱਥੇ ਬਹੁਤ ਸਾਰੇ ਨੌਜਵਾਨਾਂ ਵੱਲੋਂ ਵਿਦੇਸ਼ ਜਾਣ ਦਾ ਰੁਖ ਕੀਤਾ ਜਾਂਦਾ ਹੈ ਉਥੇ ਹੀ ਕੁਝ ਲੋਕਾਂ ਦੀ ਅਣਗਹਿਲੀ ਕਾਰਨ ਉਨ੍ਹਾਂ ਨੌਜਵਾਨਾਂ ਲਈ ਭਾਰੀ ਮੁਸੀਬਤ ਵੀ ਪੈਦਾ ਹੋ ਜਾਂਦੀ ਹੈ ਜਿਸ ਕਾਰਨ ਉਨ੍ਹਾਂ ਨੂੰ ਕਈ ਜਗਹਾ ਤੇ ਭਾਰੀ ਮਾਲੀ ਨੁਕਸਾਨ ਵੀ ਹੁੰਦਾ ਹੈ।
ਕੁਝ ਨੌਜਵਾਨ ਦਾ ਵਿਦੇਸ਼ ਜਾਣ ਦਾ ਸੁਪਨਾ ਕੋਰੀਅਰ ਕੰਪਨੀ ਦੀ ਇੱਕ ਗ਼ਲਤੀ ਨੇ ਤੋੜਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਹੁਸ਼ਿਆਰਪੁਰ ਦੇ ਮੁਹੱਲਾ ਮੰਡੀ ਫ਼ਕੀਰ ਚੰਦ ਕਾਲੋਨੀ ਦੇ ਰਹਿਣ ਵਾਲੇ ਸਾਹਿਲ ਡੋਗਰਾ ਦਾ ਵਿਦੇਸ਼ ਜਾਣ ਦਾ ਸੁਪਨਾ ਉਸ ਸਮੇਂ ਟੁੱਟ ਗਿਆ ਜਦੋਂ ਕੋਰੀਅਰ ਕੰਪਨੀ ਦੀ ਗਲਤੀ ਦੇ ਕਾਰਨ ਉਸ ਦਾ ਪਾਸਪੋਰਟ ਅਤੇ ਕੁਝ ਹੋਰ ਜ਼ਰੂਰੀ ਦਸਤਾਵੇਜ਼ ਗੁਆਚ ਗਏ ਹਨ। ਜਿਸ ਕਾਰਨ ਹੁਣ ਉਸ ਵੱਲੋਂ ਇਸ ਦੀ ਸ਼ਿਕਾਇਤ ਵੀ ਕੀਤੀ ਗਈ ਹੈ।
ਇਸ ਦੀ ਜਾਣਕਾਰੀ ਦਿੰਦੇ ਹੋਏ ਪੀੜਤ ਨੇ ਦੱਸਿਆ ਹੈ ਕਿ ਜਿਥੇ ਉਸ ਨੇ 10 ਫਰਵਰੀ ਨੂੰ ਕੁਵੈਤ ਜਾਣਾ ਸੀ। ਉੱਥੇ ਹੀ 7 ਫਰਵਰੀ ਨੂੰ ਜਦੋਂ ਉਹ ਕੋਰੀਅਰ ਕੰਪਨੀ ਦੇ ਕੋਲ ਪੁੱਜਾ ਤਾਂ ਉਸ ਨੂੰ ਉਸ ਦੇ ਪਾਰਸਲ ਦੇ ਗੁੰਮ ਹੋਣ ਦੀ ਜਾਣਕਾਰੀ ਹਾਸਲ ਹੋਈ। ਜਿੱਥੇ 31 ਜਨਵਰੀ ਨੂੰ ਹੀ ਕੋਰੀਅਰ ਉਸ ਦਾ ਮੁੰਬਈ ਤੋਂ ਆਇਆ ਸੀ ਜਿਸ ਵਿੱਚ ਉਸ ਦਾ ਪਾਸਪੋਰਟ ਅਤੇ ਹੋਰ ਜ਼ਰੂਰੀ ਕਾਗਜ਼ਾਤ ਸਨ। ਜਦੋਂ ਕੋਰੀਅਰ ਕੰਪਨੀ ਦੇ ਇੱਕ ਕਰਮਚਾਰੀ ਵੱਲੋਂ ਉਹ ਪਾਰਸਲ ਉਸਦੇ ਘਰ ਦੇਣ ਵਾਸਤੇ ਪਹੁੰਚ ਕੀਤੀ ਜਾ ਰਹੀ ਸੀ ਤਾਂ ਰਸਤੇ ਵਿੱਚ ਹੀ ਗੁੰਮ ਹੋ ਗਿਆ ਹੈ।
ਜਿੱਥੇ ਹੁਣ ਸਾਹਿਲ ਡੋਗਰਾ ਅਤੇ ਉਸ ਦਾ ਪਰਵਾਰ ਕਿਸਾਨੀ ਦਾ ਸਾਹਮਣਾ ਕਰ ਰਿਹਾ ਹੈ। ਕਿਉਂਕਿ ਉਨ੍ਹਾਂ ਦਾ ਇਨ੍ਹਾਂ ਪੇਪਰਾਂ ਨੂੰ ਬਣਾਉਣ ਵਾਸਤੇ 50 ਹਜ਼ਾਰ ਰੁਪਇਆ ਖਰਚ ਹੋਇਆ ਸੀ। ਉੱਥੇ ਹੀ ਕੰਪਨੀ ਦਾ ਕਰਿੰਦਾ ਹਰਬੰਸ ਲਾਲ ਨੇ ਆਖਿਆ ਹੈ ਕਿ ਰਸਤੇ ਵਿੱਚ ਕਿਧਰੇ ਪਾਰਸਲ ਡਿੱਗ ਗਿਆ ਹੈ। ਪਰਿਵਾਰ ਵੱਲੋਂ ਇਹ ਸਭ ਕੁਝ ਕੰਪਨੀ ਨੂੰ ਕਰਵਾ ਕੇ ਦਿੱਤੇ ਜਾਣ ਦੀ ਮੰਗ ਕੀਤੀ ਗਈ ਹੈ।
ਤਾਜਾ ਜਾਣਕਾਰੀ