ਖਾਣਾ ਪੀਣਾ ਸਹੀ ਹੋਵੇ ਤਾ ਸਰੀਰ ਸਹੀ ਪਰ ਅਸੀਂ ਲੋਕ ਖਾਣ ਪੀਣ ਵਿਚ ਏਨੀ ਗਲਤੀ ਕਰ ਦਿੰਦੇ ਹਾਂ ਕਿ ਸਾਡੇ ਸਰੀਰ ਨੂੰ ਇਸਦਾ ਅੰਜਾਮ ਭੁਗਤਣਾ ਪੈ ਸਕਦਾ ਹੈ ਦੁੱਧ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਇਸ ਵਿਚ ਮੌਜੂਦ ਕੈਲਸ਼ੀਅਮ ਹੱਡੀਆਂ ਨੂੰ ਮਜਬੂਤ ਕਰਨ ਦਾ ਕੰਮ ਕਰਦਾ ਹੈ । ਇਸਦੇ ਇਲਾਵਾ ਦੁੱਧ ਦਾ ਸੇਵਨ ਕਰਨ ਨਾਲ ਸਰੀਰ ਕਈ ਬਿਮਾਰੀਆਂ ਤੋਂ ਦੂਰ ਰਹਿੰਦਾ ਹੈ । ਬੱਚੇ ਹੋਣ ਜਾ ਬੁੱਢੇ ਸਾਰੀਆਂ ਨੂੰ ਰੋਜ਼ਾਨਾ ਦੁੱਧ ਜ਼ਰੂਰ ਪੀਣਾ ਚਾਹੀਦਾ ਹੈ ਪਰ ਖਾਣ ਦੀਆ ਕੁਝ ਅਜਿਹੀਆਂ ਚੀਜ਼ਾਂ ਹਾਂ ਜਿੰਨਾ ਨੂੰ ਜੇਕਰ ਦੁੱਧ ਦੇ ਨਾਲ ਸੇਵਨ ਕੀਤਾ ਜਾਵੇ ਤਾ ਸਰੀਰ ਨੂੰ ਨੁਕਸਾਨ ਵੀ ਹੋ ਸਕਦਾ ਹੈ । ਆਓ ਜਾਣਦੇ ਹਾਂ ਦੁੱਧ ਦੇ ਨਾਲ ਕਿੰਨਾ ਚੀਜਾਂ ਨੂੰ ਖਾਣ ਤੋਂ ਬਚਣਾ ਚਾਹੀਦਾ
ਉੜਦ ਦੀ ਜਾ ਮਾਹ ਦੀ ਦਾਲ : – ਜ਼ਿਆਦਾਤਰ ਘਰਾਂ ਵਿੱਚ ਰਾਤ ਦੇ ਸਮੇ ਦਾਲ ਹੀ ਬਣਦੀ ਹੈ ਅਤੇ ਰਾਤ ਨੂੰ ਸੌਣ ਤੋਂ ਪਹਿਲਾ ਹੀ ਕਈ ਲੋਕ ਦੁੱਧ ਦਾ ਵੀ ਸੇਵਨ ਕਰਦੇ ਹਨ ਪਰ ਮਾਹ ਦੀ ਦਾਲ ਖਾਣ ਦੇ ਬਾਅਦ ਕਦੇ ਵੀ ਦੁੱਧ ਨਾ ਪੀਓ ਕਿਉਂਕਿ ਇਹਨਾਂ ਨੂੰ ਪਚਾਉਣ ਵਿਚ ਕਾਫੀ ਸਮੇ ਲੱਗਦਾ ਹੈ ਅਤੇ ਇਸ ਨਾਲ ਪੇਟ ਸਬੰਧੀ ਕਈ ਸਮੱਸਿਆਵਾ ਹੋ ਜਾਂਦੀਆਂ ਹਨ ।
ਦੁੱਧ : – ਦੁੱਧ ਦੇ ਨਾਲ ਨਮਕ ਖਾਣਾ ਆਪਣੀ ਜਾਨ ਲੈਣ ਦੇ ਸਮਾਨ ਹੈ ਨਮਕ ਅਤੇ ਦੁੱਧ ਇੱਕ ਸਾਥ ਲੈਣ ਨਾਲ ਲੀਵਰ ਗਲ ਸਕਦਾ ਹੈ । ਅਤੇ ਲੀਵਰ ਗਲਣ ਦੇ ਬਾਅਦ ਸਰੀਰ ਦਾ ਕੀ ਹਾਲ ਹੁੰਦਾ ਹੈ ਦੁਨੀਆਂ ਜਾਣਦੀ ਹੈ ਅਸਲ ਵਿਚ ਦੁੱਧ ਵਿਚ ਪ੍ਰੋਟੀਨ ਹੁੰਦਾ ਹੈ ਅਤੇ ਨਮਕ ਵਿਚ ਆਇਓਡੀਨ ਦੋਨੋ ਏਕੋ ਵੇਲੇ ਲੈਣ ਨਾਲ ਲੀਵਰ ਤੇ ਹਮਲਾ ਹੋ ਸਕਦਾ ਹੈ ਦੁੱਧ ਪੀਣ ਤੋਂ ਪਹਿਲਾ ਜਾ ਤੁਰੰਤ ਬਾਅਦ ਵਿਚ ਕੱਚੇ ਪਿਆਜ ਦਾ ਸੇਵਨ ਕੀਤਾ ਜਾਵੇ ਤਾ ਚਮੜੀ ਦੀ ਇਨਫੈਕਸ਼ਨ ਹੋ ਸਕਦੀ ਹੈ । ਇਸ ਨਾਲ ਦਾਦ , ਅਤੇ ਖੁਜਲੀ ਵਰਗੀਆਂ ਕਈ ਬਿਮਾਰੀਆਂ ਹੋ ਸਕਦੀਆਂ ਹਨ ।
ਮਿਰਚ ਮਸਾਲੇ ਵਾਲਾ ਭੋਜਨ : – ਵੱਧ ਮਿਰਚ ਮਸਾਲੇ ਵਾਲਾ ਭੋਜਨ ਖਾਣ ਦੇ ਬਾਅਦ ਵੀ ਦੁੱਧ ਨਹੀਂ ਪੀਣਾ ਚਾਹੀਦਾ ਇਸ ਨਾਲ ਪਾਚਨ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ ਅਤੇ ਪੇਟ ਵਿਚ ਗੈਸ ਦੀ ਸਮੱਸਿਆ ਵੀ ਹੋ ਸਕਦੀ ਹੈ ।
ਮੱਛੀ : – ਮੱਛੀ ਖਾਣ ਦੇ ਬਾਅਦ ਕਦੇ ਵੀ ਦੁੱਧ ਜਾ ਇਸ ਤੋਂ ਬਣੀ ਕਿਸੇ ਵੀ ਚੀਜ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਨਾਲ ਸ੍ਕਿਨ ਤੇ ਸਫੇਦ ਦਾਗ ਹੋ ਜਾਂਦੇ ਹਨ ।
ਦਹੀ ਜਾ ਨਿਬੂ : – ਦੁੱਧ ਪੀਣ ਦੇ ਬਾਅਦ ਦਹੀ , ਨਿਬੁ , ਜਾ ਕਿਸੇ ਹੋਰ ਖੱਟੀ ਚੀਜ ਦਾ ਸੇਵਨ ਕਰਨ ਨਾਲ ਬਦਹਜਮੀ ਹੋ ਜਾਂਦੀ ਹੈ । ਇਸ ਨਾਲ ਪੇਟ ਵਿਚ ਜਾ ਕੇ ਦੁੱਧ ਫੱਟ ਜਾਂਦਾ ਹੈ ਅਤੇ ਐਸੀਡਿਟੀ , ਉਲਟੀ ਜਾ ਘਬਰਾਹਟ ਵਰਗੀਆਂ ਸਮਿਆਵਾ ਹੋ ਜਾਂਦੀਆਂ ਹਨ .
ਕੇਲਾ : – ਵੈਸੇ ਤਾ ਲੋਕ ਦੁੱਧ ਵਿਚ ਕੇਲਾ ਪਾ ਕੇ ਸ਼ੇਕ ਬਣਾ ਕੇ ਪੀਂਦੇ ਹਨ ਪਰ ਜੇਕਰ ਕਫ ਜਾ ਰੇਸ਼ਾ ਹੋਵੇ ਤਾ ਇਹਨਾਂ ਦੋਨਾਂ ਚੀਜਾਂ ਨੂੰ ਕਦੇ ਵੀ ਇੱਕ ਸਾਥ ਸੇਵਨ ਨਾ ਕਰੋ ।
ਘਰੇਲੂ ਨੁਸ਼ਖੇ