ਨਵੀਂ ਦਿੱਲੀ: ਅੱਜ ਅਸੀਂ ਤੁਹਾਨੂੰ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਕਰੰਸੀਆਂ ਬਾਰੇ ਦੱਸਦੇ ਹਾਂ ਤੇ ਇਹ ਵੀ ਜਾਣੋ ਕਿ ਇਨ੍ਹਾਂ ਦੀ ਭਾਰਤ ਦੇ ਰੁਪਏ ਮੁਕਾਬਲੇ ਕਿੰਨੀ ਕੀਮਤ ਹੈ। ਇਸ ਵਿੱਚ ਅਸੀਂ ਇਹ ਵੀ ਦੱਸਾਂਗੇ ਕਿ ਜੇਕਰ ਭਾਰਤ ਦੇ ਰਾਸ਼ਟਰਪਤੀ ਨੂੰ ਇਨ੍ਹਾਂ ਕਰੰਸੀਆਂ ਵਿੱਚ ਸੈਲਰੀ ਦਿੱਤੀ ਜਾਵੇਗੀ ਤਾਂ ਉਹ ਕਿੰਨੀ ਰਕਮ ਬਣੇਗੀ।
ਕੁਵੈਤੀ ਦਿਨਾਰ- ਕੁਵੈਤੀ ਦਿਨਾਰ ਕੁਵੈਤ ਦੀ ਕਰੰਸੀ ਹੈ। ਇਸ ਦੀ ਸ਼ੁਰੂ ਤੋਂ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਕੀਮਤ ਰਹੀ ਹੈ। ਬਾਜ਼ਾਰ ਦੇ ਹਿਸਾਬ ਨਾਲ ਕੀਮਤ ਵਧਦੀ-ਘਟਦੀ ਰਹਿੰਦੀ ਹੈ। ਇਸ ਵੇਲੇ ਕੁਵੈਤੀ ਦਿਨਾਰ ਦੀ ਕੀਮਤ 213 ਰੁਪਏ ਹੈ। ਮਤਲਬ ਜੇਕਰ ਤੁਸੀਂ ਇੱਕ ਕੁਵੈਤੀ ਦਿਨਾਰ ਭਾਰਤ ਵਿੱਚ ਲੈ ਕੇ ਆਉਂਦੇ ਹੋ ਤਾਂ ਇਸ ਦੇ ਬਦਲੇ 213 ਰੁਪਏ ਮਿਲਣਗੇ। ਭਾਰਤ ਦੇ ਰਾਸ਼ਟਰਪਤੀ ਦੀ ਤਨਖਾਹ ਇਸ ਵੇਲੇ 2.5 ਲੱਖ ਰੁਪਏ ਹੈ। ਇਸ ਮੁਤਾਬਕ ਇਹ ਸਿਰਫ 1174 ਕੁਵੈਤੀ ਦਿਨਾਰ ਬਣਦਾ ਹੈ।
ਬਹਿਰੀਨੀ ਦਿਨਾਰ- ਬਹਿਰੀਨ ਵਿੱਚ ਵੀ ਦਿਨਾਰ ਚੱਲਦਾ ਹੈ। ਬਹਿਰੀਨ ਦੇ ਇੱਕ ਦਿਨਾਰ ਦੀ ਕੀਮਤ ਭਾਰਤ ਵਿੱਚ 170 ਰੁਪਏ ਹੈ। ਇਸ ਮੁਤਾਬਕ ਸਾਡੇ ਰਾਸ਼ਟਰਪਤੀ ਦੀ ਤਨਖਾਹ 1470 ਦਿਨਾਰ ਹੀ ਹੋਵੇਗੀ।
ਓਮਾਨੀ ਰਿਆਲ – ਓਮਾਨੀ ਰਿਆਲ ਓਮਾਨ ਦੀ ਕਰੰਸੀ ਹੈ। ਭਾਰਤ ਵਿੱਚ ਇੱਕ ਓਮਾਨੀ ,,,,, ਰਿਆਲ ਦੀ ਕੀਮਤ ਕਰੀਬ 167 ਰੁਪਏ ਹੈ। ਜੇਕਰ ਭਾਰਤ ਦੇ ਰਾਸ਼ਟਰਪਤੀ ਦੀ ਤਨਖਾਹ ਨੂੰ ਓਮਾਨੀ ਰਿਆਲ ਵਿੱਚ ਬਦਲਿਆ ਜਾਵੇ ਤਾਂ ਇਹ ਕਰੀਬ 1497 ਓਮਾਨੀ ਰਿਆਲ ਬਣੇਗੀ।
ਜੌਰਡਨ ਦਾ ਦਿਨਾਰ- ਜੌਰਡਨ ਮੁਲਕ ਦੇ ਦਿਨਾਰ ਦੀ ਕੀਮਤ ਕਰੀਬ 90 ਰੁਪਏ ਹੈ। ਇਸ ਹਿਸਾਬ ਨਾਲ ਭਾਰਤ ਦੇ ਰਾਸ਼ਟਪਤੀ ਦੀ ਸੈਲਰੀ 2778 ਦਿਨਾਰ ਹੋਵੇਗੀ।
ਬ੍ਰਿਟੇਨ ਦਾ ਪਾਉਂਡ- ਦੁਨੀਆ ਭਰ ਵਿੱਚ ਪਾਉਂਡ ਨਾਲ ਵਪਾਰ ਕੀਤੇ ਜਾਣ ਦਾ ਟਰੈਂਡ ਵੱਧ ਰਿਹਾ ਹੈ। ਇੱਕ ਪਾਉਂਡ ਦੀ ਕੀਮਤ 86 ਰੁਪਏ ਹੈ। ਇਸ ਹਿਸਾਬ ਨਾਲ ਭਾਰਤ ਦੇ ਰਾਸ਼ਟਰਪਤੀ ਦੀ ਤਨਖਾਹ 2906 ਪਾਉਂਡ ਹੁੰਦੀ ਹੈ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਵਾਇਰਲ