=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਨਨਾਣ-ਭਰਜਾਈ ਨੂੰ ਇਸ ਤਰਾਂ ਮੌਤ ਹਸਦੇ ਖੇਡਦੇ ਪ੍ਰੀਵਾਰ ਤੇ ਟੁਟਿਆ ਦੁੱਖਾਂ ਦਾ ਪਹਾੜ

ਆਈ ਤਾਜ਼ਾ ਵੱਡੀ ਖਬਰ 

ਹਰ ਰੋਜ਼ ਹੱਸਦੇ ਵਸਦੇ ਪਰਿਵਾਰਾਂ ਨੂੰ ਤਬਾਹ ਕਰਦੇ ਹਨ ਕਈ ਤਰ੍ਹਾਂ ਦੇ ਭਿਆਨਕ ਹਾਦਸੇ । ਹਾਦਸਾ ਕਿਸੇ ਵੀ ਸਮੇਂ , ਕਿਸੇ ਵੀ ਥਾਂ ਤੇ ਕਿਸੇ ਨਾਲ ਵੀ ਵਾਪਰ ਸਕਦਾ ਹੈ , ਜੋ ਕਈ ਤਰ੍ਹਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਕਰ ਜਾਂਦਾ ਹੈ । ਇਹ ਹਾਦਸੇ ਵੱਖ ਵੱਖ ਰੂਪ ਵਿੱਚ ਵਾਪਰਦੇ ਹਨ । ਕਈ ਹਾਦਸੇ ਦਿਲ ਨੂੰ ਝੰਜੋੜ ਕੇ ਰੱਖ ਦਿੰਦੇ ਹਨ ਤੇ ਕੇ ਪਰਿਵਾਰਾਂ ਦੀਆਂ ਖ਼ੁਸ਼ੀਆਂ ਨੂੰ ਮਾਤਮ ਚ ਤਬਦੀਲ ਕਰ ਜਾਂਦੇ ਹਨ । ਅਜਿਹੇ ਹੀ ਇਕ ਹੱਸਦੇ ਵੱਸਦੇ ਪਰਿਵਾਰ ਵਿਚ ਮਾਤਮ ਦਾ ਮਾਹੌਲ ਉਸ ਸਮੇਂ ਬਣ ਗਿਆ ਜਦ ਨਨਾਣ ਭਰਜਾਈ ਦੀ ਇਕੱਠਿਆਂ ਸੜਕ ਹਾਦਸੇ ਦੌਰਾਨ ਮੌਤ ਹੋ ਗਈ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਨਵਾਂਸ਼ਹਿਰ ਦੇ ਮਾਰਗ ਤੇ ਪਿੰਡ ਸਨਾਵਾ ਵਿਖੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਨੇ ਇਕ ਨਨਾਣ ਅਤੇ ਭਰਜਾਈ ਦੀ ਜਾਨ ਲੈ ਲਈ , ਜਦਕਿ ਇੱਕ ਅੱਠ ਸਾਲਾਂ ਦਾ ਬੱਚਾ ਇਸ ਪੂਰੀ ਘਟਨਾ ਦੌਰਾਨ ਬੂਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ।

ਜਿਸ ਨੂੰ ਇਲਾਜ ਲਈ ਹਸਪਤਾਲ ਵਿਖੇ ਪ੍ਰਾਪਤ ਕਰਵਾਇਆ ਗਿਆ ਹੈ । ਇਹ ਘਟਨਾ ਅੱਜ ਦੁਪਹਿਰ ਤਿੱਨ ਵਜੇ ਦੀ ਦੱਸੀ ਜਾ ਰਹੀ ਹੈ। ਜਦ ਨਵਾਂ ਸ਼ਹਿਰ ਵੱਲੋਂ ਪਿੰਡ ਸਨਾਵਾ ਵੱਲ ਜਾ ਰਹੀ ਸਕੂਟੀ ਤੇ ਸਵਾਰ ਮਹਿਲਾ ਤੇ ਉਸ ਦੀ ਨਨਾਣ ਸਮੇਤ ਅੱਠ ਸਾਲਾ ਬੱਚਾ ਜਦ ਪਿੰਡ ਸਨਾਵਾ ਵਿਖੇ ਲਾਈਟਾਂ ਦੇ ਨੇਡ਼ੇ ਮੋੜ ਕੱਟਣ ਲਗੇ ਤਾ ਉਸੇ ਸਮੇਂ ਤੇ ਪਿੱਛੋਂ ਆ ਰਹੀ ਇਕ ਕਾਰ ਨੇ ਸਕੂਟੀ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ । ਜਿਸ ਕਾਰਨ ਰਾਜਵਿੰਦਰ ਕੌਰ ਤੇ ਜਸਪ੍ਰੀਤ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦਕਿ ਅੱਠ ਸਾਲਾ ਬੱਚਾ ਮਨਕੀਰਤ ਸਿੰਘ ਇਸ ਪੂਰੀ ਘਟਨਾ ਦੌਰਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ।

ਜਿਸ ਨੂੰ ਕਿ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ । ਉਥੇ ਹੀ ਸੂਚਨਾ ਮਿਲਦੇ ਸਾਰ ਹੀ ਪੁਲੀਸ ਮੌਕੇ ਤੇ ਪਹੁੰਚੀ । ਜਿਨ੍ਹਾਂ ਦੇ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ।

ਉਥੇ ਹੀ ਜਦੋਂ ਇਸ ਸਬੰਧੀ ਜਾਂਚ ਅਫਸਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਹੈ ਕਿ ਇਸ ਸਕੂਲ ਵਿਚ ਹੋਈ ਜ਼ਬਰਦਸਤ ਟੱਕਰ ਦੇ ਚੱਲਦੇ ਰਾਜਵਿੰਦਰ ਕੌਰ ਜਸਪ੍ਰੀਤ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ । ਤੇ ਅੱਠ ਸਾਲਾ ਬੱਚਾ ਮਨਕੀਰਤ ਜ਼ਖ਼ਮੀ ਹੈ । ਫ਼ਿਲਹਾਲ ਉਨ੍ਹਾਂ ਵੱਲੋਂ ਇਸ ਮਾਮਲੇ ਸਬੰਧੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ।
 




error: Content is protected !!