ਚੋਣਾਂ ਦੇ ਨੇੜੇ ਆਉਦਿਆਂ ਹੀ ਨੇਤਾਵਾਂ ਦਾ ਜਨਤਾ ਪ੍ਰਤੀ ਪਿਆਰ ਵੇਖਣ ਨੂੰ ਮਿਲਦਾ ਹੈ।
ਮੰਤਰੀ ਬਣਦੇ ਹੀ ਜਿਹੜੇ ਨੇਤਾ ਕੋਲ ਪਹੁੰਚਨਾ ਔਖਾ ਹੁੰਦਾ ਹੈ ,ਚੋਣਾਂ ਸਮੇਂ ਓਹੀ ਨੇਤਾ, ਓਹੀ ਮੰਤਰੀ ਜਨਤਾ ਦੇ ਨਾਲ ਘਿਓ-ਮਿਸ਼ਰੀ ਹੋ ਜਾਂਦੇ ਹਨ।
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਚੋਣ ਲੜ ਕੇ ਇਕ ਵਾਰ ਫਿਰ ਤੋਂ ਮੋਦੀ ਦੇ ਮੰਤਰੀ ਮੰਡਲ ਵਿਚ ਸ਼ਾਮਲ ਹੋਣ ਦੀਆਂ ਕੋਸ਼ਿਸ਼ਾਂ ਵਿਚ ਹੈ। ਬੁੱਧਵਾਰ ਨੂੰ ਬੀਬਾ ਜੀ ਸਰਦੂਲਗੜ੍ਹ ਵਿਚ ਪ੍ਰਚਾਰ ਕਰਨ ਗਈ ਤਾਂ ਹਰਸਿਮਰਤ ਸੋਫਾ ਛੱਡ ਕੇ ਜ਼ਮੀਨ ‘ਤੇ ਮਹਿਲਾ ਸਮਰਥਕਾਂ ਨਾਲ ਬੈਠ ਗਈ।
ਇਸ ਚੋਣ ਪ੍ਰਚਾਰ ਦੀ ਖਾਸ ਗੱਲ ਇਹ ਵੀ ਸੀ ਕਿ ਹਰਸਿਮਰਤ ਦੀ ਬੇਟੀ ਹਰਕਿਰਤ ਵੀ ਆਪਣੀ ਮਾਂ ਦੇ ਚੋਣ ਪ੍ਰਚਾਰ ਵਿਚ ਪੁਰਾ ਹਿੱਸਾ ਪਾ ਰਹੀ ਸੀ।
ਚੋਣਾਂ ਦੀ ਇਕ ਹੋਰ ਖਾਸ ਗਲ ਵੀ ਹੈ ਕਿ ਪੰਜ ਸਾਲ ਤੱਕ ਫਾਇਵ ਸਟਾਰ ਹੋਟਲਾਂ ਵਿਚ ਪੀਜ਼ਾ-ਬਰਗਰ ਖਾਣ ਵਾਲੇ ਨੇਤਾ ਜੀ ਇਨ੍ਹੀਂ ਦਿਨੀਂ ਦਲਿਤਾਂ ਦੇ ਘਰਾਂ ਵਿਚ ਰੋਟੀ ਖਾਂਦੇ ਵੀ ਨਜ਼ਰ ਆ ਰਹੇ ਹਨ।ਇਹ ਨੇ ਸ੍ਰ ਅਨੰਤਵੀਰ ਸਿੰਘ ਬਾਦਲ ਸਪੁਤਰ ਸੁਖਬੀਰ ਸਿੰਘ ਬਾਦਲ ਤੇ ਪੋਤਰਾ ਪ੍ਰਕਾਸ਼ ਸਿੰਘ ਬਾਦਲ । ਇਹ ਆਪਣੀ ਮਾਂ ਹਰਸਿਮਰਤ ਕੌਰ ਬਾਦਲ ਲਈ ਚੋਣ ਪ੍ਰਚਾਰ ‘ਚ ਕੁਦੇ ਹੋਏ ਨੇ । ਜਿਵੇਂ ਘਾਹੀਆਂ ਦੇ ਪੁੱਤਾਂ ਨੂੰ ਸਿਖਾਇਆ ਨਹੀਂ ਜਾਂਦਾ ਕਿ ਕਿਵੇਂ ਘਾਹ ਖੋਤਣਾ ਉਵੇੰ ਹੀ ਸਿਆਸੀ 3G ਨੂੰ ਦੱਸਣ ਦੀ ਲੋੜ ਨਹੀਂ
ਤਾਜਾ ਜਾਣਕਾਰੀ