BREAKING NEWS
Search

ਨੌਜਵਾਨ ਕਿਸਾਨਾਂ ਦਾ ਕਮਾਲ, ਇਸ ਖੇਤੀ ਨਾਲ ਸਿਰਫ 8 ਏਕੜ ਜਮੀਨ ਵਿੱਚੋਂ 6 ਮਹੀਨਿਆਂ ਵਿੱਚ ਕਮਾ ਲਏ 35 ਲੱਖ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਪੰਜਾਬ ਦਾ ਨੌਜਵਾਨ ਖੇਤ ਵਿੱਚ ਮਿਹਨਤ ਕਰਕੇ ਵਿਦੇਸ਼ ਗਏ ਨੌਜਵਾਨਾਂ ਨਾਲੋਂ ਜ਼ਿਆਦਾ ਪੈਸਾ ਕਮਾ ਰਿਹਾ ਹੈ ਉਹ ਵੀ 8 ਏਕੜ ਵਿੱਚੋਂ। ਇਸਦੀ ਮਿਸਾਲ ਪਿੰਡ ਮਵੀ ਕਲਾਂ ਦੇ ਨੌਜਵਾਨ ਗੁਰਦੀਪ ਸਿੰਘ ਅਤੇ ਬਲਕਾਰ ਸਿੰਘ ਹਨ। ਇਨ੍ਹਾਂ ਕੋਲ 8 ਏਕੜ ਜ਼ਮੀਨ ਹੈ। ਇਸ ਵਿੱਚ ਇਹ 5 ਸਾਲ ਤੋਂ ਸਰਦੀਆਂ ਵਿੱਚ ਕਰੇਲਾ, ਤਰਬੂਜ, ਕੱਦੂ, ਧਨੀਆ, ਮਟਰ ਦੀ ਫਸਲ ਤੋਂ 6 ਮਹੀਨੇ ਵਿੱਚ 35 ਲੱਖ ਕਮਾ ਰਹੇ ਹਨ।
ਇਹਨਾਂ ਨੌਜਵਾਨਾਂ ਨੇ ਦੱਸਿਆ ਕਿ ਪੰਜਾਬ ਦੀ ਸਰਕਾਰ ਜੇਕਰ ਉਨ੍ਹਾਂ ਦੀ ਸਹਾਇਤਾ ਕਰੇ ਤਾਂ ਉਹ ਹੋਰ ਵੀ ਜ਼ਿਆਦਾ ਉਤਪਾਦਨ ਕਰ ਸਕਦੇ ਹਨ। ਹੋਰ ਨੌਜਵਾਨ ਅਤੇ ਕਿਸਾਨ ਵੀ ਇਸਨੂੰ ਵੇਖਕੇ ਉਤਸ਼ਾਹਿਤ ਹੋਣਗੇ। ਨੌਜਵਾਨ ਕਿਸਾਨ ਬਲਕਾਰ ਸਿੰਘ ਅਤੇ ਗੁਰਦੀਪ ਸਿੰਘ ਨੇ ਦੱਸਿਆ ਉਨ੍ਹਾਂ ਦੇ ਬੁਜੁਰਗ ਪਹਿਲਾਂ ਕਣਕ ਦੀ ਖੇਤੀ ਕਰਦੇ ਸਨ।

ਪਰ ਉਸ ਵਿੱਚ ਸਿਰਫ 6 ਮਹੀਨੇ ਵਿੱਚ ਇੱਕ ਲੱਖ ਤੋਂ ਜ਼ਿਆਦਾ ਦੀ ਕਮਾਈ ਨਹੀਂ ਹੁੰਦੀ ਸੀ। ਹੁਣ ਉਹ ਇੱਕ ਏਕੜ ਵਿੱਚ 10 ਲੱਖ ਦੀ ਕਮਾਈ 6 ਮਹੀਨੇ ਵਿੱਚ ਕਰ ਰਹੇ ਹਨ। ਇਸ ਨਾਲ ਉਹ ਹੌਲੀ – ਹੌਲੀ ਆਰਥਕ ਰੂਪ ਤੋਂ ਮਜਬੂਤ ਹੋ ਰਹੇ ਹਨ। ਸਬਜੀ ਵਿੱਚ ਹੋਰ ਫਸਲਾਂ ਨਾਲੋਂ ਮਿਹਨਤ ਜ਼ਿਆਦਾ ਕਰਣੀ ਪੈਂਦੀ ਹੈ ਪਰ ਮੁਨਾਫਾ ਵੀ ਦੁਗਨਾ ਮਿਲਦਾ ਹੈ।

ਬਾਗਵਾਨੀ ਵਿਭਾਗ ਦੇ ਅਧਿਕਾਰੀ ਡਾਕਟਰ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਸਬਜੀ ਦੇ ਕਾਸ਼ਤਕਾਰਾਂ ਦੀ ਵੀ ਸਰਕਾਰੀ ਮਦਦ ਹੋ ਰਹੀ ਹੈ। ਇਹ ਸੱਚ ਹੈ ਕਿ ਕੁੱਝ ਸਾਲਾਂ ਤੋਂ ਸਬਸਿਡੀ ਨਹੀਂ ਆ ਰਹੀ ਸੀ ਪਰ ਇਸ ਸਾਲ ਸਬਸਿਡੀ ਆ ਗਈ ਹੈ। ਜੋ ਕਿਸਾਨ ਸਬਜੀ ਦੀ ਖੇਤੀ ਕਰ ਰਹੇ ਹਨ, ਓਹਨਾ ਨੂੰ ਪ੍ਰਤੀ ਏਕੜ 30,000 ਸਬਸਿਡੀ ਮਿਲੇਗੀ।



error: Content is protected !!