ਇੰਟਰਨੈਸ਼ਨਲ ਡੈਸਕ— ਮਾਂ ਬਣਨਾ ਇਸ ਦੁਨੀਆ ਦਾ ਸਭ ਤੋਂ ਖੂਬਸੂਰਤ ਅਹਿਸਾਸ ਹੈ ਪਰ ਮੋਰੱਕੋ ਦੀ ਰਹਿਣ ਵਾਲੀ ਔਰਤ ਨੇ ਇਸ ਖਾਸ ਅਹਿਸਾਸ ਨੂੰ ਆਪਣੇ ਡਰ ਦੇ ਕਾਰਨ ਖਤਮ ਕਰ ਦਿੱਤਾ। ਇਸ ‘ਤੇ ਯਕੀਨ ਕਰ ਪਾਉਣਾ ਬੇਹੱਦ ਮੁਸ਼ਕਲ ਹੋਵੇਗਾ ਕਿ ਇਹ ਸੱਚ ਹੈ। ਔਰਤ ਨੇ 9 ਮਹੀਨੇ ਗਰਭ ‘ਚ ਬੱਚੇ ਨੂੰ ਪਾਲਿਆ ,,,,, ਪਰ 46 ਸਾਲ ਬਾਅਦ ਉਸ ਨੂੰ ਬਾਹਰ ਕੱਢਿਆ,ਜਿਸ ਨੂੰ ਦੇਖ ਕੇ ਡਾਕਟਰ ਵੀ ਹੈਰਾਨ ਰਹਿ ਗਏ।
1955 ‘ਚ ਸਾਲ 26 ਦੀ ਜਾਹਰਾ ਅਬੌਤਲੀਬ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਵਾਲੀ ਸੀ ਪਰ ਨਾ ਸਹਿਣ ਹੋਣ ਵਾਲੇ ਦਰਦ ਦੇ ਬਾਵਜੂਦ ਉਨ੍ਹਾਂ ਨੇ ਸਿਜ਼ੇਰੀਅਨ ਆਪਰੇਸ਼ਨ ਦੌਰਾਨ ਜਾਨ ਜਾਣ ਦੇ ਖਤਰੇ ਕਾਰਨ ਬੱਚੇ ਨੂੰ ਜਨਮ ਹੀ ਨਹੀਂ ਦਿੱਤਾ। ਜਾਹਰਾ ਉਸ ਬੱਚੇ ਨੂੰ ਆਪਣੀ ਕੁੱਖ ‘ਚ 46 ਸਾਲ ਤਕ ਪਾਲਦੀ ਰਹੀ ,,,,,, ਅਤੇ ਇਕ ਆਪਰੇਸ਼ਨ ਦੇ ਬਾਅਦ ਪੱਥਰ ਦੀ ਸ਼ੱਕਲ ‘ਚ ਬੱਚਾ ਬਾਹਰ ਆਇਆ। ਬੱਚੇ ਨੂੰ ਜਨਮ ਦਿੰਦੇ ਸਮੇਂ ਮਰਨ ਦੇ ਡਰ ਨਾਲ ਜਾਹਰਾ ਹਸਪਤਾਲ ‘ਚੋਂ ਭੱਜ ਗਈ। ਹਸਪਤਾਲ ਤੋਂ ਜਾਣ ਨਾਲ ਕਈ ਦਿਨਾਂ ਬਾਅਦ ਤਕ ਜਾਹਰਾ ਦੇ ਪੇਟ ‘ਚ ਕਾਫੀ ਦਰਦ ਹੁੰਦਾ ਰਹਿੰਦਾ ਸੀ। ਉਸ ਨੂੰ ਅਜਿਹਾ ਲੱਗਦਾ ਸੀ ਕਿ ਜਿਵੇਂ ਹੁਣ ਹੀ ਉਸ ਦੀ ਡਿਲਿਵਰੀ ਹੋ ਜਾਵੇਗੀ ਪਰ ਅਜਿਹਾ ਕੁੱਝ ਨਹੀਂ ਹੋਇਆ। ਕੁਝ ਦਿਨਾਂ ਬਾਅਦ ਜਾਹਰਾ ਨੂੰ ਦਰਦ ਹੋਣਾ ਬੰਦ ਹੋ ਗਿਆ।
ਪੱਥਰ ਦਾ ਬਣ ਚੁਕਿਆ ਸੀ ਬੱਚਾ
ਮੋਰੱਕੋ ‘ਚ ਅਜਿਹੀ ਮਾਨਤਾ ਹੈ ਕਿ ਬੱਚਾ ਮਾਂ ਦੇ ਗਰਭ ‘ਚ ਸਾਲਾ ਸੌ ਸਕਦਾ ਹੈ। ਇਸੇ ਸੋਚ ਨਾਲ ਜਾਹਰਾ ਨੇ ਆਪਣੀ ਪ੍ਰੈਗਨੈਂਸੀ ਨੂੰ ਭੁੱਲਾ ਦਿੱਤਾ ਅਤੇ ਤਿੰਨ ਬੱਚਿਆਂ ਨੂੰ ਗੋਦ ਲਿਆ। ਇਸ ਘਟਨਾ ਦੇ 46 ਸਾਲ ਬਾਅਦ ਅਚਾਨਕ ਜਾਹਰਾ ਦੇ ਪੇਟ ‘ਚ ਤੇਜ਼ ਦਰਦ ਉੱਠਿਆ। ,,,,, ਜਦੋਂ ਡਾਕਟਰ ਨੇ ਇਨ੍ਹਾਂ ਦਾ ਐੱਮ.ਆਰ.ਆਈ. ਸਕੈਨ ਕਰਵਾਇਆ ਤਾਂ ਬੱਚਾ ਉਸ ਦੇ ਪੇਟ ‘ਚ ਹੀ ਮੌਜੂਦ ਸੀ। ਸਰਜ਼ਰੀ ਕਰ ਬੱਚੇ ਨੂੰ ਕੱਢਿਆ ਗਿਆ ਤਾਂ ਉਸ ਨੂੰ ਡਾਕਟਰਸ ਨੇ ਸਟੋਨ ਬੇਬੀ ਦਾ ਨਾਂ ਦਿੱਤਾ ਕਿਉਂਕਿ ਇਨ੍ਹੇਂ ਦਿਨਾਂ ‘ਚ ਬੱਚਾ ਪੱਥਰ ‘ਚ ਬਦਲ ਗਿਆ ਸੀ।
ਡਾਕਟਰ ਵੀ ਰਹਿ ਗਏ ਹੈਰਾਨ
ਜਾਹਰਾ ਦੇ ਐੱਮ.ਆਰ.ਆਰ.ਰਿਪੋਰਟ ਦੇ ਆਉਣ ਤੋਂ ਬਾਅਦ ਡਾਕਟਰਸ ਵੀ ਹੈਰਾਨ ਰਹਿ ਗਏ। ਅਸਲ ‘ਚ ਉਨ੍ਹਾਂ ਦੇ ਪੇਟ ‘ਚ ਕੋਈ ਟਿਊਮਰ ਨਹੀਂ ਸੀ। 1955 ‘ਚ ਜਿਸ ਬੱਚੇ ਨੂੰ ਜਾਹਰਾ ਨੇ ਜਨਮ ਨਹੀਂ ਦਿੱਤਾ ਸੀ ਉਹ ਉਸ ਦੇ ਪੇਟ ਦਰਦ ਦਾ ਕਾਰਨ ਸੀ। ਸਾਲਾਂ ਬਾਅਦ ਹੁਣ ਉਹ ਪੱਥਰ ‘ਚ ਬਦਲ ਗਿਆ ਸੀ। ,,,,, ਇਹ ਬੱਚਾ ਜਾਹਰਾ ਦੇ ਅੰਦਰੂਨੀ ਅੰਗਾਂ ਨਾਲ ਜੁੜ ਗਿਆ ਸੀ। ਚਾਰ ਘੰਟਿਆਂ ਦੀ ਸਰਜਰੀ ਤੋਂ ਬਾਅਦ ਜਾਹਰਾ ਦੀ ਬਾਡੀ ਤੋਂ ਇਸ ਨੂੰ ਵੱਖ ਕੀਤਾ ਗਿਆ। ਹੁਣ ਤਕ ਇਹ ਬਿਲਕੁਲ ਹਾਰਡ ਅਤੇ ਸਾਲਿਡ ਹੋ ਚੁਕਿਆ ਸੀ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ