ਗੱਲ ਹੈ ਹੋਸ਼ਿਆਰਪੂਰ ਦੇ ਨਾਲ ਲੱਗਦੇ ਇੱਕ ਪਿੰਡ ਦੀ ਜਿਥੇ ਇੱਕ ਮਿਹਨਤੀ ਪਰਿਵਾਰ ਰਹਿੰਦਾ ਸੀ ਤੇ ਮਿਹਨਤ ਦੀ ਰੋਜ਼ੀ ਰੋਟੀ ਖਾਂਦਾ ਸੀ ਓਹਨਾ ਦਾ ਇੱਕ ਮੁੰਡਾ ਤੇ ਇੱਕ ਕੁੜੀ ਸਨ ਜੋ ਕਿ ਪੜਨ ਵਿੱਚ ਬਹੁਤ ਹੋਸ਼ਿਆਰ ਸਨ|
ਮਾਂ ਬਾਪ ਨੇ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੈ ਇਮਾਨਦਾਰੀ ਦਾ ਪਾਠ ਪੜੌਣਾ ਸ਼ੁਰੂ ਕਰ ਕੀਤਾ ਸੀ, ਜਿਸ ਕਰਕੇ ਉਹ ਬਹੁਤ ਇਮਾਨਦਾਰ ਤੇ ਹੋਸ਼ਿਆਰ ਸਨ | ਮੁੰਡਾ 12 ਕਲਾਸ ਵਿੱਚ ਪੜ੍ਹ ਰਿਹਾ ਸੀ ਤੇ ਇੱਕ ਦਿਨ ਜਦੋ ਪੜ੍ਹ ਕੇ ਘਰ ਆ ਰਿਹਾ ਸੀ ਤਾ ਆਉਂਦੇ ਸਮੇ ਉਸ ਨੇ ਇੱਕ IELTS ਸੈਂਟਰ ਦੇ ਬਾਹਰ ਲਿਖਿਆ ਹੋਇਆ ਪੜ੍ਹਿਆ ਕਿ ਅਗਰ ਤੁਸੀ 8 ਬੈਂਡ ਤੋਂ ਅਪਰ ਲੈਂਦੇ ਹੋ ਤਾ ਸਾਡੇ ਵੱਲੋ IELTS ਦੀ ਫੀਸ ਤੁਹਾਨੂੰ ਵਾਪਿਸ ਕਰ ਦਿੱਤੀ ਜਾਵੇਗੀ |
ਉਸ ਨੇ ਆ ਕੇ ਇਹ ਗੱਲ ਪਣੇ ਪਿਤਾ ਨੂੰ ਦੱਸੀ ਕੇ ਪਾਪਾ ਅਗਰ ਮੇਰੇ ਇੰਨੇ ਬੈਂਡ ਆ ਜਾਣਗੇ ਤਾ ਤੁਹਾਨੂੰ ਕੋਈ ਫੀਸ ਨਹੀਂ ਲਗੇਗੀ ਕਿ ਮੈਂ ਓਥੇ ਦਾਖਿਲ ਲੈ ਲਵਾ?ਸੈਂਟਰ ਵਾਲਿਆਂ ਨੇ ਤਾ ਇਹ ਗੱਲ ਬੱਸ ਆਪਣੇ ਗਾਹਕ ਬਣਾਉਣ ਨੂੰ ਕੀਤੀ ਸੀ ਕਿਉਂਕਿ ਓਹਨਾ ਨੂੰ ਵੀ ਪਤਾ ਸੀ ਕਿ ਇੰਨੇ ਬੈਂਡ ਲੈਣੇ ਕੋਈ “ਖਾਲਾ ਜੀ ਵਾਡਾ ਨਹੀਂ“| ਉਸ ਨੇ ਆਪਣੇ ਪਿਤਾ ਦੀ ਸਹਿਮਤੀ ਨਾਲ ਬਾਰਵੀ ਕਲਾਸ ਦੇ ਪੇਪਰ ਦੇਣ ਤੋਂ ਬਾਅਦ ਓਥੇ ਲੱਗਣ ਦਾ ਫੈਸਲਾ ਕਰ ਲਿਆ |
ਹੁਣ ਉਸ ਨੇ ਪੇਪਰ ਖਤਮ ਕਰ ਕੇ IELTS ਸੈਂਟਰ ਜਾਣਾ ਸ਼ੁਰੂ ਕਰ ਦਿੱਤਾ ਤੇ ਦਿਨ ਰਾਤ ਪੜ੍ਹਦਾ ਰਹਿੰਦਾ ਕਿਉਂਕਿ ਉਸ ਨੂੰ ਪਤਾ ਸੀ ਕਿ ਅਗਰ ਉਸ ਦੇ ਬੈਂਡ ਨਾ ਆਏ ਤਾ ਉਸ ਦਾ ਗਰੀਬ ਪਿਤਾ ਇਹ ਪੈਸੇ ਕਿਥੋਂ ਦੇਵੇਗਾ ? ਇਸ ਵਿਚਕਾਰ ਉਸ ਦਾ ਬਾਰਵੀ ਦਾ ਨਤੀਜਾ ਆ ਗਿਆ ਤੇ ਉਹ ਨੇ ਆਪਣੀ ਕਲਾਸ ਚੋ ਟਾਪ ਕੀਤਾ| ਜਦੋ ਉਸ ਦੇ IELTS ਦੇ ਮਾਸਟਰ ਨੂੰ ਇਸ ਗੱਲ ਦਾ ਪਤਾ ਲੱਗਾ ਤਾ ਮਾਸਟਰ ਨੇ ਉਸ ਨੂੰ ਆਪਣੇ ਕਮਰੇ ਚ ਬੁਲਾ ਕੇ ਕਿਹਾ ਅਗਰ ਉਸ ਦੇ ਇਸ ਪੇਪਰ ਚੋ ਚੰਗੇ ਬੈਂਡ ਆ ਗਏ ਤਾ ਉਸ ਨੂੰ ਬਾਹਰ ਜਾਂ ਵਿੱਚ ਸਕਾਲਰਸ਼ਿਪ ਵੀ ਮਿਲ ਸਕਦੀ ਹੈ |ਹੁਣ ਉਹ ਬਹੁਤ ਖੁਸ਼ ਹੋਇਆ ਤੇ ਹੋਰ ਮਿਹਨਤ ਕਰ ਕੇ ਪੜਨ ਲੱਗਾ | ਹੁਣ ਉਸ ਨੇ ਆਪਣੇ ਇਮਤਿਹਾਨ ਦੀ ਡੇਟ ਭਰ ਦਿੱਤੀ ਤੇ ਤੇ ਜਦੋ ਉਹ ਇਮਤਿਹਾਨ ਦੇ ਕੇ ਆਇਆ ਤੇ ਬਹੁਤ ਖੁਸ਼ ਸੀ ਉਸ ਨੂੰ ਲੱਗਦਾ ਸੀ ਕਿ ਉਸ ਦੇ ਚੰਗੇ ਬੈਂਡ ਆ ਜਾਣਗੇ | ਜਿਸ ਦਿਨ ਰੀਜਲਟ ਆਉਣਾ ਸੀ ਉਸ ਦਿਨ ਉਹ ਥੋੜਾ ਘਬਰਾਇਆ ਹੋਇਆ ਸੀ ਉਸ ਨੂੰ ਇਹ ਨਹੀਂ ਕਿ ਉਸ ਦੇ ਬੈਂਡ ਘੱਟ ਆਉਣ ਤੇ ਕਿ ਹੋਵੇਗਾ ਉਸ ਨੂੰ ਬਸ ਇਹ ਟੈਨਸ਼ਨ ਸੀ ਕਿ ਅਗਰ ਬੈਂਡ 8 ਤੋਂ ਘੱਟ ਆਏ ਤਾ ਉਸ ਦੇ ਪਿਤਾ ਨੂੰ ਉਸ ਦਾ ਪੂਰਾ ਖਰਚਾ ਕਰਨਾ ਹੋਵੇਗਾ |
ਜਦੋ ਉਹ ਰੀਜਲਟ ਦੇਖਣ ਲਈ ਸੈਂਟਰ ਪੂਜਾ ਤਾ ਸਾਰੇ ਉਸ ਵਾਲ ਹੈਰਾਨੀ ਨਾਲ ਦੇਖ ਰਹੇ ਸੀ ਜਦੋ ਉਹ ਆਪਣੇ ਮਾਸਟਰ ਕੋਲ ਗਿਆ ਤੇ ਮਾਸਟਰ ਨੇ ਉਸ ਨੂੰ ਜੱਫੀ ਪਾ ਕੇ ਕਿਹਾ ਕਿ ਤੇਰੇ 8.5 ਬੈਂਡ ਆਏ ਆ ਇਹ ਸੁਨ ਕੇ ਉਸ ਨੂੰ ਚੇਨ ਆਇਆ ਕਿ ਹੁਣ ਉਸ ਦੇ ਪਿਤਾ ਨੂੰ ਪੈਸੇ ਨਹੀਂ ਦੇਣੇ ਪੈਣਗੇ | ਉਸ ਦੇ ਮਾਸਟਰ ਨੇ ਕਿਹਾ ਕਿ ਮੈਂ ਟਰਾਈ ਕਰਦਾ ਹਾਂ ਕਿ ਅਗਰ ਤੇਨੂੰ ਕੋਈ ਬਾਹਰ ਦਾ ਕਾਲਜ ਸਕਾਲਰਸ਼ਿਪ ਦੇ ਦੇਵੇ | ਹੁਣ ਉਸ ਨੇ ਪਿਤਾ ਨੂੰ ਪੂਰੀ ਗੱਲ ਦੱਸੀ ਤੇ ਉਸ ਨੇ ਮਾਂ ਬਾਪ ਬਹੁਤ ਖੁਸ਼ ਹੋਏ |
ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ