ਕਾਰ ਸਵਾਰ ਨੂੰ ਪੁਲਿਸ ਦੁਆਰਾ ਥੱਪੜ ਮਾਰਨ ਦੇ ਮਾਮਲੇ ਦੀ ਜਾਂਚ ਕਰ ਰਹੇ ਡੀਐਸਪੀ ਦਾ ਕਹਿਣਾ ਹੈ ਕਿ ਪੀੜਤ ਲੜਕੇ ਦਾ ਪਿਤਾ ਪੱਤਰਕਾਰ ਤੇ ਕੇਸ ਕਰਨ ਦਾ ਇੱਛੁਕ ਹੈ। ਕਿਉਂਕਿ ਇਸ ਪੱਤਰਕਾਰ ਨੇ ਲੜਕੇ ਦੇ ਵੱਜੀ ਚਪੇੜ ਦੀ ਵੀਡੀਓ ਵਾਇਰਲ ਕਰਕੇ ਉਸ ਲੜਕੇ ਦੀ ਬਦਨਾਮੀ ਕਰ ਦਿੱਤੀ ਹੈ।
ਕਿਉਂਕਿ ਐਸਐਚਓ ਦੁਆਰਾ ਮਾਰੀ ਗਈ। ਚਪੇੜ ਦਾ ਹਰ ਕਿਸੇ ਨੂੰ ਪਤਾ ਨਹੀਂ ਸੀ। ਪਰ ਵੀਡੀਓ ਵਾਇਰਲ ਹੋਣ ਨਾਲ ਪੀੜਤ ਦੀ ਬਦਨਾਮੀ ਹੋ ਗਈ ਹੈ। ਕੁਝ ਦਿਨ ਪਹਿਲਾਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ। ਇਸ ਵੀਡੀਓ ਵਿੱਚ ਪੁਲੀਸ ਮੁਲਾਜ਼ਮ ਇੱਕ ਕਾਰ ਚਾਲਕ ਦੇ ਥੱਪੜ ਮਾਰਦਾ ਹੈ।
ਹੁਣ ਪਤਾ ਲੱਗਾ ਹੈ ਕਿ ਇਹ ਵੀਡੀਓ ਬਠਿੰਡਾ ਦੀ ਹੈ ਅਤੇ ਥੱਪੜ ਮਾਰਨ ਵਾਲਾ ਮੁਲਾਜ਼ਮ ਐਸਐਚਓ ਨਰਿੰਦਰ ਸਿੰਘ ਹੈ। ਇਸ ਮਾਮਲੇ ਦੇ ਭੱਖਣ ਕਾਰਨ ਇਸ ਦੀ ਜਾਂਚ ਡੀ ਐਸ ਪੀ ਬਠਿੰਡਾ ਦਿਹਾਤੀ ਗੋਪਾਲ ਚੰਦ ਦੇ ਹਵਾਲੇ ਕਰਕੇ ਦੋ ਦਿਨ ਵਿਚ ਰਿਪੋਰਟ ਦੇਣ ਲਈ ਕਿਹਾ ਹੈ। ਇਹ ਡੀਐੱਸਪੀ ਪੁਲਿਸ ਦੀ ਗਲਤੀ ਨਹੀਂ ਮੰਨ ਰਹੇ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਕੁਝ ਵੀ ਗਲਤ ਨਹੀਂ ਕੀਤਾ ਸਗੋਂ ਗਲਤੀ ਤਾਂ ਪੱਤਰਕਾਰ ਦੀ ਹੈ। ਜਿਸ ਨੇ ਇਹ ਥੱਪੜ ਮਾਰਨ ਦੀ ਵੀਡੀਓ ਵਾਇਰਲ ਕਰਕੇ ਕਾਰ ਚਾਲਕ ਦੀ ਬਦਨਾਮੀ ਕਰਵਾ ਦਿੱਤੀ ਹੈ।
ਡੀਐੱਸਪੀ ਦਾ ਤਰਕ ਹੈ ਕਿ ਐਸਐਚਓ ਦੁਆਰਾ ਮਾਰੀ ਗਈ ਚਪੇੜ ਦਾ ਕਿਸੇ ਨੂੰ ਪਤਾ ਸੀ ਅਤੇ ਕਿਸੇ ਨੂੰ ਪਤਾ ਨਹੀਂ ਸੀ। ਬਹੁਤੇ ਲੋਕ ਇਸ ਤੋਂ ਅਣਜਾਣ ਹੀ ਸਨ। ਜਦ ਕਿ ਪੱਤਰਕਾਰ ਦੁਆਰਾ ਵੀਡੀਓ ਵਾਇਰਲ ਕਰ ਦੇਣ ਨਾਲ ਹਰ ਕਿਸੇ ਨੂੰ ਇਸ ਦਾ ਪਤਾ ਲੱਗ ਗਿਆ ਹੈ। ਹੁਣ ਕਾਰ ਚਾਲਕ ਦੀ ਹਰ ਪਾਸੇ ਬਦਨਾਮੀ ਹੋ ਰਹੀ ਹੈ। ਡੀਐੱਸਪੀ ਦੇ ਦੱਸਣ ਅਨੁਸਾਰ ਕਾਰ ਚਾਲਕ ਦਾ ਅਤੇ ਪੁਲਿਸ ਦਾ ਆਪਸ ਵਿਚ ਸਮਝੌਤਾ ਹੋ ਗਿਆ ਹੈ। ਵੀਡੀਓ ਵਾਇਰਲ ਹੋਣ ਨਾਲ ਕਾਰ ਚਾਲਕ ਆਪਣੀ ਬਦਨਾਮੀ ਮਹਿਸੂਸ ਕਰਦਾ ਹੋਇਆ ਆਪਣੀ ਜਾਨ ਦੇਣ ਦੀ ਗੱਲ ਆਖ ਰਿਹਾ ਹੈ ਅਤੇ ਕਾਰ ਚਾਲਕ ਦਾ ਪਿਤਾ ਵੀਡੀਓ ਵਾਇਰਲ ਕਰਨ ਵਾਲੇ ਪੱਤਰਕਾਰ ਉੱਤੇ ਕੇਸ ਕਰਨ ਦਾ ਵਿਚਾਰ ਬਣਾ ਰਿਹਾ ਹੈ।
Home ਵਾਇਰਲ ਨਾਕੇ ਤੇ ਮੁੰਡੇ ਦੇ ਥੱਪੜ ਮਾਰਨ ਦੇ ਮਾਮਲੇ ਤੇ ਡੀਐੱਸਪੀ ਨੇ ਕਹੀ ਹੋਰ ਹੀ ਗੱਲ, ਸ਼ੋਸਲ ਮੀਡੀਆ ਤੇ ਅੱਗ ਵਾਂਗੂ ਵਾਇਰਲ
ਵਾਇਰਲ