BREAKING NEWS
Search

ਧੂਰੀ ਦੇ ਵਿਧਾਇਕ ਗੋਲਡੀ ਦਾ ਜੱਟ ਸੌਦਾ, ਕਿਹਾ ਇਸ ਸੜਕ ਤੋਂ ਨਹੀਂ ਲੈਣ ਦੇਵਾਂਗਾ ਇੱਕ ਰੁਪਿਆ ਵੀ ਟੋਲ ਟੈਕਸ

ਹਲਕਾ ਧੂਰੀ ਤੋ ਨੌਜਵਾਨ ਵਿਧਾਇਕ ਦਲਵੀਰ ਸਿੰਘ ਗੋਲਡੀ ਦੇ ਯਤਨਾਂ ਸਦਕਾ ਸਥਾਨਕ ਲੱਡਾ-ਬੇਨੜਾ ਪਿੰਡਾਂ ਦੇ ਨਾਲ ਕੱਚੇ ਰਜਵਾਹਾ ਰੋਡ ਦੀ ਸੂਏ ਉੱਤੇ ਟੋਲ ਪਲਾਜ਼ਾ ਦੇ ਨਾਲ ਲੱਗਦੀ ਸੜਕ ਬਣਾਈ ਗਈ ਸੀ । ਜੋ ਕਿ ਲੋਕਾਂ ਲਈ ਇੱਕ ਮਿਸਾਲ ਬਣ ਗਈ ਹੈ।

ਵਿਧਾਇਕ ਧੂਰੀ ਵੱਲੋਂ ਟੋਲ ਪਲਾਜ਼ਾ ਦੇ ਬਦਲਵੇਂ ਰਸਤੇ ਦੀ ਦੋ ਵਾਰ ਮੁਰੰਮਤ ਕਰ ਕੇ ਲੋਕਾਂ ਦੀ ਜੇਬਾਂ ਤੇ ਪੈ ਰਹੇ ਡਾਕੇ ਤੋ ਬਚਾਇਆ ਸੀ ਅਤੇ ਚੋਣਾ ਤੋ ਬਾਅਦ ਕਿਸਾਨਾਂ ਦੇ ਖੇਤਾਂ ਨੂੰ ਲੱਗਦੇ ਇਸ ਰਸਤੇ ਤੇ ਸੜਕ ਦਾ ਨਿਰਮਾਣ ਕੀਤਾ ਗਿਆ ਉੱਥੇ ਅੰਗਰੇਜ਼ਾਂ ਦੇ ਸਮੇਂ ਤੋ ਪਹਿਲਾਂ ਦੇ ਬਣੇ ਹੋਏ ਪੁਲ ਦਾ ਨਿਰਮਾਣ ਵੀ ਕਰਵਾ ਕੇ ਲੋਕਾਂ ਨੂੰ ਰਾਹਤ ਦਿੱਤੀ ਗਈ ਤੇ ਆਮ ਵਿਅਕਤੀ ਨੂੰ 75 ਰੁਪਏ ਦੀ ਟੋਲ ਪਰਚੀ ਤੋਂ ਬਹੁਤ ਵੱਡੀ ਰਾਹਤ ਮਿਲੀ ਸੀ ।

ਪਰ ਹੁਣ ਧੂਰੀ ਦੇ MLA ਦਲਵੀਰ ਸਿੰਘ ਗੋਲਡੀ ਨੂੰ ਉਸ ਵੇਲੇ ਬਹੁਤ ਵੱਡਾ ਝਟਕਾ ਲੱਗਾ ਜਦੋਂ ਕੋਰਟ ਨੇ ਇਹ ਫੈਸਲਾ ਦਿੱਤਾ ਕਿ ਹੁਣ ਇਸ ਸੜਕ ਦੇ ਉੱਪਰ ਵੀ ਟੋਲ ਟੈਕਸ ਲੱਗੇਗਾ। ਦਲਵੀਰ ਸਿੰਘ ਗੋਲਡੀ ਨੇ ਇਸ ਫੈਸਲੇ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਉਨ੍ਹਾਂ ਦਾ ਸਿੱਧਾ ਜੱਟ ਸੌਦਾ ਹੈ ਕਿ ਉਨ੍ਹਾਂ ਅਤੇ ਬਾਕੀ ਹਲਕੇ ਦੁਆਰਾ ਰਲ ਕੇ ਬਣਾਈ ਹੋਈ ਸੜਕ ਦੇ ਉਪਰ ਟੋਲ ਟੈਕਸ ਨਹੀਂ ਲੱਗਣ ਦੇਣਗੇ ਇਹ ਸੜਕ ਉਨ੍ਹਾਂ ਆਪ ਬਣਾਈ ਹੈ । ਜੇਕਰ ਟੋਲ ਟੈਕਸ ਲਗਾਉਣਾ ਹੈ ਤਾਂ ਨੈਸ਼ਨਲ ਹਾਈਵੇ ਉੱਪਰ ਲਗਾ ਸਕਦੇ ਹਨ ਪਰ ਉਨ੍ਹਾਂ ਦੀ ਦੇ ਦੁਆਰਾ ਤਿਆਰ ਕੀਤੀ ਸੜਕ ਤੇ ਨਹੀਂ।

ਮੌਜੂਦਾ ਹਾਲਤਾਂ ਵਿੱਚ ਧੂਰੀ ਵਿੱਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਜਿਸ ਵਿੱਚ MLA ਗੋਲਡੀ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਕਿ ਉਨ੍ਹਾਂ ਦੀ ਬਣਾਈ ਹੋਈ ਸੜਕ ਦੇ ਉੱਪਰ ਟੋਲ ਟੈਕਸ ਨਹੀਂ ਲੱਗ ਸਕਦਾ। MLA ਨੇ ਕਿਹਾ ਕਿ ਇਹ ਗੋਲਡੀ ਵਾਲੀ ਰੋਡ ਹੈ, ਇਹ ਉਹਨਾ ਨੇ ਲੋਕ ਨੂੰ ਰਾਹਤ ਦੇਣ ਲਈ ਬਣਾਈ ਹੈ, ਉਹਨਾਂ ਕਿਹਾ ਕਿ ਜਦੋ ਤਕ ਉਹ ਜਿਉਂਦੇ ਹਨ ਇਸ ਰੋਡ ਤੇ ਟੋਲ ਨਹੀਂ ਲੱਗਣ ਦੇਣਗੇ, ਜੇਕਰ ਹੋਰ ਵਿਧਾਇਕ ਇਸ ਨੌਜਵਾਨ ਵਰਗੀ ਸੋਚ ਰੱਖਣ ਤਾਂ ਟੋਲ ਮਹਿਜ਼ ਨਾਮ ਦੇ ਹੀ ਟੋਲ ਰਹਿ ਜਾਣਗੇ ਅਤੇ ਆਮ ਜਨਤਾ ਵੀ ਲੁੱਟ ਤੋਂ ਬਚ ਜਾਵੇਗੀ।



error: Content is protected !!