ਆਈ ਤਾਜ਼ਾ ਵੱਡੀ ਖਬਰ 

ਦੇਸ਼ ਦੁਨੀਆਂ ਵਿਚ ਜਿਥੇ ਲਗਾਤਾਰ ਕੁਦਰਤੀ ਆਫ਼ਤਾਂ ਦੇ ਆਉਣ ਦਾ ਸਿਲਸਿਲਾ ਜਾਰੀ ਹੈ ਉਥੇ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਹੈਰਾਨ ਅਤੇ ਪ੍ਰੇਸ਼ਾਨ ਵੀ ਕਰ ਦਿੰਦੀਆਂ ਹਨ ਜਿਨ੍ਹਾਂ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਇਕ ਤੋਂ ਬਾਅਦ ਇਕ ਜਿੱਥੇ ਹੈਰਾਨੀਜਨਕ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਉਥੇ ਹੀ ਕੁਝ ਵਿਗਿਆਨੀ ਵੀ ਇਨ੍ਹਾਂ ਘਟਨਾਵਾਂ ਨੂੰ ਲੈ ਕੇ ਹੈਰਾਨ ਦੇਖੇ ਗਏ ਹਨ।ਜਿੱਥੇ ਇਨਸਾਨ ਵੱਲੋਂ ਕੁਦਰਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਉਥੇ ਹੀ ਇਸ ਦਾ ਅਸਰ ਦੁਨੀਆਂ ਦੇ ਉੱਪਰ ਅੱਜ ਨਜ਼ਰ ਆ ਰਿਹਾ ਹੈ। ਹੁਣ ਦੁਨੀਆਂ ਲਈ ਖ਼ਤਰੇ ਦੀ ਘੰਟੀ ਵੱਜ ਗਈ ਹੈ ਜਿੱਥੇ ਸੰਸਾਰ ਦੇ ਵਿਗਿਆਨੀਆਂ ਨੂੰ ਵੀ ਚਿੰਤਾ ਪੈ ਗਈ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਦੁਨੀਆ ਵਿੱਚ ਹਾਲੇ ਤੱਕ ਜਿੱਥੇ ਕਰੋਨਾ ਨੂੰ ਪੂਰੀ ਤਰ੍ਹਾਂ ਠੱਲ੍ਹ ਨਹੀਂ ਪਾਈ ਗਈ ਹੈ ਉਥੇ ਹੀ ਹੋਰ ਕੁਦਰਤੀ ਆਫ਼ਤਾਂ ਦੇ ਆਉਣ ਦਾ ਸਿਲਸਿਲਾ ਜਾਰੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ ਹੁਣ ਧਰਤੀ ਤੇ ਕਈ ਜਗ੍ਹਾ ਤੇ ਕੁਝ ਅੱਗ ਦੇ ਗੋਲੇ ਡਿੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ।। ਉੱਥੇ ਹੀ ਵਿਗਿਆਨੀਆਂ ਨੇ ਅੰਦਾਜ਼ਾ ਲਗਾਇਆ ਹੈ ਕਿ ਇਹ ਆਕਾਸ਼ ਘਟਨਾਵਾਂ ਦੇ ਸੰਦਰਭ ਵਿੱਚ ਪੁਲਾੜ ਤੋਂ ਮਲਬਾ ਹੋ ਸਕਦਾ ਹੈ। ਬੀਤੇ ਦਿਨੀਂ ਜਿੱਥੇ ਮਹਾਰਾਸ਼ਟਰ ਮੱਧ ਪ੍ਰਦੇਸ਼ ਅਤੇ ਗੁਜਰਾਤ ਦੇ ਕਈ ਇਲਾਕਿਆਂ ਵਿੱਚ ਅਸਮਾਨ ਵਿਚੋਂ ਅੱਗ ਦੇ ਗੋਲੇ ਵਰਗੀਆਂ ਚੀਜ਼ਾਂ ਡਿੱਗਦਿਆ ਹੋਇਆ ਦਿਖਾਈ ਦਿੱਤੀਆਂ ਸਨ। ਉਥੇ ਹੀ ਕਿਹਾ ਜਾ ਰਿਹਾ ਹੈ ਕਿ ਅਗਰ ਇਹ ਵੱਡੇ ਅਕਾਰ ਦੇ ਟੁਕੜੇ ਹੁੰਦੇ ਤਾਂ ਰਿਹਾਇਸ਼ੀ ਖੇਤਰਾਂ ਵਿੱਚ ਇਨ੍ਹਾਂ ਦੇ ਡਿੱਗਣ ਕਾਰਨ ਭਾਰੀ ਜਾਨੀ-ਮਾਲੀ ਨੁਕਸਾਨ ਵੀ ਹੋ ਸਕਦਾ ਸੀ।

ਵਿਗਿਆਨੀਆਂ ਵੱਲੋਂ ਜਿਥੇ ਰੋਜ਼ਾਨਾ ਹੀ ਰਾਕਟ ਭੇਜ ਕੇ ਪੁਲਾੜ ਸਟੇਸ਼ਨਾਂ ਲਈ ਕੰਮ ਕੀਤਾ ਜਾ ਰਿਹਾ ਹੈ ਬਹੁਤ ਸਾਰੇ ਉੱਪਗ੍ਰਹਿ ਭੇਜੇ ਜਾ ਰਹੇ ਹਨ। ਇਹ ਸਾਰੇ ਉੱਪਗ੍ਰਹਿ ਜਿੱਥੇ ਪੁਲਾੜ ਦੇ ਵਿੱਚ ਇਕੱਠੇ ਕੀਤੇ ਜਾ ਰਹੇ ਹਨ ਉਥੇ ਹੀ ਆਉਣ ਵਾਲੇ ਸਮੇਂ ਵਿਚ ਇਹ ਇੱਕ ਕੂੜੇ ਦਾ ਢੇਰ ਬਣ ਜਾਣਗੇ ਜੋ ਧਰਤੀ ਦੇ ਲਈ ਨੁਕਸਾਨਦਾਇਕ ਹੋ ਸਕਦੇ ਹਨ। ਜਿਸ ਦਾ ਅਸਰ ਧਰਤੀ ਤੇ ਜੀਵਨ ਪ੍ਰਣਾਲੀ ਉਪਰ ਪੈ ਸਕਦਾ ਹੈ। ਜਿਸ ਸਮੇਂ ਇਹ ਮਲਵਾ ਧਰਤੀ ਉਪਰ ਆਵੇਗਾ ਤਾਂ ਇਹ ਇਨਸਾਨੀ ਜੀਵਨ ਲਈ ਵਧੇਰੇ ਨੁਕਸਾਨਦਾਇਕ ਹੋਵੇਗਾ।

ਹੁਣ ਗਿਆਨੀਆਂ ਵੱਲੋਂ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪੁਲਾੜ ਦੇ ਵਿੱਚ ਬੇਕਾਰ ਉਪਗ੍ਰਹਿ ਦੇ ਟੁਕੜੇ 170 ਮਿਲੀਅਨ ਪੁਰਾਣੇ ਹੋ ਸਕਦੇ ਹਨ ਜੋ ਪੁਲਾੜ ਵਿੱਚ ਲਗਾਤਾਰ ਧਰਤੀ ਦੇ ਆਲੇ ਦੁਆਲੇ ਤੇਜ਼ ਰਫਤਾਰ ਨਾਲ ਚੱਕਰ ਲਗਾ ਰਹੇ ਹਨ ਅਤੇ ਇਨ੍ਹਾਂ ਦੀ ਗਿਣਤੀ ਆਉਣ ਵਾਲੇ ਦਿਨਾਂ ਵਿੱਚ ਵੱਧ ਸਕਦੀ ਹੈ। ਜਿਸ ਦੇ ਕਾਰਨ ਧਰਤੀ ਉੱਪਰ ਇੰਟਰਨੇਟ ,ਜੀ ਪੀ ਐਸ ਅਤੇ ਹੋਰ ਵੀ ਬਹੁਤ ਸਾਰੇ ਉਪਕਰਣ ਅਤੇ ਸੇਵਾਵਾਂ ਪ੍ਰਭਾਵਤ ਹੋ ਰਹੀਆਂ ਹਨ।

Home  ਤਾਜਾ ਜਾਣਕਾਰੀ  ਦੁਨੀਆ ਲਈ ਵੱਜੀ ਖਤਰੇ ਦੀ ਘੰਟੀ, ਸੰਸਾਰ ਦੀ ਵਿਗਿਆਨੀਆਂ ਨੂੰ ਪੈ ਗਈ ਇਹ ਵੱਡੀ ਚਿੰਤਾ- ਤਾਜਾ ਵੱਡੀ ਖਬਰ

  ਤਾਜਾ ਜਾਣਕਾਰੀ
                               
                               
                               
                                
                                                                    

