ਆਈ ਤਾਜਾ ਵੱਡੀ ਖਬਰ

ਜਿੱਥੇ ਵਿਦੇਸ਼ਾਂ ਵਿਚ ਵਸਦੇ ਭਾਰਤੀਆਂ ਵੱਲੋਂ ਵੀ ਇਸ ਕਿਸਾਨੀ ਸੰਘਰਸ਼ ਲਈ ਕੇਂਦਰ ਸਰਕਾਰ ਦੇ ਖ਼ਿਲਾਫ਼ ਵੱਖ ਵੱਖ ਦੇਸ਼ਾ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਉੱਥੇ ਹੀ ਬਹੁਤ ਸਾਰੀਆਂ ਅੰਤਰਰਾਸ਼ਟਰੀ ਸਖਸ਼ੀਅਤਾਂ ਵੱਲੋਂ ਵੀ ਇਸ ਕਿਸਾਨੀ ਸੰਘਰਸ਼ ਦੀ ਹਮਾਇਤ ਕੀਤੀ ਗਈ ਹੈ। ਭਾਰਤ ਵਿੱਚ ਫਿਲਮੀ ਜਗਤ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਕਲਾਕਾਰਾਂ ਵੱਲੋਂ ਖੁੱਲ ਕੇ ਇਸ ਕਿਸਾਨੀ ਸੰਘਰਸ਼ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ। ਪੰਜਾਬ ਦੇ ਗਾਇਕਾਂ ਅਤੇ ਅਦਾਕਾਰਾਂ ਵੱਲੋਂ ਪਹਿਲੇ ਦਿਨ ਤੋਂ ਹੀ ਇਸ

ਕਿਸਾਨੀ ਸੰਘਰਸ਼ ਦਾ ਸਮਰਥਨ ਕੀਤਾ ਜਾ ਰਿਹਾ ਹੈ । ਕਿਸਾਨੀ ਸੰਘਰਸ਼ ਨੂੰ ਲੈ ਕੇ ਕੁਝ ਪੰਜਾਬੀ ਅਦਾਕਾਰ ਇਹੋ ਜਿਹੇ ਹਨ। ਜੋ ਇਸ ਸੰਘਰਸ਼ ਕਰਕੇ ਚਰਚਾ ਵਿਚ ਰਹਿੰਦੇ ਹਨ। ਫ਼ਿਲਮ ਜਗਤ ਦੇ ਸਦਾ ਬਹਾਰ ਕਲਾਕਾਰ ਅਜਿਹੇ ਹਨ । ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਆਪਣੀ ਇਕ ਵੱਖਰੀ ਪਹਿਚਾਣ ਬਣਾਈ ਹੈ। ਅਦਾਕਾਰ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਅੱਜ-ਕੱਲ੍ਹ ਚਰਚਾ ਵਿਚ ਰਹਿੰਦੇ ਹਨ। ਧਰਮਿੰਦਰ ਦੇ ਪਰਿਵਾਰ ਵੱਲੋਂ ਇਸ ਸੰਘਰਸ਼ ਨੂੰ ਲੈ ਕੇ ਬਹੁਤ ਸਾਰੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹੀਆਂ

ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਧਰਮਿੰਦਰ ਦਾ ਪੋਤਾ ਅਤੇ ਸਨੀ ਦਿਓਲ ਦਾ ਛੋਟਾ ਬੇਟਾ ਰਾਜਵੀਰ ਦਿਓਲ ਦੀ ਫਿਲਮ ਦੁਨੀਆਂ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ। ਇਸ ਦੀ ਜਾਣਕਾਰੀ ਧਰਮਿੰਦਰ ਵੱਲੋਂ ਸੋਸ਼ਲ ਮੀਡੀਆ ਤੇ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਪੋਤਾ ਪੁਰਾਣੀ ਪਰੰਪਰਾ ਨੂੰ ਤੋੜਦੇ ਹੋਏ ਰਾਜਸ਼੍ਰੀ ਫਿਲਮ ਰਾਜਵੀਰ ਨੂੰ ਲਾਂਚ ਕਰਨ ਜਾ ਰਹੀ ਹੈ। ਉਥੇ ਹੀ ਡਾਇਰੈਕਟਰ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਅਵਿਨਾਸ਼ ਬਰਜਾਤੀਆ ਦੀ ਇਹ ਪਹਿਲੀ ਫਿਲਮ ਹੋਵੇਗੀ। ਜੋ ਸੂਰਜ

ਬਰਜਾਤੀਆ ਦਾ ਛੋਟਾ ਬੇਟਾ ਹੈ। ਧਰਮਿੰਦਰ ਵੱਲੋਂ ਸੋਸ਼ਲ ਮੀਡੀਆ ਤੇ ਸਭ ਨੂੰ ਦੋਹਾਂ ਬੱਚਿਆਂ ਨੂੰ ਪਿਆਰ ਅਤੇ ਆਸ਼ੀਰਵਾਦ ਦੇਣ ਲਈ ਪ੍ਰਾਰਥਨਾ ਕੀਤੀ ਗਈ ਹੈ। ਦਿਉਲ ਖ਼ਾਨਦਾਨ ਦੇ ਸਭ ਮੈਂਬਰਾਂ ਵੱਲੋਂ ਹੋਮ ਪ੍ਰੋਡਕਸ਼ਨ ਵਿਚ ਹੀ ਫ਼ਿਲਮਾਂ ਦੀ ਸ਼ੁਰੂਆਤ ਕੀਤੀ ਗਈ। ਪਰ ਇਹ ਪਹਿਲੀ ਬਾਰ ਹੈ ਕਿ ਰਾਜਵੀਰ ਦਿਓਲ ਨੂੰ ਬਾਹਰ ਦੇ ਬੈਨਰ ਵਿਚ ਲਾਂਚ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸੰਨੀ ਦਿਓਲ ਤੇ ਬੌਬੀ ਦਿਓਲ ਨੂੰ ਆਪਣੇ ਬੈਨਰ ਹੇਠ ਲਾਂਚ ਕੀਤਾ ਗਿਆ ਸੀ । ਸਨੀ ਦਿਓਲ ਦੀ ਪਹਿਲੀ ਫਿਲਮ ਬੇਤਾਬ ਅਤੇ ਬੋਬੀ ਦਿਓਲ ਦੀ ਪਹਿਲੀ ਫ਼ਿਲਮ ਬਰਸਾਤ ਦੇ ਤਹਿਤ ਹੋਮ ਪ੍ਰੋਡਕਸ਼ਨ ਬੈਨਰ ਹੇਠ ਹੀ ਲਾਂਚ ਕੀਤੀਆਂ ਗਈਆਂ ਸਨ।


ਤਾਜਾ ਜਾਣਕਾਰੀ
ਧਰਮਿੰਦਰ ਪ੍ਰੀਵਾਰ ਤੋਂ ਆਈ ਇਹ ਵੱਡੀ ਖਬਰ – ਸਾਰੇ ਪਾਸੇ ਹੋ ਰਹੀ ਚਰਚਾ
ByadminMarch 31, 2021Comments Off on ਧਰਮਿੰਦਰ ਪ੍ਰੀਵਾਰ ਤੋਂ ਆਈ ਇਹ ਵੱਡੀ ਖਬਰ – ਸਾਰੇ ਪਾਸੇ ਹੋ ਰਹੀ ਚਰਚਾ
Previous Postਕਨੇਡਾ ਚ ਵਾਪਰਿਆ ਕਹਿਰ ਸਟੱਡੀ ਕਰਨ ਗਏ ਨੌਜਵਾਨ ਨੂੰ ਇਸ ਤਰਾਂ ਮਿਲੀ ਮੌਤ – ਪੰਜਾਬ ਤੱਕ ਪਿਆ ਸੋਗ
Next Postਟਰੰਪ ਅਤੇ ਟਰੰਪ ਦੀ ਘਰਵਾਲੀ ਬਾਰੇ ਅਮਰੀਕਾ ਤੋਂ ਆਈ ਇਹ ਵੱਡੀ ਤਾਜਾ ਖਬਰ
