ਆਈ ਤਾਜਾ ਵੱਡੀ ਖਬਰ

ਅਜ ਕਲ ਲੋਕ ਮੋਬਾਈਲ ਫੋਨ ਦੇ ਬਹੁਤ ਜ਼ਿਆਦਾ ਆਦੀ ਹੋ ਚੁੱਕੇ ਹਨ । ਹਰ ਇਕ ਕੰਮ ਮੋਬਾਇਲ ਫੋਨ ‘ਤੇ ਹੋ ਰਿਹਾ ਹੈ ਪਰ ਹੁਣ ਤੁਹਾਨੂੰ ਇੱਕ ਅਜਿਹਾ ਕਿੱਸਾ ਦੱਸਾਂਗੇ ਜਿਸਨੇ ਸਾਰੀਆਂ ਦੇ ਰੋਂਗਟੇ ਖੜੇ ਕਰ ਦਿਤੇ । ਦਰਅਸਲ ਇੱਕ ਨੌਜਵਾਨ ਮੋਬਾਇਲ ਫੋਨ ਤੇ ਗੱਲ ਕਰਦਾ ਪਿਆ ਸੀ ਉਸੇ ਵੇਲੇ ਇੱਕ ਅਜਿਹਾ ਧਮਾਕਾ ਹੋਇਆ ਜਿਸਨੇ ਸਭ ਦੇ ਹੋਸ਼ ਉਡਾ ਦਿਤੇ । ਦੱਸਦਿਆਂ ਕਿ ਯੂਪੀ ਦੇ ਅਮਰੋਹਾ ‘ਚ ਰਹਿਣ ਵਾਲਾ ਨੌਜਵਾਨ ਮੋਬਾਈਲ ਉਤੇ ਗੱਲ ਕਰਦਾ ਪਿਆ ਸੀ ਕਿ ਫੋਨ ਤੇ ਗੱਲ ਕਰਦੇ ਸਮੇਂ ਅਚਾਨਕ ਧਮਾਕਾ ਹੋ ਗਿਆ। ਇਸ ਘਟਨਾ ਨੇ ਸਾਰਿਆਂ ਦੇ ਹੋਸ਼ ਉਡਾ ਦਿਤੇ , ਘਟਨਾ ਨੌਗਾਵਾਂ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਹਿਜਾਮਪੁਰ ਦਸੀ ਜਾ ਰਹੀ ਹੈ।

ਇਸ ਹਾਦਸੇ ਵਿੱਚ ਨੌਜਵਾਨ ਦੇ ਹੱਥ ਉਤੇ ਸੱਟ ਵੱਜੀ ਹੈ। ਜਿਸਨੂੰ ਮੌਕੇ ਤੇ ਇਲਾਜ਼ ਲਈ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ , ਹੁਣ ਨੌਜਵਾਨ ਨੇ ਮੋਬਾਈਲ ਕੰਪਨੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਆਖੀ ,ਉਥੇ ਹੀ ਹਿਮਾਂਸ਼ੂ ਨਾਂ ਦੇ ਨੌਜਵਾਨ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਕਰੀਬ 11 ਵਜੇ ਉਹ ਮੋਬਾਇਲ ‘ਤੇ ਗੱਲ ਕਰ ਰਿਹਾ ਸੀ। ਗੱਲਾਂ ਕਰਦੇ ਹੋਏ ਅਚਾਨਕ ਮੋਬਾਈਲ ‘ਚ ਧਮਾਕਾ ਹੋਇਆ। ਜਿਸ ਕਾਰਨ ਉਸ ਦੀ ਹਥੇਲੀ ‘ਤੇ ਸੱਟ ਲੱਗ ਗਈ। ਇਸ ਸਬੰਧੀ ਜਦੋ ਹਿਮਾਂਸ਼ੂ ਨਾਲ ਗਲਬਾਤ ਕੀਤੀ ਤਾ ਹਿਮਾਂਸ਼ੂ ਨੇ ਦੱਸਿਆ ਕਿ ਚਾਰ ਮਹੀਨੇ ਪਹਿਲਾਂ ਉਸ ਨੇ ਇਹ ਮੋਬਾਈਲ 16 ਹਜ਼ਾਰ ਵਿੱਚ ਖਰੀਦਿਆ ਸੀ।

ਮੋਬਾਈਲ ਦੇ ਅਚਾਨਕ ਫਟਣ ਕਾਰਨ ਉਹਨਾਂ ਦੇ ਪਰਿਵਾਰ ਦੇ ਵਿਚ ਦਹਿਸ਼ਤ ਹੈ ਅਤੇ ਕੰਪਨੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਹਿ ਰਿਹਾ ਹੈ। ਜ਼ਿਕਰਯੋਗ ਹੈ ਕਿ ਮੋਬਾਈਲ ਫਟਣ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਮੋਬਾਈਲ ਫਟਣ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ, ਜਿਸ ਵਿੱਚ ਕਈਆਂ ਦੀ ਜਾਨ ਵੀ ਜਾ ਚੁੱਕੀਆ ਹੈ ।

ਇਸ ਲਈ ਸਾਨੂੰ ਸਾਰਿਆਂ ਨੂੰ ਮੋਬਾਈਲ ਫੋਨ ਦੀ ਵਰਤੋਂ ਧਿਆਨ ਨਾਲ ਕਰਨੀ ਚਾਹੀਦੀ ਹੈ


ਤਾਜਾ ਜਾਣਕਾਰੀ
ਨੌਜਵਾਨ ਕਰ ਰਿਹਾ ਸੀ ਮੋਬਾਈਲ ਤੇ ਗੱਲ, ਹੋਇਆ ਅਚਾਨਕ ਧਮਾਕਾ
ByadminJanuary 9, 2023Comments Off on ਨੌਜਵਾਨ ਕਰ ਰਿਹਾ ਸੀ ਮੋਬਾਈਲ ਤੇ ਗੱਲ, ਹੋਇਆ ਅਚਾਨਕ ਧਮਾਕਾ
Previous Postਅੰਧਵਿਸ਼ਵਾਸ਼ ਨੇ ਇਕ ਮਾਂ ਨੂੰ ਬਣਾਇਆ ਹੈਵਾਨ, ਆਪਣੇ ਹੀ 6 ਸਾਲਾਂ ਪੁੱਤਰ ਦਾ ਕੀਤਾ ਕਤਲ
Next Postਪੰਜਾਬ: ਕੁੜੀ ਨੇ ਪਤੀ ਨੂੰ ਛੱਡ ਕਰਵਾਇਆ ਸੀ ਆਸ਼ਿਕ ਨਾਲ ਵਿਆਹ, ਇਕ ਸਾਲ ਬਾਅਦ ਹੁਣ ਉਸਨੇ ਵੀ ਚਾੜਤਾ ਚੰਨ