ਦੋਸਤੋ ਤੁਸੀਂ ਵੀ ਗਰਮੀਆਂ ਦੇ ਮੌਸਮ ਵਿਚ ਸਤੂ ਨੂੰ ਆਪਣੇ ਆਹਾਰ ਵਿਚ ਸ਼ਾਮਿਲ ਕਰ ਲਵੋ ਇਹ ਨਾ ਕੇਵਲ ਸਰੀਰ ਨੂੰ ਹਾਈਡਰੇਟ ਰੱਖਦਾ ਹੈ ਸਗੋਂ ਅੰਦੂਰਨੀ ਠੰਡਕ ਵੀ ਦਿੰਦਾ ਹੈ ਏਨਾ ਹੀ ਨਹੀਂ ਸੱਤੂ ਦਾ ਸੇਵਨ ਲੂੰ ਲੱਗਣ ਤੋਂ ਵੀ ਬਚਾਉਂਦਾ ਹੈ। ਆਓ ਜਾਣਦੇ ਹਾਂ ਇਸਦੇ ਕੁਝ ਅਜਿਹੇ ਫਾਇਦੇ ਜਿਸ ਨੂੰ ਜਾਣ ਕੇ ਤੁਸੀਂ ਵੀ ਇਸਦਾ ਸੇਵਨ ਸ਼ੁਰੂ ਕਰ ਦੇਵੋਗੇ। ਸੱਤੂ ਦੀ ਤਾਸੀਰ ਕਾਫੀ ਠੰਡੀ ਹੁੰਦੀ ਹੈ ਇਸ ਲਈ ਇਹ ਸਰੀਰ ਵਿਚ ਠੰਡਕ ਪੈਦਾ ਕਰਦਾ ਹੈ ਇਸ ਨਾਲ ਗਰਮੀਆਂ ਵਿਚ ਲੂ ਲੱਗਣ ਦਾ ਖਤਰਾ ਵੀ ਘੱਟ ਹੁੰਦਾ ਹੈ ਇੱਕ ਗਿਲਾਸ ਸੱਤੂ ਦਾ ਸੇਵਨ ਸਰੀਰ ਦੇ ਜ਼ਹਿਰੀਲੇ ਤੱਤਾਂ ਨੂੰ ਪੇਸ਼ਾਬ ਦੇ ਰਾਹੀਂ ਬਾਹਰ ਕੱਢ ਦਿੰਦਾ ਹੈ।
ਇਸ ਦੇ ਕਾਰਨ ਤੁਸੀਂ ਕਈ ਬਿਮਾਰੀਆਂ ਤੋਂ ਬਚੇ ਰਹਿੰਦੇ ਹੋ ਨਾਲ ਹੀ ਇਹ ਕਿਡਨੀ ਨੂੰ ਸਾਫ ਕਰਦਾ ਹੈ ਇਸ ਵਿਚ ਐਂਟੀ ਟੈਕਸਿਫ਼ਾਈਐਡ ਗੁਣ ਹੁੰਦੇ ਹਨ ਜਿਸ ਨਾਲ ਗਠੀਆ ਅਤੇ ਜੋੜਾ ਦੇ ਦਰਦ ਤੋਂ ਰਾਹਤ ਮਿਲਦੀ ਹੈ ਜੇਕਰ ਤੁਸੀਂ ਇਸ ਬਿਮਾਰੀ ਦਾ ਸਾਹਮਣਾ ਕਰ ਰਹੇ ਹੋ ਤਾ ਆਪਣੇ ਭੋਜਨ ਵਿਚ ਇੱਕ ਗਲਾਸ ਸੱਤੂ ਦਾ ਸੇਵਨ ਸ਼ਾਮਿਲ ਕਰੋ। ਸਵੇਰ ਦੇ ਭੋਜਨ ਵਿਚ ਇਕ ਗਿਲਾਸ ਸੱਤੂ ਦਾ ਸੇਵਨ ਕਰਨ ਨਾਲ ਦਿਨ ਭਰ ਭੁੱਖ ਨਹੀਂ ਲੱਗਦੀ ਹੈ ਜਿਸ ਕਾਰਨ ਤੁਸੀਂ ਆਪਣਾ ਵਜਨ ਘੱਟ ਕਰ ਸਕਦੇ ਹੋ। ਇਸ ਵਿਚ ਕਾਫੀ ਮਾਤਰਾ ਵਿਚ ਫਾਈਬਰ ਹੁੰਦਾ ਹੈ ਜੋ ਕਿ ਪਾਚਨ ਕਿਰਿਆ ਨੂੰ ਠੀਕ ਰੱਖਦਾ ਹੈ। ਇਸਦੇ ਨਾਲ ਹੀ ਤੁਸੀਂ ਇਸਦਾ ਸੇਵਨ ਕਰਕੇ ਬਵਾਸੀਰ ਅਤੇ ਕਬਜ਼ ਵਰਗੀਆਂ ਸਮੱਸਿਆਵਾ ਤੋਂ ਵੀ ਬਚ ਸਕਦੇ ਹੋ। ਇਸ ਵਿਚ ਬੀਟਾ ਗਲੂਓਕ ਨਾਮ ਦਾ ਤੱਤ ਹੁੰਦਾ ਹੈ ਜੋ ਸਰੀਰ ਵਿਚ ਗਲੂਕੋਜ਼ ਨੂੰ ਘੱਟ ਮਾਤਰਾ ਵਿਚ ਅਵਸੋਸ਼ਤ ਕਰਦਾ ਹੈ ਜਿਸ ਨਾਲ ਸਰੀਰ ਦਾ ਬਲੱਡ ਸੂਗਰ ਕੌਂਟਰੋਲ ਵਿਚ ਰਹਿੰਦਾ ਹੈ।
ਇਸਨੂੰ ਬਣਾਉਂਦੇ ਸਮੇ ਚੀਨੀ ਦੀ ਵਰਤੋਂ ਨਾ ਕਰੋ ਕਿਡਨੀ ਸਟੋਨ ਵਾਲਿਆਂ ਦੇ ਲਈ ਇਹ ਇੱਕ ਰਾਮਬਾਣ ਇਲਾਜ ਹੈ ਜੇਕਰ ਤੁਸੀਂ ਰੋਜ਼ਾਨਾ ਇਕ ਗਿਲਾਸ ਸੱਤੂ ਦਾ ਸੇਵਨ ਕਰਦੇ ਹੋ ਤਾ ਕਿਡਨੀ ਦੀ ਪੱਥਰੀ ਪੇਸ਼ਾਬ ਰਾਹੀਂ ਬਾਹਰ ਆ ਜਵੇਗੀ ਜੇਕਰ ਸਰੀਰ ਵਿਚ ਅਨੀਮੀਆ ਦੀ ਸ਼ਕਾਇਤ ਹੈ ਤਾ ਉਹ ਵੀ ਰੋਜਾਨਾ ਇਸਦੀ ਵਰਤੋਂ ਕਰੋ ਕਾਫੀ ਲਾਭ ਪ੍ਰਾਪਤ ਹੋਵੇਗਾ। ਇਹ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਦਾ ਹੈ। ਇਸ ਸ਼ਰਬਤ ਨੂੰ ਕਿਵੇਂ ਬਣਾਇਆ ਜਾਵੇ ਆਓ ਜਾਣਦੇ ਹਾਂ। ਇਸਨੂੰ ਬਣਾਉਣ ਦੇ ਲਈ 50 ਗ੍ਰਾਮ ਸੱਤੂ ਇੱਕ ਤੋਂ ਡੇਢ ਗਿਲਾਸ ਪਾਣੀ ਵਿਚ ਉਸਨੂੰ ਮਿਕਸ ਕਰ ਲਵੋ ਫਿਰ ਉਸ ਵਿਚ ਇਕ ਜਾ ਅੱਧਾ ਨਿਬੂ ਨਿਚੋੜ ਲਵੋ। ਫਿਰ ਸਵਾਦ ਦੇ ਅਨੁਸਾਰ ਉਸ ਵਿਚ ਕਾਲਾ ਨਮਕ ਪਾ ਦਿਓ। ਇਸਦੇ ਬਿਨਾ ਤੁਸੀਂ ਇਸ ਵਿਚ ਗੁੜ ਮਿਲਾ ਕੇ ਇਸਨੂੰ ਮਿੱਠਾ ਬਣਾ ਕੇ ਵੀ ਪੀ ਸਕਦੇ ਹੋ। ਸੱਤੂ ਦੇ ਘੋਲ ਵਿਚ ਚੀਨੀ ਕਦੇ ਨਾ ਮਿਲਾਓ ਇਹ ਸਿਹਤ ਲਈ ਨੁਕਸਾਨਦਾਇਕ ਸਾਬਤ ਹੁੰਦੀ ਹੈ। ਗਰਮੀਆਂ ਦੇ ਮੌਸਮ ਵਿਚ ਇਸਦੀ ਖੂਬ ਵਰਤੋਂ ਕਰੋ ਇਹ ਕੋਈ ਨੁਕਸਾਨ ਨਹੀਂ ਕਰਦਾ। ਜਾਣਕਾਰੀ ਚੰਗੀ ਲੱਗੇ ਤਾ ਸ਼ੇਅਰ ਜਰੂਰ ਕਰੋ ਜੀ।
Home ਘਰੇਲੂ ਨੁਸ਼ਖੇ ਦੇਸੀ ਸ਼ਰਬਤ 4 ਵਾਰ ਪੀ ਲਵੋ ਮੋਟਾਪਾ ਜੋੜਾ ਵਿਚ ਦਰਦ ,ਗਠੀਆ,ਕਮਜ਼ੋਰੀ ,ਖੂਨ ਦੀ ਕਮੀ ਉਲਟੇ ਪੈਰ ਸਭ ਭੱਜ ਜਾਣਗੇ
ਘਰੇਲੂ ਨੁਸ਼ਖੇ