ਦੇਖੋ ਲਵ ਮੈਰਿਜ ਕਿਵੇਂ ਹੇਟ ਮੈਰਿਜ ਵਿਚ ਬਦਲ ਗਈ..
ਵਿਆਹੁਤਾ ਦੀ ਭੇਦ ਭਰੀ ਹਾਲਤ ਵਿੱਚ ਮੌਤ, ਕੁਝ ਮਹੀਨੇ ਪਹਿਲਾ ਕਰਵਾਈ ਸੀ ਲਵ ਮੈਰਿਜ
ਇਹ ਤਸਵੀਰ ਮ੍ਰਿਤਕਾ ਰਾਜ ਕੌਰ ਦੀ ਹੈ। ਜਿਸ ਦੀ 6 ਮਹੀਨੇ ਪਹਿਲਾਂ ਲਵ ਮੈਰਿਜ ਹੋਈ ਸੀ। ਮ੍ਰਿਤਕਾ ਦੇ ਪੇਕੇ ਪਰਿਵਾਰ ਦਾ ਕਹਿਣਾ ਕੇ ਉਸਦੇ ਸੋਹਰੇ ਪਰਿਵਾਰ ਵੱਲੋਂ ਦਾਜ ਦੀ ਮੰਗ ਨੂੰ ਲੈ ਕੇ ਪਹਿਲਾਂ ਵੀ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਸੀ। ਬੀਤੇ ਦਿਨ ਓਨਾ ਨੂੰ ਲੜਕੀ ਦੇ ਸੋਹਰੇ ਪਰਿਵਾਰ ਦਾ ਫੋਨ ਆਓਂਦਾ ਹੈ ਤੇ ਕਹਿੰਦੇ ਨੇ ਰਾਜ ਨੇ ਸਪਰੇਅ ਪੀਕੇ ਆਤਮ ਹੱਤਿਆ ਕਰ ਲਈ ਪਰ ਸੋਹਰੇ ਪਰਿਵਾਰ ਦਾ ਦੂਜਾ ਜੀਅ ਕਹਿੰਦਾ ਕਿ ਅਚਾਨਕ ਉਸਦੀ ਮੌਤ ਹੋ ਗਈ।
ਤਲਵੰਡੀ ਸਾਬੋ/ ਸੀਂਗੋ ਮੰਡੀ 2 ਜੂਨ – ਕਰੀਬ ਛੇ ਮਹੀਨੇ ਪਹਿਲਾ ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਬੰਗੀ ਕਲਾਂ ਵਿਖੇ ਲਵ ਮੈਰਿਜ ਕਰਵਾ ਕੇ ਆਈ ਵਿਆਹੁਤਾ ਦੀ ਭੇਦ ਭਰੀ ਹਾਲਤ ਵਿੱਚ ਮੌਤ ਹੋ ਗਈ,
ਮ੍ਰਿਤਕ ਲੜਕੀ ਦੇ ਮਾਪੇ, ਲੜਕੇ ਦੇ ਸਹੁਰਾ ਪਰਿਵਾਰ ‘ਤੇ ਉਸ ਨੂੰ ਦਾਜ ਦਹੇਜ ਲਈ ਮਾਰਨ ਦੇ ਦੋਸ਼ ਲਗਾ ਰਹੇ ਹਨ, ਜਿੱਥੇ ਮ੍ਰਿਤਕ ਦੀ ਲਾਸ਼ ਦਾ ਤਲਵੰਡੀ ਸਾਬੋ ਤਂੋ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ, ਉੱਥੇ ਹੀ ਰਾਮਾਂ ਮੰਡੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਤਾ ਲੱਗਿਆ ਹੈ ਕਿ ਮ੍ਰਿਤਕਾ ਦਾ ਪਤੀ ਗੁਰਦੇ ਦੀ ਬਿਮਾਰੀ ਦਾ ਮਰੀਜ਼ ਹੈ ਜੋ ਕਿ ਮੰਜੇ ‘ਤੇ ਹੀ ਪਿਆ ਹੈ।
ਤਾਜਾ ਜਾਣਕਾਰੀ