ਇਟਲੀ ਦੇ ਕਈ ਪਿੰਡ ਇੱਥੇ ਵਿਦੇਸ਼ੀਆਂ ਨੂੰ ਵਸਾਉਣ ਦੀ ਮੁਹਿੰਮ ‘ਚ ਲੱਗੇ ਹੋਏ ਹਨ। ਇਸ ਲਈ ਨਵੇਂ ਆਫਰ ਵੀ ਦਿੱਤੇ ਜਾ ਰਹੇ ਹਨ। ਇੱਕ ਕਸਬੇ ਨੇ ਆਫਰ ਦਿੱਤਾ ਹੈ ਕਿ ਇੱਥੇ ਵੱਸਣ ਵਾਲੇ ਹਰ ਵਿਦੇਸ਼ੀ ਨੂੰ 10 ਹਜ਼ਾਰ ਡਾਲਰ ਯਾਨੀ ਕਰੀਬ 7 ਲੱਖ ਰੁਪਏ ਦਿੱਤੇ ਜਾਣਗੇ। ਇੱਕ ਹੋਰ ਪਿੰਡ ਨੇ ਐਲਾਨ ਕੀਤਾ ਹੈ ਕਿ ਇੱਥੇ ਆਉਣ ਵਾਲੇ ਜੋੜੇ ਨੂੰ ਪ੍ਰਤੀ ਬੱਚੇ ਦੇ ਹਿਸਾਬ ਨਾਲ ਇੱਕ ਹਜ਼ਾਰ ਡਾਲਰ ਦਿੱਤੇ ਜਾਣਗੇ।
ਇਟਲੀ ‘ਚ ਸਥਾਨਕ ਜਾਇਦਾਦ ਨੂੰ ਲੈ ਕੇ ਕਾਨੂੰਨ ਕਾਫੀ ਪੇਚੀਦਾ ਹਨ। ਪੀਡਮੌਂਟ ਦੇ ਇੱਕ ਛੋਟੇ ਪਿੰਡ ਲੋਕਾਨਾ ਨੇ ਐਲਾਨ ਕੀਤਾ ਹੈ ਕਿ ਉਸ ਦੇ ਪਿੰਡ ‘ਚ ਵੱਸਣ ਵਾਲਿਆਂ ਨੂੰ ਤਿੰਨ ਸਾਲ ਤੱਕ ਸਵਾ ਸੱਤ ਲੱਖ ਰੁਪਏ ਦਿੱਤੇ ਜਾਣਗੇ। ਜੇਕਰ ਜੋੜੇ ਦਾ ਇੱਕ ਬੱਚਾ ਹੈ ਤਾਂ ਉਨ੍ਹਾਂ ਨੂੰ ਸਾਲ ਦੇ 6 ਹਜ਼ਾਰ ਯੂਰੋ ਕਰੀਬ 5 ਲੱਖ ਰੁਪਏ ਦਿੱਤੇ ਜਾਣਗੇ।
ਲੋਕਾਨਾ ਦੇ ਮੇਅਰ ਜਿਯੋਵਾਨੀ ਬਰੂਨੋ ਮੇਤੀਏ ਦਾ ਕਹਿਣਾ ਹੈ ਕਿ ਸਾਡੀ ਆਬਾਦੀ ਲਗਾਤਾਰ ਘੱਟ ਹੋ ਰਹੀ ਹੈ। 1900 ਦੀ ਸ਼ੁਰੂਆਤ ‘ਚ 7 ਹਜ਼ਾਰ ਤੋਂ ਜ਼ਿਆਦਾ ਲੋਕ ਰਹਿੰਦੇ ਸੀ। 1500 ਲੋਕ ਬਾਹਰ ਕੰਮ ਕਰਨ ਚਲੇ ਗਏ। ਬੱਚਿਆਂ ਦੀ ਘੱਟ ਗਿਣਤੀ ਕਾਰਨ ਸਕੂਲ ਬੰਦ ਹੋ ਗਏ। ਲੋਕਾਨਾ ‘ਚ ਹਰ ਸਾਲ ਕਰੀਬ 40 ਲੋਕਾਂ ਦੀ ਮੌਤ ਤੇ ਸਿਰਫ 10 ਬੱਚਿਆਂ ਦਾ ਜਨਮ ਹੁੰਦਾ ਹੈ।
ਮੇਤੀਏ ਨੇ ਪਹਿਲਾਂ ਸਿਰਫ ਵਿਦੇਸ਼ੀਆਂ ਨੂੰ ਹੀ ਆਫਰ ਦਿੱਤਾ ਸੀ ਪਰ ਹੁਣ ਪਿੰਡ ਨੂੰ ਬਚਾਉਣ ਲਈ ਉਨ੍ਹਾਂ ਨੇ ਵਿਦੇਸ਼ਾਂ ‘ਚ ਰਹਿਣ ਵਾਲੇ ਨੌਨ-ਇਤਾਲਵੀ ਲੋਕਾਂ ਨੂੰ ਵੀ ਇਸ ਆਫਰ ‘ਚ ਸ਼ਾਮਲ ਕੀਤਾ ਹੈ। ਇੱਕ ਹੋਰ ਕਸਬੇ ਬੌਰਗੋਮੇਜਵੇਲ ਨੇ ਵੀ ਲੋਕਾਂ ਨੂੰ ਵਸਾਉਣ ਲਈ ਬੰਦ ਪਏ ਕੌਟੇਜ ਇੱਕ ਡਾਲਰ ‘ਚ ਵੇਚਣ ਦੀ ਯੋਜਨਾ ਬਣਾਈ ਹੈ।
ਦੱਖਣੀ ਪੁਗਲੀਆ ਦੇ ਕੇਂਡੇਲਾ ਕਸਬੇ ‘ਚ ਵੱਸਣ ਲਈ 2 ਹਜ਼ਾਰ ਯੂਰੋ ਦਾ ਆਫਰ ਦਿੱਤਾ ਸੀ। ਸਾਰਡੀਨੀਆ ਦੇ ਅੋਲੋਲਾਈ ਕਸਬੇ ‘ਚ ਇੱਕ ਯੂਰੋ ‘ਚ ਘਰ ਵੇਚਣ ਦੇ ਆਫਰ ਤਹਿਤ ਕਈ ਘਰ ਵੇਚੇ ਜਾ ਚੁੱਕੇ ਹਨ। ਛੇ ਰੈਨੋਵੇਟ ਹੋ ਰਹੇ ਹਨ ਤੇ 20 ਜਲਦੀ ਹੀ ਨਵੇਂ ਮਾਲਕਾਂ ਨੂੰ ਦਿੱਤੇ ਜਾਣਗੇ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
Home ਵਾਇਰਲ ਦੇਸ਼ ਦੀ ਆਬਾਦੀ ਵਧਾਉਣ ਲਈ ਇਟਲੀ ਸਰਕਾਰ ਦਾ ਉਪਰਾਲਾ,ਹਰ ਵਿਦੇਸ਼ੀ ਨੂੰ 7 ਲੱਖ ਰੁਪਏ ਦੇ ਨਾਲ ਦੇ ਰਹੀ ਹੈ ਦੇਸ਼ ਦੀ ਨਾਗਰਿਕਤਾ
ਵਾਇਰਲ