ਆਈ ਤਾਜਾ ਵੱਡੀ ਖਬਰ
ਲਾਕਡਾਊਨ ਦਰਮਿਆਨ ਵਿਦੇਸ਼ਾਂ ਵਿਚ ਫਸੇ ਭਾਰਤੀ ਨੂੰ ਵਤਨ ਆਪਣੇ ਘਰ ਵਾਪਸ ਆਉਣ ‘ਚ ‘ਵੰਦੇ ਭਾਰਤ’ ਮਿਸ਼ਨ ਮਦਦ ਕਰ ਰਿਹਾ ਹੈ। ਹਾਲਾਂਕਿ ਇਹ ਲੋਕ ਵਾਪਸੀ ਲਈ ਫਲਾਈਟ ਦੀ ਪੂਰੀ ਰਾਸ਼ੀ ਦਾ ਭੁਗਤਾਨ ਆਪਣੀ ਜੇਬ ‘ਚੋਂ ਕਰ ਰਹੇ ਹਨ। ਮਹਾਮਾਰੀ ਅਤੇ ਹੋਰ ਪਾਬੰਦੀਆਂ ਦੇ ਨਾਲ ਇਨ੍ਹਾਂ ਲੋਕਾਂ ਨੂੰ ਇਕ ਹੋਰ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਇਹ ਕਿ ਜਦੋਂ ਇਹ ਭਾਰਤੀ ਵਾਪਸ ਭਾਰਤ ਦੇ ਕਿਸੇ ਵੀ ਸੂਬੇ ‘ਚ ਪਰਤੇ ਹਨ ਤਾਂ ਇਨ੍ਹਾਂ ਨੂੰ 14 ਦਿਨਾਂ ਤੱਕ ਕੁਆਰੰਟੀਨ ਰਹਿਣਾ ਪੈ ਰਿਹਾ ਹੈ, ਗ੍ਰਹਿ ਮੰਤਰਾਲਾ ਵਲੋਂ ਜਾਰੀ ਕੀਤੇ ਗਏ ਨਿਯਮਾਂ ਮੁਤਾਬਕ ਜੋ ਜ਼ਰੂਰੀ ਵੀ ਹੈ। ਇਹ ਸਾਰੇ ਲੋਕ 14 ਦਿਨ ਹੋਟਲਾਂ ‘ਚ ਗੁਜਾਰ ਰਹੇ ਹਨ ਅਤੇ ਹੋਟਲ ‘ਚ ਠਹਿਰਣ ਦਾ ਭੁਗਤਾਨ ਵੀ ਇਨ੍ਹਾਂ ਨੂੰ ਹੀ ਕਰਨਾ ਪੈ ਰਿਹਾ ਹੈ।
ਯਾਤਰੀਆਂ ਨੂੰ ਹੋਈ ਗਲਤਫਹਿਮੀਆਂ—
ਇਕ ਅੰਗਰੇਜ਼ੀ ਅਖ਼ਬਾਰ ‘ਚ ਛਪੀ ਖ਼ਬਰ ਮੁਤਾਬਕ ਭਾਰਤ ਪਹੁੰਚਣ ਵਾਲੇ 326 ਯਾਤਰੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ 14 ਦਿਨਾਂ ਲਈ ਕੁਆਰੰਟੀਨ ਕੀਤਾ ਗਿਆ, ਉਹ ਵੀ ਮਹਿੰਗੇ ਹੋਟਲਾਂ ਵਿਚ ਅਤੇ ਇਸ ਦਾ ਪੂਰਾ ਭੁਗਤਾਨ ਵੀ ਉਨ੍ਹਾਂ ਵਲੋਂ ਕੀਤਾ ਜਾ ਰਿਹਾ ਹੈ। ਬੀ. ਐੱਮ. ਸੀ. ਨੇ ਕਿਹਾ ਸੀ ਕਿ ਸਾਰੇ ਵਾਪਸ ਪਰਤਣ ਵਾਲੇ ਸੰਸਥਾਗਤ ਕੁਆਰੰਟੀਨ ਭੇਜੇ ਗਏ ਸਨ ਅਤੇ ਜਿਨ੍ਹਾਂ ‘ਚ ਲੱਛਣ ਸਨ, ਉਨ੍ਹਾਂ ਨੂੰ ਹਸਪਤਾਲ ਵਿਚ ਆਈਸੋਲੇਸ਼ਨ ਵਾਰਡ ਵਿਚ ਭੇਜਿਆ ਗਿਆ ਸੀ। ਹਾਲਾਂਕਿ ਬੁਕਿੰਗ ਦੌਰਾਨ ਇਸ ਖਰਚ ਬਾਰੇ ਦੱਸਿਆ ਗਿਆ ਸੀ। ਫਿਰ ਵੀ ਬਹੁਤ ਸਾਰੀਆਂ ਗਲਤਫਹਿਮੀਆਂ ਲੋਕਾਂ ‘ਚ ਬਣੀਆਂ ਰਹੀਆਂ ਸਨ।
ਯਾਤਰੀਆਂ ਦਾ ਦਰਦ—
ਯਾਤਰੀਆਂ ‘ਚੋਂ ਇਕ 60 ਸਾਲਾ ਸੇਵਾ ਮੁਕਤ ਸਰਕਾਰੀ ਅਧਿਕਾਰੀ ਹੈ, ਨੇ ਖੁਲਾਸਾ ਕੀਤਾ ਕਿ 50 ਹੋਰ ਯਾਤਰੀਆਂ ਨੇ ਇਕ ਪੰਜ ਸਿਤਾਰਾ ਹੋਟਲ ‘ਚ ਕੁਆਰੰਟੀਨ ਲਈ ਲੱਗਭਗ 87,000 ਰੁਪਏ ਖਰਚ ਕੀਤੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਹਵਾਈ ਜਹਾਜ਼ ਦੀ ਟਿਕਟ ਸਮੇਤ ਉਨ੍ਹਾਂ ਦੇ ਅਤੇ ਉਨ੍ਹਾਂ ਦੀ ਪਤਨੀ ਲਈ 2 ਲੱਖ ਤੋਂ ਵਧੇਰੇ ਖਰਚ ਕੀਤੇ। ਉਕਤ ਵਿਅਕਤੀ ਨੇ ਕਿਹਾ ਕਿ ਭਾਵੇਂ ਹੀ ਅਸੀਂ ਸਸਤੇ ਹੋਟਲ ਦਾ ਬਦਲ ਚੁਣਿਆ ਸੀ ਪਰ ਆਖਰੀ ਕੁਝ ਮਿੰਟਾਂ ‘ਚ ਸਾਡਾ ਹੋਟਲ ਬਦਲ ਦਿੱਤਾ ਗਿਆ ਸੀ। ਇਕ ਹੋਰ 46 ਸਾਲਾ ਵਿਅਕਤੀ ਨੇ ਕਿਹਾ ਕਿ ਉਹ ਕਿਡਨੀ ਦੀ ਸਮੱਸਿਆਵਾਂ ਤੋਂ ਪੀੜਤ ਹੈ। ਉਸ ਨੂੰ ਉਸ ਹੋਟਲ ਵਿਚ ਕੁਆਰੰਟੀਨ ਕੀਤਾ ਗਿਆ ਸੀ, ਜੋ ਕਿ ਉਸ ਦੇ ਘਰ ਤੋਂ 15 ਮਿੰਟ ਦੀ ਦੂਰੀ ‘ਤੇ ਸੀ। ਉਸ ਨੇ ਕਿਹਾ ਕਿ ਮੇਰੇ ਮਾਤਾ-ਪਿਤਾ ਦਿਲ ਦੇ ਮਰੀਜ਼ ਹਨ ਅਤੇ ਮੈਂ ਉਨ੍ਹਾਂ ਦੀ ਦੇਖਭਾਲ ਕਰਨ ਲਈ ਲੰਡਨ ਤੋਂ ਪਰਤਿਆ ਹਾਂ। ਮੈਂ ਆਪਣੇ ਘਰ ਤੋਂ ਮਹਿਜ 15 ਮਿੰਟ ਦੀ ਦੂਰੀ ‘ਤੇ ਹਾਂ। ਮੈਂ ਪਹਿਲਾਂ ਹੀ ਕੁਆਰੰਟੀਨ ਲਈ 63 ਹਜ਼ਾਰ ਰੁਪਏ ਦਾ ਭੁਗਤਾਨ ਕਰ ਦਿੱਤਾ ਸੀ। ਉਪਰੋਕਤ ਦਾਅਵਿਆਂ ਤੋਂ ਬਾਅਦ ਬੀ. ਐੱਮ. ਸੀ. ਨੇ ਕਿਹਾ ਕਿ ਉਨ੍ਹਾਂ ਨੇ ਹੋਟਲ ਐਸੋਸੀਏਸ਼ਨ ਨੂੰ 4 ਵੱਖ-ਵੱਖ ਕਿਸ਼ਤਾਂ ਵਿਚ ਰਿਹਾਇਸ਼ ਫੀਸ ਵਸੂਲ ਕਰਨ ਦੇ ਨਿਰਦੇਸ਼ ਦਿੱਤੇ, ਜਿੱਥੇ ਯਾਤਰੀਆਂ ਨੂੰ ਇਕੋ ਵਾਰ ਭੁਗਤਾਨ ਨਹੀਂ ਕਰਨਾ ਪਵੇਗਾ।
ਵੰਦੇ ਭਾਰਤ ਮਿਸ਼ਨ ਤਹਿਤ ਭਾਰਤੀਆਂ ਦੀ ਵਾਪਸੀ—
ਜ਼ਿਕਰਯੋਗ ਹੈ ਕਿ 7 ਮਈ 2020 ਨੂੰ ਵਿਦੇਸ਼ ਮੰਤਰਾਲਾ ਵਲੋਂ ਭਾਰਤੀਆਂ ਨੂੰ ਲਿਆਉਣ ਲਈ ਵੰਦੇ ਭਾਰਤ ਮਿਸ਼ਨ ਸ਼ੁਰੂ ਕੀਤਾ ਗਿਆ, ਜੋ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਵਿਚ ਫਸੇ ਸਨ। ਇਹ ਉਹ ਨਾਗਰਿਕ ਹਨ, ਜੋ ਵਿਦੇਸ਼ਾਂ ਵਿਚ ਨੌਕਰੀ ਗੁਆ ਚੁੱਕੇ ਹਨ, ਸਿਹਤ ਸੰਬੰਧੀ ਚਿੰਤਾਵਾਂ ਹਨ ਜਾਂ ਕਿਸੇ ਪਰਿਵਾਰਕ ਮੈਂਬਰ ਦੀ ਮੌਤ ਤੋਂ ਬਾਅਦ ਘਰ ਪਰਤਣਾ ਚਾਹੁੰਦੇ ਹਨ। ਉਨ੍ਹਾਂ ਲੋਕਾਂ ਨੂੰ ਛੇਤੀ ਵਾਪਸ ਲਿਆਉਣ ਲਈ ਮੰਤਰਾਲਾ ਵਲੋਂ ਪਹਿਲ ਕੀਤੀ ਗਈ।
ਤਾਜਾ ਜਾਣਕਾਰੀ