BREAKING NEWS
Search

ਨੂਡਲਸ ਨੇ ਲਈ ਭੈਣ ਭਰਾ ਦੀ ਜਾਨ, ਇਸ ਤਰਾਂ ਹੋਈ ਤੜਫ ਤੜਫ ਮੌਤ

ਆਈ ਤਾਜਾ ਵੱਡੀ ਖਬਰ 

ਨੂਡਲਸ ਖਾਣ ਕਰਕੇ ਉਜੜਿਆ ਹੱਸਦਾ ਵਸਦਾ ਪਰਿਵਾਰ, ਤੜਫ਼-ਤੜਫ਼ ਕੇ ਭੈਣ ਭਰਾ ਦੀ ਹੋਈ ਮੌਤ। ਹਰ ਪਾਸੇ ਸੋਗ ਦੀ ਲਹਿਰ, ਨਹੀਂ ਦੇਖਿਆ ਜਾਂਦਾ ਮਾਪਿਆਂ ਦਾ ਦੁੱਖ। ਇਹ ਦਰਦਨਾਕ ਮਾਮਲਾ ਹਰਿਆਣਾ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਸੋਨੀਪਤ ਵਿਚ ਪਰੌਂਠਿਆ ਤੋਂ ਬਾਅਦ ਚਾਈਨੀਜ਼ ਖਾਣਾ ਨੂਡਲਸ ਖਾਣ ਤੋਂ ਬਾਅਦ ਇੱਕ ਵੱਡਾ ਹਾਦਸਾ ਵਾਪਰ ਗਿਆ। ਦਰਅਸਲ ਇਸ ਖਾਣੇ ਖਾਣ ਤੋਂ ਬਾਅਦ 3 ਬੱਚਿਆਂ ਤੇ ਇੱਕ ਮਹਿਲਾ ਦੀ ਸਿਹਤ ਖਰਾਬ ਹੋ ਗਈ। ਪਰ ਦੁੱਖ ਦੀ ਗੱਲ ਇਹ ਹੈ ਕਿ ਪੁਲਿਸ ਮੁਤਾਬਿਕ ਦਿੱਤੀ ਜਾਣਕਾਰੀ ਦੇ ਅਨੁਸਾਰ ਇਨ੍ਹਾਂ ਵਿੱਚੋ 2 ਬੱਚਿਆਂ ਦੀ ਮੌਤ ਹੋ ਗਈ ਹੈ। ਪਰਿਵਾਰ ਮੈਂਬਰਾਂ ਵਲੋਂ ਇਹ ਦੱਸਿਆ ਗਿਆ ਕਿ ਉਨ੍ਹਾਂ ਦੇ ਬੱਚਿਆਂ ਨੇ ਰਾਤ ਦੇ ਸਮੇਂ ਪਹਿਲਾਂ ਤਾਂ ਪਰੌਂਠੇ ਖਾਧੇ ਸੀ ਅਤੇ ਪਰੌਂਠਿਆਂ ਤੋਂ ਬਾਅਦ ਉਨ੍ਹਾਂ ਨੇ ਨੂਡਲਸ ਵੀ ਖਾਧੇ ਸੀ, ਜਿਸ ਤੋਂ ਬਾਅਦ ਉਹ ਅਚਾਨਕ ਬਿਮਾਰ ਹੋ ਗਏ।

ਇਸ ਤੋਂ ਇਲਾਵਾ ਪੁਲਿਸ ਵੱਲੋ ਦਿੱਤੀ ਜਾਣਕਾਰੀ ਦੇ ਮੁਤਾਬਿਕ ਮ੍ਰਿਤਕ ਬੱਚਿਆਂ ਦੀ ਪਹਿਚਾਣ ਹੇਮਾ ਅਤੇ ਤਰੁਣ ਵਜੋਂ ਹੋਈ ਹੈ ਦੱਸ ਦਈਏ ਕਿ ਹੇਮਾ ਦੀ ਉਮਰ 7 ਸਾਲ ਹੈ ਅਤੇ ਤਰੁਣ ਜਿਸ ਦੀ ਉਮਰ 5 ਸਾਲ ਹੈ। ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਮ੍ਰਿਤਕ ਬੱਚੀਆਂ ਦੇ ਵੱਡੇ ਭਰਾ ਪ੍ਰਵੇਸ਼ ਜਿਸ ਦੀ ਉਮਰ 8 ਸਾਲ ਹੈ ਉਸ ਦੀ ਸਿਹਤ ਫਿਲਹਾਲ ਤਾਂ ਠੀਕ ਹੈ ਪਰ ਉਸ ਨੂੰ ਇਲਾਜ਼ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਬੱਚਿਆਂ ਵਲੋਂ ਖਾਧੇ ਪਰੌਂਠਿਆ ਬਾਰੇ ਜਾਣਕਾਰੀ ਦਿੰਦੇ ਹੋਏ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਨੇ ਰਾਤ ਦੇ ਸਮੇਂ ਘਰ ਵਿਚ ਹੀ ਪਰੌਂਠੇ ਬਣਾਏ ਸੀ

ਪਰ ਇਸ ਤੋਂ ਬਾਅਦ ਉਨ੍ਹਾਂ ਨੇ ਘਰ ਦੇ ਨਜ਼ਦੀਕੀ ਦੁਕਾਨ ਤੋਂ ਲਿਆਂਦੇ ਨੂਡਲਸ ਵੀ ਖਾਧੇ ਗਏ ਸੀ ਜਿਸ ਤੋਂ ਬਾਅਦ ਉਹ ਸੌ ਗਏ ਪਰ ਅਚਾਨਕ ਉਨ੍ਹਾਂ ਦੀ ਸਿਹਤ ਖਰਾਬ ਹੋ ਗਈ। ਇਸ ਮਾਮਲੇ ਵਿਚ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮ੍ਰਿਤਕ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਵਿਚ ਰੱਖਿਆ ਹੋਇਆ ਹੈ।

ਪੋਸਟਮਾਰਟਮ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੂੰ ਸੌਂਪ ਦਿੱਤੀਆਂ ਜਾਣਗੀਆਂ। ਉਥੇ ਹੀ ਸਿਟੀ ਥਾਣਾ ਦੇ ਐੱਸ.ਐੱਚ.ਓ. ਦਵਿੰਦਰ ਸ਼ਰਮਾ ਨੇ ਜਾਣਕਰੀ ਦਿਤੀ ਕਿ ਪਰਿਵਾਰਕ ਮੈਂਬਰਾਂ ਵੱਲੋ ਤਾਂ ਬੱਚਿਆਂ ਦੇ ਨੂਡਲਸ ਖਾਣ ਦੀ ਗੱਲ ਕਹੀ ਜਾ ਰਹੀ ਹੈ ਪਰ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਅਸਲ ਪਤਾ ਲੱਗ ਸਕੇਗਾ ਕਿ ਬੱਚਿਆਂ ਦੀ ਮੌਤ ਕਿਵੇ ਹੋਈ ਹੈ।



error: Content is protected !!