=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਦੁੱਧ ਵਿਚ ਲਸਣ ਉਬਾਲ ਕੇ ਪੀਣ ਦੇ ਚਮਤਕਾਰੀ ਫਾਇਦੇ ਦੇਖ ਚੋਂਕ ਜਾਵੋਂਗੇ – ਦੇਖੋ ਤੇ ਸ਼ੇਅਰ ਕਰੋ ਵੀਡੀਓ

ਲੱਸਣ ਸਦੀਆਂ ਤੋਂ ਦੁਆਈ ਦੇ ਰੂਪ ਵਿਚ ਇਸਤੇਮਾਲ ਹੁੰਦਾ ਆਇਆ ਹੈ। ਮਾਹਿਰਾਂ ਦੇ ਦਸਣ ਅਨੁਸਾਰ ਲੱਸਣ ਵਿਚ ਅਨੇਕਾਂ ਗੰਧ ਵਾਲੇ ਤੱਤ ਮੌਜੂਦ ਹੁੰਦੇ ਹਨ, ਜੋ ਬੈਕਟੀਰੀਆ ਮਾਰੂ ਹੁੰਦੇ ਹਨ, ਉਨ੍ਹਾਂ ਨੂੰ ਵਧਣ ਅਤੇ ਉਨ੍ਹਾਂ ਵਰਗੇ ਹੋਰ ਜੀਵਾਣੂਆਂ ਨੂੰ ਪੈਦਾ ਕਰਨ ਦੀ ਸ਼ਕਤੀ ਨੂੰ ਨਸ਼ਟ ਕਰ ਦਿੰਦੇ ਹਨ। ਲੱਸਣ ‘ਕਲੈਸਟਰੋਲ’ ਘਟਾਉਂਦਾ ਹੈ ਅਤੇ ਖੂਨ ਦੀਆਂ ਗੱਠਾਂ ਬਣਨ ਤੋਂ ਰੋਕਦਾ ਹੈ। ਇਸ ਤਰ੍ਹਾਂ ਇਹ ਦਿਲ ਦੀ ਰੱਖਿਆ ਲਈ ਬੇਹੱਦ ਸਹਾਈ ਸਿੱਧ ਹੁੰਦਾ ਹੈ। ਲੱਸਣ ਵਿਚ ਇੱਕ ਬਹੁ-ਉਪਯੋਗੀ ਤੱਤ ਥਰੋਮਥਾਕਸੀਨ ਹੁੰਦਾ ਹੈ, ਜੋ ਦਿਲ ਦੀਆਂ ਧਮਣੀਆਂ ਨੂੰ ਤੇਜ਼ ਕਰਦਾ ਹੈ। ਇਸ ਪ੍ਰਕਾਰ ਲੱਸਣ ਦੇ ਪ੍ਰਭਾਵ ਨਾਲ ਖੂਨ ਦਾ ਵਹਾਅ ਸਹਿਜ ਅਤੇ ਆਸਾਨ ਬਣਿਆ ਰਹਿੰਦਾ ਹੈ, ਜਿਸ ਕਰਕੇ ਦਿਲ ਦੇ ਦੌਰੇ ਅਤੇ ਤੇਜ਼ ਖੂਨ ਦੇ ਵਹਾਅ ਦਾ ਖਤਰਾ ਘੱਟ ਜਾਂਦਾ ਹੈ।

ਆਧੁਨਿਕ ਖੋਜਾਂ ਤੋਂ ਇਹ ਸਿੱਧ ਹੋ ਚੁੱਕਾ ਹੈ ਕਿ ਲੱਸਣ ਸਰੀਰ ਦੀ ਰੋਗ ਪ੍ਰਤੀਰੋਧੀ ਸ਼ਕਤੀ ਵਿਚ ਵਾਧਾ ਕਰਦਾ ਹੈ, ਜਿਸ ਨਾਲ ਸਰੀਰ ਜ਼ਿਆਦਾ ਪ੍ਰਭਾਵੀ ਢੰਗ ਨਾਲ ਕੈਂਸਰ ਵਰਗੇ ਖਤਰਨਾਕ ਰੋਗਾਂ ਦਾ ਮੁਕਾਬਲਾ ਕਰ ਸਕਦਾ ਹੈ। ਇਸ ਦੇ ਲਗਾਤਾਰ ਇਸਤੇਮਾਲ ਨਾਲ ਵਡੇਰੀ ਉਮਰ ਵਿਚ ਹੋਣ ਵਾਲੇ ਜੋੜਾਂ ਦੇ ਦਰਦਾਂ ਤੋਂ ਰਾਹਤ ਮਿਲਦੀ ਹੈ। ਸਾਹ ਦੇ ਰੋਗੀਆਂ ਲਈ ਇਹ ਇੱਕ ਦੇਵਤੇ ਸਮਾਨ ਹੈ।

ਲੱਸਣ ਵਿਚੋਂ ਆਉਣ ਵਾਲੀ ਗੰਧ ਹੀ ਇਸ ਦਾ ਇੱਕ ਮਾਤਰ ਔਗੁਣ ਜਾਂ ਬੁਰਾਈ ਹੈ, ਜਿਸ ਕਰਕੇ ਕੁਝ ਲੋਕ ਇਸ ਨੂੰ ਇਸਤੇਮਾਲ ਕਰਨ ਤੋਂ ਹਿਚਕਿਚਾਉਂਦੇ ਹਨ। ਇਹ ਗੰਧ ਇਸ ਵਿਚਲੇ ਇੱਕ ਬਹੁ-ਮਹੱਤਵੀ ਤੱਤ ‘ਗੰਧਕ’ ਕਾਰਨ ਹੁੰਦੀ ਹੈ। ਇਹ ਤੱਤ ਇਸ ਦੇ ਉੱਡ ਜਾਣ ਵਾਲੇ ਇੱਕ ਤਰ੍ਹਾਂ ਦੇ ਤੇਲ ਵਿਚ ਵਧੇਰੇ ਮਾਤਰਾ ਵਿਚ ਪਾਇਆ ਜਾਂਦਾ ਹੈ, ਪ੍ਰੰਤੂ ਇਹੀ ਤੱਤ ਅਨੇਕਾਂ ਰੋਗਾਂ ’ਚ ਫਾਇਦੇਮੰਦ ਹੁੰਦਾ ਹੈ।

ਲੱਸਣ ’ਤੇ ਤਾਜ਼ਾ ਕੀਤੇ ਗਏ ਪ੍ਰਯੋਗਾਂ ਤੋਂ ਇਹ ਸਿੱਧ ਹੋ ਚੁੱਕਾ ਹੈ ਲੱਸਣ ਦੇ ਡਾਕਟਰੀ ਗੁਣਾਂ ਦੇ ਬਾਰੇ ਸਦੀਆਂ ਤੋਂ ਸੱਚ ਹੀ ਕਿਹਾ ਜਾਂਦਾ ਰਿਹਾ ਹੈ। ਇਨ੍ਹਾਂ ਪ੍ਰਯੋਗਾਂ ਨੇ ਤਾਂ ਇਹ ਵੀ ਦੱਸਿਆ ਹੈ ਕਿ ਲੱਸਣ ਤੋਂ ਵੱਧ ਕੇ ਹੋਰ ਕਿਸੇ ਵੀ ਖਾਧ-ਪਦਾਰਥ ਵਿਚ ਇੰਨੇ ਗੁਣ ਨਹੀਂ। ਇਸ ਦੇ ਕੁਝ ਸਰਲ ਦੁਆਈਆਂ ਵਾਲੇ ਗੁਣਾਂ ਦੀ ਚਰਚਾ ਇੱਥੇ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਇੱਕ ਮਾਹਿਰ ਡਾਕਟਰ ਦੀ ਸਲਾਹ ਨਾਲ ਅਪਣਾਇਆ ਜਾ ਸਕਦਾ ਹੈ:

ਖਤਰਨਾਕ ਰੋਗਾਂ ਵਿਚ:ਸਾਹ ਦੇ ਰੋਗਾਂ ’ਚ: ਲੱਸਣ ਦੀਆਂ 3/4 ਕਲੀਆਂ ਨੂੰ ਇੱਕ ਗਿਲਾਸ ਦੁੱਧ ਵਿਚ ਉਬਾਲ ਕੇ ਰੋਜ਼ ਰਾਤ ਨੂੰ ਸੌਂਦੇ ਵਕਤ ਪੀਣ ਨਾਲ ਸਾਹ ਦੇ ਰੋਗੀ ਨੂੰ ਆਰਾਮ ਮਿਲਦਾ ਹੈ। ਗੰਭੀਰ ਦੌਰੇ ਸਮੇਂ ਲੱਸਣ ਦੇ ਰਸ ਨੂੰ ਸ਼ਹਿਦ ਵਿਚ ਮਿਲਾ ਕੇ ਲੈਣ ਨਾਲ ਚਮਤਕਾਰੀ ਅਸਰ ਹੁੰਦਾ ਹੈ।

ਦਿਲ ਦੇ ਦੌਰੇ ਤੋਂ:ਜੇਕਰ ਦਿਲ ਦੇ ਦੌਰੇ ਤੋਂ ਬਾਅਦ ਰੋਗੀ ਲੱਸਣ ਖਾਣਾ ਸ਼ੁਰੂ ਕਰ ਦੇਵੇ ਤਾਂ ਉਸ ਨਾਲ ‘ਕਲੈਸਟਰੋਲ’ ਦਾ ਪੱਧਰ ਡਿੱਗਦਾ ਹੈ। ਪਹਿਲਾਂ ਹੋਇਆ ਨੁਕਸਾਨ ਤਾਂ ਪੂਰਿਆ ਨਹੀਂ ਜਾ ਸਕਦਾ, ਪਰ ਲੱਸਣ ਖਾਣ ਨਾਲ ਅੱਗੇ ਤੋਂ ਆਉਣ ਵਾਲੇ ਨਵੇਂ ਦੌਰਿਆਂ ਤੋਂ ਬਚਿਆ ਜਾ ਸਕਦਾ ਹੈ।

ਟੀ.ਬੀ. ਰੋਗ ਤੋਂ:ਲੱਸਣ ਅਤੇ ਅਦਰਕ ਨੂੰ ਦੁੱਧ ਵਿਚ ਉਬਾਲ ਕੇ ਲੈਣ ਨਾਲ ਟੀ.ਬੀ. ਰੋਗ ਨੂੰ ਰੋਕਿਆ ਜਾ ਸਕਦਾ ਹੈ। 500 ਗ੍ਰਾਮ ਦੁੱਧ ’ਚ 10/10 ਗ੍ਰਾਮ ਅਦਰਕ ਅਤੇ ਲੱਸਣ ਪਾ ਕੇ ਚੌਥਾਈ ਹਿੱਸਾ ਬਾਕੀ ਰਹਿ ਜਾਣ ਤੱਕ ਉਬਾਲੋ। ਇਸ ਤਰ੍ਹਾਂ ਤਿਆਰ ਕੀਤਾ ਮਿਸ਼ਰਣ ਦਿਨ ’ਚ ਦੋ ਵਾਰ ਲਓ।

ਹਾਈ ਬਲੱਡ ਪੈ੍ਰਸ਼ਰ: ਲੱਸਣ ਦੀਆਂ ਰੋਜ਼ਾਨਾ 2/3 ਕਲੀਆਂ ਖਾਲੀ ਪੇਟ ਲੈਣ ਨਾਲ ਛੋਟੀਆਂ-ਛੋਟੀਆਂ ਧਮਣੀਆਂ ਮੁਲਾਇਮ ਹੋ ਜਾਂਦੀਆਂ ਹਨ, ਜਿਸ ਨਾਲ ਖੂਨ ਦੀਆਂ ਨਾਲੀਆਂ ਦਾ ਦਬਾਅ ਸਹਿਜ ਹੋ ਜਾਂਦਾ ਹੈ, ਇਸ ਤਰ੍ਹਾਂ ਬਲੱਡ ਪੈ੍ਰਸ਼ਰ ਜ਼ਿਆਦਾ ਨਹੀਂ ਵਧਦਾ।

ਕੈਂਸਰ ਤੋਂ:ਜੋ ਵਿਅਕਤੀ ਰੋਜ਼ਾਨਾ ਕਿਸੇ ਨਾ ਕਿਸੇ ਰੂਪ ਵਿਚ ਲੱਸਣ ਦਾ ਉਪਯੋਗ ਕਰਦੇ ਹਨ, ਉਨ੍ਹਾਂ ਨੂੰ ਕੈਂਸਰ ਹੋਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਹੁੰਦੀਆਂ ਹਨ। ਚੂਹਿਆਂ ’ਤੇ ਕੀਤੇ ਗਏ ਇੱਕ ਤਾਜ਼ਾ ਅਧਿਐਨ ’ਚ ਕੁਝ ਚੂਹਿਆਂ ਨੂੰ ਲੱਸਣ ਦਿੱਤਾ ਗਿਆ ਅਤੇ ਕੁਝ ਨੂੰ ਨਹੀਂ। ਜਿਨ੍ਹਾਂ ਨੂੰ ਲੱਸਣ ਨਹੀਂ ਦਿੱਤਾ ਗਿਆ ਉਹ ਲੱਸਣ ਖਾਣ ਵਾਲੇ ਚੂਹਿਆਂ ਦੇ ਮੁਕਾਬਲੇ ਘੱਟ ਸਮੇਂ ਤੱਕ ਜੀਵਤ ਰਹੇ ਅਤੇ ਖਾਣ ਵਾਲੇ ਚੂਹੇ ਕਾਫੀ ਸਮਾਂ ਸਿਹਤਮੰਦ ਰਹੇ ਅਤੇ ਉਨ੍ਹਾਂ ਦੀ ਉਮਰ ਵਿਚ ਇੱਕ ਤੋਂ ਡੇਢ ਸਾਲ ਤੱਕ ਵਾਧਾ ਰਿਹਾ।

ਫੁੱਟਕਲ ਰੋਗਾਂ ’ਚ:ਉਲਟੀ ਤੋਂ: ਅਦਰਕ ਅਤੇ ਲੱਸਣ ਦਾ ਰਸ 10/10 ਗ੍ਰਾਮ ਮਾਤਰਾ ’ਚ ਤੁਲਸੀ ਦੇ ਪੱਤਿਆਂ ਦੇ ਚੂਰਨ ’ਚ ਮਿਲਾ ਕੇ ਗੋਲੀਆਂ ਆਦਿ ਬਣਾ ਲਓ। ਚੂਰਨ ਦੀ ਮਾਤਰਾ 25 ਗ੍ਰਾਮ ਤੋਂ ਵੱਧ ਨਹੀਂ ਹੋਣੀ ਚਾਹੀਦੀ। ਇਨ੍ਹਾਂ ਗੋਲੀਆਂ ਨੂੰ ਇੱਕ-ਇੱਕ ਕਰਕੇ 4 ਘੰਟੇ ਦੇ ਵਕਫੇ ਬਾਅਦ ਤਾਜ਼ੇ ਪਾਣੀ ਨਾਲ ਲਓ। ਉਲਟੀ ਤੋਂ ਬਚਾਅ ਲਈ ਇਹ ਇੱਕ ਵਧੀਆ ਸਾਧਨ ਹੈ।

ਪਾਚਣ ਪ੍ਰਣਾਲੀ ਦੀ ਗੜਬੜੀ ’ਚ: ਪੇਟ ਦੇ ਹਾਜ਼ਮੇ ਨੂੰ ਠੀਕ ਰੱਖਣ ਵਿਚ ਲੱਸਣ ਸਭ ਤੋਂ ਵੱਧ ਫਾਇਦੇਮੰਦ ਹੈ। ਲਾਰ ਗ੍ਰੰਥੀ ’ਤੇ ਇਸ ਦਾ ਗੁਣਕਾਰੀ ਪ੍ਰਭਾਵ ਪੈਂਦਾ ਹੈ ਅਤੇ ਸਰੀਰ ਵਿਚੋਂ ਹਾਨੀਕਾਰਕ ਪਦਾਰਥਾਂ ਨੂੰ ਬਾਹਰ ਨਿਕਲਣ ਵਿਚ ਮਦਦ ਮਿਲਦੀ ਹੈ। ਪਾਚਣ ਪ੍ਰਣਾਲੀ ਨਾਲ ਸਬੰਧਤ ਕੋਈ ਵੀ ਗੜਬੜ ਦੋ ਕਲੀਆਂ ਲੱਸਣ ਦੀਆਂ ਪੀਸ ਕੇ ਦੁੱਧ ਦੇ ਨਾਲ ਲੈਣ ’ਤੇ ਦੂਰ ਹੋ ਜਾਂਦੀ ਹੈ।

ਅੰਤੜੀ ਰੋਗ ਤੋਂ: ਅੰਤੜੀਆਂ ਦੇ ਰੋਗੀਆਂ ਲਈ ਲੱਸਣ ਵਰਦਾਨ ਸਿੱਧ ਹੋਇਆ ਹੈ। ਸੁੰਗੜਨ ਅਤੇ ਫੈਲਣ ਦੀ ਕਿਰਿਆ ਨੂੰ ਲੱਸਣ ਨਾਲ ਉਤੇਜਨਾ ਮਿਲਦੀ ਹੈ, ਜਿਸ ਨਾਲ ਅੰਤੜੀਆਂ ਵਿਚੋਂ ਗੰਦਗੀ ਬਾਹਰ ਨਿਕਲ ਜਾਂਦੀ ਹੈ।
ਕੰਨ ਦਰਦ ਤੋਂ: ਲੱਸਣ ਦਾ ਰਸ ਤਿਲਾਂ ਦੇ ਤੇਲ ਵਿਚ ਮਿਲਾ ਕੇ ਕੰਨਾਂ ਵਿਚ ਪਾਉਣ ਨਾਲ ਕੰਨ ਦਰਦ ਦੂਰ ਹੋ ਜਾਂਦਾ ਹੈ। ਮਲਣ ਨਾਲ ਹੋਰ ਦਰਦਾਂ ’ਚ ਵੀ ਲਾਭ ਮਿਲਦਾ ਹੈ।

ਕਿੰਨਾ ਅਤੇ ਕਿਵੇਂ ਖਾਈਏ?* ਇਹ ਤਾਂ ਹਰ ਕੋਈ ਜਾਣਦਾ ਹੈ ਕਿ ਲੱਸਣ ਇੱਕ ਗਰਮ ਤਾਸੀਰ ਵਾਲਾ ਪਦਾਰਥ ਹੈ, ਪਰ ਇਸ ਨੂੰ ਕਿਸ ਰੂਪ ਵਿਚ ਅਤੇ ਕਿੰਨਾ ਖਾਣਾ ਫਾਇਦੇਮੰਦ ਹੈੈ, ਪਰ ਇਸ ’ਤੇ ਕੋਈ ਆਮ ਸਲਾਹ ਨਹੀਂ ਹੈ, ਪਰ ਫਿਰ ਵੀ ਲੱਸਣ ਦੀਆਂ 3/4 ਕਲੀਆਂ ਹਰ ਰੋਜ਼ ਕੱਚੀਆਂ ਜਾਂ ਕਿਸੇ ਖਾਧ ਪਦਾਰਥ ਵਿਚ ਮਿਲਾ ਕੇ ਖਾਣਾ ਠੀਕ ਮੰਨਿਆ ਜਾਂਦਾ ਹੈ।

* ਲੇਕਿਨ ਕਈ ਲੋਕ ਕੱਚਾ ਲੱਸਣ ਖਾਣ ਨਾਲ ਮੂੰਹ ’ਚੋਂ ਆਉਣ ਵਾਲੀ ਬਦਬੂ ਤੋਂ ਬਚਣ ਲਈ ਲੱਸਣ ਦੇ ਕੈਪਸੂਲ ਖਾਣਾ ਵਧੇਰੇ ਪਸੰਦ ਕਰਦੇ ਹਨ, ਪਰ ਮਾਹਿਰਾਂ ਦਾ ਕਹਿਣਾ ਹੈ ਕਿ ਕੈਪਸੂਲ ਵਿਚ ਜੋ ਘਾਟ ਹੁੰਦੀ ਹੈ, ਉਹ ਕੁਦਰਤੀ ਲੱਸਣ ਵਿਚ ਹੋਣ ਵਾਲੀਆਂ ਘਾਟਾਂ ਦੇ ਅਨੁਪਾਤ ਤੋਂ ਅਲੱਗ ਹੁੰਦੀ ਹੈ। ਇਸ ਲਈ ਜਿੱਥੋਂ ਤੱਕ ਸੰਭਵ ਹੋ ਸਕੇ ਲੱਸਣ ਕੁਦਰਤੀ ਢੰਗ ਨਾਲ ਹੀ ਖਾਣਾ ਚਾਹੀਦਾ ਹੈ।

ਕੁਝ ਹੋਰ ਗੱਲਾਂ:* ਜਿੱਥੋਂ ਤੱਕ ਸੰਭਵ ਹੋ ਸਕੇ ਲੱਸਣ ਨੂੰ ਖਾਧ ਪਦਾਰਥ ’ਚ ਮਿਲਾ ਕੇ ਵਰਤੋ। ਇਸ ਤਰ੍ਹਾਂ ਕਰਨ ਨਾਲ ਸਰੀਰ ਨੂੰ ਇਸ ਦਾ ਕੋਈ ਨੁਕਸਾਨ ਨਹੀਂ ਹੁੰਦਾ, ਸਗੋਂ ਇਸ ਦੇ ਗੁਣਾਂ ਵਿਚ ਵਾਧਾ ਹੁੰਦਾ ਹੈ।* ਲੱਸਣ ਦਾ ਖਾਲੀ ਪੇਟ ਉਪਯੋਗ ਲੰਮੇ ਸਮੇਂ ਤੱਕ ਨਹੀਂ ਕਰਨਾ ਚਾਹੀਦਾ। ਇਸ ਤਰ੍ਹਾਂ ਅੱਖਾਂ ਦੀ ਰੌਸ਼ਨੀ ਪ੍ਰਭਾਵਿਤ ਹੋ ਸਕਦੀ ਹੈ।* ਲੱਸਣ ਪੀਲੀਏ ਦੇ ਰੋਗੀਆਂ ਲਈ ਇੱਕ ਘਾਤਕ ਪਦਾਰਥ ਹੈ।* ਲੱਸਣ ਨੂੰ ਬੁਢਾਪਾ ਰੋਕਣ ਵਾਲਾ, ਸਰੀਰ ਨੂੰ ਦੁਬਾਰਾ ਜਵਾਨੀ ਦੇਣ ਵਾਲਾ ਮੰਨਿਆ ਗਿਆ ਹੈ, ਪਰ ਜੇਕਰ ਇਸ ਦਾ ਉਪਯੋਗ ਥੋੜ੍ਹੀ-ਥੋੜ੍ਹੀ ਮਾਤਰਾ ਵਿਚ ਖਾਧ-ਪਦਾਰਥਾਂ ’ਚ ਮਿਲਾ ਕੇ ਕੀਤਾ ਜਾਵੇ।




error: Content is protected !!