ਪਿਤਾ ਕੇਵਲ ਕਿਸ਼ਨ ਸਿੰਘ ਦਿਓਲ ਨਾਲ ਸਾਂਝੀ ਕੀਤੀ ਧਰਮਿੰਦਰ ਦਿਓਲ ਨੇ ਤਸਵੀਰ, ਫ਼ਿਲਮੀ ਦੁਨੀਆਂ ਤੋਂ ਦੂਰ ਹੋ ਕੇ ਕੁਦਰਤ ਅਤੇ ਪਰਿਵਾਰ ‘ਚ ਜੀਵਨ ਬਤੀਤ ਕਰ ਰਹੇ ਧਰਮਿੰਦਰ ਦਿਓਲ ਅਕਸਰ ਪੁਰਾਣੀਆਂ ਯਾਦਾਂ ਸਾਂਝੀਆਂ ਕਰਦੇ ਰਹਿੰਦੇ ਹਨ।
ਇਸ ਵਾਰ ਉਹਨਾਂ ਨੇ ਆਪਣੇ ਪਿਤਾ ਕੇਵਲ ਕਿਸ਼ਨ ਸਿੰਘ ਦਿਓਲ ਨਾਲ ਇੱਕ ਖ਼ੂਬਸੂਰਤ ਤਸਵੀਰ ਸਾਂਝੀ ਕੀਤੀ ਹੈ। ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਧਰਮਿੰਦਰ ਪਿਤਾ ਪੁੱਤਰ ਦੀਆਂ ਫਿਕਰਾਂ ਦੀ ਗੱਲ ਕਰਦੇ ਹੋਏ ਵੀ ਨਜ਼ਰ ਆਏ। ਉਹਨਾਂ ਦਾ ਕਹਿਣਾ ਹੈ ਕਿ ਪਰਿਵਾਰ ਦੀਆਂ ਇਹ ਫ਼ਿਕਰਾਂ ਜ਼ਿੰਦਗੀ ਦੇ ਮੁਸ਼ਕਿਲ ਸਮਿਆਂ ਨੂੰ ਜਿੱਤਣ ‘ਚ ਬਹੁਤ ਮਦਦ ਕਰਦੀਆਂ ਹਨ।
ਦੱਸ ਦਈਏ ਧਰਮਿੰਦਰ ਦਿਓਲ ਨੇ ਲੁਧਿਆਣਾ ਦੇ ਪਿੰਡ ਸਾਹਨੇਵਾਲ ‘ਚ ਆਪਣਾ ਮੁਢਲਾ ਜੀਵਨ ਬਤੀਤ ਕੀਤਾ ਸੀ ਅਤੇ ਲੁਧਿਆਣਾ ਦੇ ਲਾਲਟਨ ਕਲਾਂ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ‘ਚ ਮੁਢਲੀ ਪੜ੍ਹਾਈ ਪੂਰੀ ਕੀਤੀ ਸੀ ਜਿੱਥੇ ਉਹਨਾਂ ਦੇ ਪਿਤਾ ਕੇਵਲ ਕਿਸ਼ਨ ਸਿੰਘ ਦਿਓਲ ਹੈਡਮਾਸਟਰ ਸਨ।
ਦੱਸ ਦਈਏ ਧਰਮਿੰਦਰ ਦਿਓਲ ਦੇ ਪੁੱਤਰ ਸੰਨੀ ਦਿਓਲ ਇਸ ਲੋਕ ਸਭਾ ਚੋਣਾਂ ‘ਚ ਗੁਰਦਾਸਪੁਰ ਤੋਂ ਵਿਜੇਤਾ ਸਾਬਿਤ ਹੋਏ ਹਨ। ਬਾਲੀਵੁੱਡ ‘ਚ ਸ਼ਾਨਦਾਰ ਪਾਰੀ ਖੇਡਣ ਤੋਂ ਬਾਅਦ ਸੰਨੀ ਦਿਓਲ ਨੇ ਹੁਣ ਸਿਆਸਤ ‘ਚ ਵੀ ਆਪਣੀ ਸ਼ਾਨਦਾਰ ਪਾਰੀ ਦੀ ਸ਼ੁਰੂਆਤ ਕੀਤੀ ਹੈ।
ਦੱਸ ਦਈਏ ਧਰਮਿੰਦਰ ਵੀ ਬੀਕਾਨੇਰ ਤੋਂ ਲੋਕ ਸਭਾ ਮੈਂਬਰ ਰਹਿ ਚੁੱਕੇ ਹਨ ਅਤੇ ਉਹਨਾਂ ਦੀ ਪਤਨੀ ਹੇਮਾ ਮਾਲਿਨੀ ਨੂੰ ਵੀ ਦੂਸਰੀ ਵਾਰ ਮਥੁਰਾ ਲੋਕ ਸਭਾ ਸੀਟ ਤੋਂ ਜਿੱਤ ਹਾਸਿਲ ਹੋਈ ਹੈ।ਪੂਰੇ ਦੇਸ਼ ਤੋਂ ਮਿਲੇ ਇਸ ਪਿਆਰ ਦਾ ਧਰਮਿੰਦਰ ਦਿਓਲ ਨੇ ਇਹ ਤਸਵੀਰ ਸਾਂਝੀ ਕਰਕੇ ਧੰਨਵਾਦ ਕੀਤਾ ਹੈ।
ਵਾਇਰਲ