ਪੁਲੀਸ ਜ਼ਿਲ੍ਹਾ ਖੰਨਾ ਦੇ ਕਸਬਾ ਪਾਇਲ ਦੇ ਵਾਰਡ ਨੰਬਰ ਤਿੰਨ ਦੇ ਗੁਰਮੁਖ ਸਿੰਘ ਪੁੱਤਰ ਜਸਵਿੰਦਰ ਸਿੰਘ ਨੇ ਆਪਣੀ ਪਤਨੀ ਰਾਜਬੀਰ ਕੌਰ ਅਤੇ ਆਪਣੀ ਭਾਬੀ ਪ੍ਰਭਜੋਤ ਕੌਰ ਤੋਂ ਤਗ ਹੋ ਕੇ ਆਪਣੀ ਜਾਨ ਦੇ ਦਿੱਤੀ। ਰਾਜਬੀਰ ਕੌਰ ਅਤੇ ਪ੍ਰਭਜੋਤ ਕੌਰ ਦੋਵੇਂ ਸਕੀਆਂ ਭੈਣਾਂ ਹਨ। ਇਨ੍ਹਾਂ ਦੇ ਪਿਤਾ ਦਾ ਨਾਮ ਇੰਦਰਜੀਤ ਸਿੰਘ ਹੈ। ਜੋ ਕਿ ਪਿੰਡ ਹਿੰਮਤਪੁਰਾ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਦਾ ਰਹਿਣ ਵਾਲਾ ਹੈ। ਪ੍ਰਭਜੋਤ ਕੌਰ ਦਾ ਵਿਆਹ ਗੁਰਮਖ ਸਿੰਘ ਦੇ ਵੱਡੇ ਭਰਾ ਨਾਲ ਹੋਇਆ ਸੀ। ਦੋਵੇਂ ਭੈਣਾਂ ਕਿਸੇ ਪਰਿਵਾਰਕ ਮਸਲਾ ਕਾਰਨ ਦੋ ਢਾਈ ਸਾਲ ਤੋਂ ਆਪਣੇ ਪੇਕੇ ਪਿੰਡ ਰਹਿ ਰਹੀਆਂ ਸਨ। ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ 33 ਸਾਲਾਂ ਗੁਰਮਤਿ ਸਿੰਘ ਦਾ ਵਿਆਹ ਲਗਭਗ ਤਿੰਨ ਸਾਲ ਪਹਿਲਾਂ ਰਾਜਵੀਰ ਕੌਰ ਨਾਲ ਹੋਇਆ ਸੀ।
ਇਸ ਤੋਂ 6 ਮਹੀਨੇ ਪਹਿਲਾਂ ਉਸ ਦੇ ਭਰਾ ਦਾ ਵਿਆਹ ਪ੍ਰਭਜੋਤ ਕੌਰ ਨਾਲ ਹੋਇਆ ਸੀ। ਇਨ੍ਹਾਂ ਦੋਵਾਂ ਭਰਾਵਾਂ ਦਾ ਕੋਈ ਬੱਚਾ ਨਹੀਂ ਸੀ। ਇਹ ਦੋਵੇਂ ਭੈਣਾਂ ਦੋ ਢਾਈ ਸਾਲ ਤੋਂ ਕਿਸੇ ਪਰਿਵਾਰਕ ਗੱਲ ਕਰਕੇ ਆਪਣੇ ਪੇਕੇ ਰਹਿ ਰਹੀਆਂ ਸਨ। ਕਈ ਵਾਰ ਇਨ੍ਹਾਂ ਨੂੰ ਲਿਆਉਣ ਦੀ ਕੋਸ਼ਿਸ਼ ਵੀ ਕੀਤੀ ਗਈ ਅਤੇ ਮਾਮਲੇ ਨੂੰ ਸੁਲਝ-ਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਸਫ਼ਲਤਾ ਨਹੀਂ ਮਿਲ ਸਕੀ। ਇਨ੍ਹਾਂ ਦੇ ਮਸਲੇ ਨੂੰ ਸੁਲਝਾਉਣ ਲਈ ਪੰਚਾਇਤ ਵੱਲੋਂ ਵੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਪਰ ਕੋਈ ਸਿੱਟਾ ਨਹੀਂ ਨਿਕਲਿਆ। ਜਦ ਤੋਂ ਇਹ ਦੋਵੇਂ ਭੈਣਾਂ ਰਾਜਵੀਰ ਕੌਰ ਅਤੇ ਪ੍ਰਭਜੋਤ ਕੌਰ ਆਪਣੇ ਪੇਕੇ ਪਿੰਡ ਹਿੰਮਤਪੁਰਾ ਗਈਆਂ ਤਾਂ ਇਸ ਪਿੱਛੋਂ ਇੱਕ ਵਾਰ ਵੀ ਵਾਪਸ ਆਪਣੇ ਸਹੁਰੇ ਘਰ ਨਹੀਂ ਆਈਆਂ।
ਮਰਨ ਵਾਲੇ ਗੁਰਮੁਖ ਸਿੰਘ ਦੇ ਪਿਤਾ ਜਸਵਿੰਦਰ ਸਿੰਘ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਨ੍ਹਾਂ ਦੇ ਪੁੱਤਰ ਨੇ ਰਾਜਵੀਰ ਕੌਰ ਪ੍ਰਭਜੀਤ ਕਾਰ ਅਤੇ ਇਨ੍ਹਾਂ ਦੇ ਪਿਤਾ ਇੰਦਰਜੀਤ ਸਿੰਘ ਤੋਂ ਦੁਖੀ ਹੋ ਕੇ ਆਪਣੀ ਜਾਨ ਦੇ ਦਿੱਤੀ ਹੈ। ਪੁਲਿਸ ਨੇ ਮਿ੍ਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਰਾਜਬੀਰ ਕੌਰ ਪ੍ਰਭਜੀਤ ਕੌਰ ਅਤੇ ਇਨ੍ਹਾਂ ਦੇ ਪਿਤਾ ਇੰਦਰਜੀਤ ਸਿੰਘ ਖ਼ਲ-ਫ਼ ਮਾਮਲਾ ਦਰਜ ਕਰ ਲਿਆ ਹੈ। ਦੇਹ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ। ਪੁਲਿਸ ਦੋਸ਼ੀਆਂ ਖਿਲਾਫ ਕਾਰਵਾਈ ਕਰ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
ਤਾਜਾ ਜਾਣਕਾਰੀ