BREAKING NEWS
Search

ਧੀ ਦਾ ਵਿਆਹ ਤੋੜਨ ਤੋਂ ਨਰਾਜ ਮੁੰਡੇ ਵਾਲਿਆਂ ਨੇ ਪਿਤਾ ਤੇ ਕੀਤਾ ਹਮਲਾ, ਕੁੱਟਮਾਰ ਕਰ ਨੱਕ ਅਤੇ ਕੰਨ ਵੱਢ ਨਾਲ ਲੈ ਗਏ

ਆਈ ਤਾਜ਼ਾ ਵੱਡੀ ਖਬਰ 

ਇਕ ਬਾਪ ਆਪਣੀ ਧੀ ਦੇ ਵਿਆਹ ਲਈ ਆਪਣੀ ਜ਼ਿੰਦਗੀ ਦੀ ਸਾਰੀ ਕਮਾਈ ਲਗਾ ਦਿੰਦਾ ਹੈ । ਪਰ ਇਸ ਦੇ ਬਾਵਜੂਦ ਵੀ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜੋ ਵਿਆਹ ਵਿੱਚ ਵੱਖ ਵੱਖ ਚੀਜ਼ਾਂ ਨੂੰ ਲੈ ਕੇ ਕੁੜੀ ਵਾਲਿਆਂ ਨੂੰ ਨਿੰਦਦੇ ਹਨ । ਕਈ ਵਾਰ ਤਾਂ ਵਿਆਹਾਂ ਵਿੱਚ ਕਮੀਆਂ ਕੱਢਣ ਨੂੰ ਲੈ ਕੇ ਇੰਨੀ ਜ਼ਿਆਦਾ ਤਕਰਾਰ ਹੁੰਦੀ ਹੈ ਕਿ ਲੋਕ ਵਿਆਹ ਤਕ ਤੋੜ ਦਿੰਦੇ ਹਨ । ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਜਿਥੇ ਇਕ ਵਿਆਹ ਵਿਚ ਹਾਈਵੋਲਟੇਜ਼ ਡਰਾਮਾ ਵੇਖਣ ਨੂੰ ਮਿਲਿਆ । ਦਰਅਸਲ ਧੀ ਦਾ ਵਿਆਹ ਤੋੜਨ ਤੋਂ ਨਾਰਾਜ਼ ਹੋਏ ਮੁੰਡੇ ਵਾਲਿਆਂ ਦੇ ਵੱਲੋਂ ਹੀ ਕੁੜੀ ਦੇ ਪਿਤਾ ਤੇ ਹਮਲਾ ਕਰ ਦਿੱਤਾ ਗਿਆ । ਇੰਨਾ ਹੀ ਨਹੀਂ ਸਗੋਂ ਬੇਰਹਿਮੀ ਦੇ ਨਾਲ ਉਸ ਦੀ ਕੁੱਟਮਾਰ ਕੀਤੀ ਗਈ । ਮਾਮਲਾ ਰਾਜਸਥਾਨ ਤੋਂ ਸਾਹਮਣੇ ਆਇਆ।

ਜਿੱਥੇ ਰਾਜਸਥਾਨ ਦੇ ਸਰਹੱਦੀ ਬਾੜਮੇਰ ਜ਼ਿਲ੍ਹੇ ਵਿੱਚ ਕੱਲ੍ਹ ਦੇਰ ਰਾਤ ਕੁਝ ਲੋਕਾਂ ਵੱਲੋਂ ਇਕ ਬਜ਼ੁਰਗ ਉੱਪਰ ਹਮਲਾ ਕਰ ਦਿੱਤਾ ਗਿਆ ਅਤੇ ਹਮਲਾਵਰ ਬਜ਼ੁਰਗ ਸੁਖਰਾਮ ਬਿਸ਼ਨੋਈ ਦਾ ਨੱਕ ਅਤੇ ਕੰਨ ਕੱਢ ਕੇ ਨਾ ਲੈ ਗਏ । ਹੈਰਾਨ ਕਰ ਦੇਣ ਵਾਲਾ ਇਹ ਮਾਮਲਾ ਸਾਹਮਣੇ ਆਇਆ। ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਤੇ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਮਾਮਲਾ ਦਰਜ ਕੀਤਾ ਤੇ ਕਾਰਵਾਈ ਸ਼ੁਰੂ ਕਰ ਦਿੱਤੀ । ਉਥੇ ਹੀ ਇਸ ਪੂਰੀ ਘਟਨਾ ਨੂੰ ਲੈ ਕੇ ਪੁਲੀਸ ਨੇ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਆਦਰਸ਼ ਸੋਨ ਚਿੜੀ ਦੇ ਰਹਿਣ ਵਾਲੇ ਬਜ਼ੁਰਗ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਭੇਜਿਆ ਗਿਆ।

ਜਿੱਥੇ ਉਸ ਦੀ ਉਸ ਦਾ ਇਲਾਜ ਚੱਲ ਰਿਹਾ ਹੈ । ਪੁਲੀਸ ਮੁਤਾਬਕ ਹੁਣ ਤਕ ਸ਼ੁਰੂਆਤੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਪੀੜਤ ਦੀ ਧੀ ਦਾ ਵਿਆਹ ਕੁਝ ਸਾਲ ਪਹਿਲਾਂ ਟੁੱਟ ਗਿਆ ਸੀ , ਉਹ ਆਪਣੇ ਪਿਤਾ ਦੇ ਘਰ ਆ ਕੇ ਰਹਿਣ ਲੱਗ ਪਈ। ਵਿਆਹ ਤੋਂ ਕੁਝ ਸਮੇਂ ਬਾਅਦ ਹੀ ਬਜ਼ੁਰਗ ਦੀ ਧੀ ਅਤੇ ਜਵਾਈ ਨਾਲ ਝਗੜਾ ਰਹਿਣ ਲੱਗ ਪਿਆ । ਜਿਸ ਕਾਰਨ ਵਿਆਹ ਤੋੜ ਦਿੱਤਾ ਗਿਆ ਅਤੇ ਵਿਆਹ ਟੁੱਟਣ ਤੇ ਦੋਹਾਂ ਪੱਖਾਂ ਵਿਚਾਲੇ ਸਮਝੌਤਾ ਤੇ ਗੱਲਬਾਤ ਹੋਈ ਸੀ ।

ਜਿਸ ਵਿੱਚ ਸੁਖਰਾਮ ਨਹੀਂ ਮੰਨੇ ਤੇ ਕਰੀਬ ਦੋ ਤੋਂ ਤਿੰਨ ਸਾਲਾਂ ਬਾਅਦ ਉਨ੍ਹਾਂ ਦੀ ਆਪਣੀ ਧੀ ਨੂੰ ਦੂਜੀ ਥਾਂ ਵਿਆਹ ਕਰ ਦਿੱਤਾ ਸੀ। ਇਸ ਗੱਲ ਤੇ ਧੀ ਦੇ ਪਹਿਲੇ ਸਹੁਰੇ ਪਰਿਵਾਰ ਵਾਲੇ ਨਾਰਾਜ਼ ਹੋ ਗਏ ਤੇ ਉਨ੍ਹਾਂ ਵੱਲੋਂ ਮਨ ਵਿੱਚ ਰੰਜਿਸ਼ ਰਖਣੀ ਸ਼ੁਰੂ ਕਰ ਦਿਤੀ ਗਈ। ਬਦਲਾ ਲੈਣ ਦੀ ਨੀਅਤ ਤੇ ਜਦੋਂ ਪੀਡ਼ਤ ਵਿਅਕਤੀ ਆਪਣੀ ਧੀ ਦਾ ਵਿਆਹ ਕਰ ਰਿਹਾ ਸੀ ਤੇ ਉਸੇ ਸਮੇਂ ਇਨ੍ਹਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ। ਜਿਸਦੇ ਚਲਦੇ ਪੀਡ਼ਤ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ । ਜਿਨ੍ਹਾਂ ਦਾ ਇਲਾਜ ਹਸਪਤਾਲ ਵਿਖੇ ਚੱਲ ਰਿਹਾ ਹੈ । ਪੁਲੀਸ ਵੱਲੋਂ ਹੁਣ ਇਸ ਮਾਮਲੇ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ।



error: Content is protected !!