ਆਈ ਤਾਜਾ ਵੱਡੀ ਖਬਰ
ਅਜੋਕੇ ਦੌਰ ਵਿੱਚ ਜਿੱਥੇ ਅੱਜ ਵਿਗਿਆਨ ਨੇ ਬਹੁਤ ਜ਼ਿਆਦਾ ਤਰੱਕੀ ਕਰ ਲਈ ਹੈ ਉੱਥੇ ਹੀ ਬਹੁਤ ਸਾਰੇ ਅਜਿਹੇ ਅਵਿਸ਼ਕਾਰ ਵੀ ਕੀਤੇ ਜਾਂਦੇ ਹਨ, ਜਿਸ ਨੂੰ ਸੁਣ ਕੇ ਲੋਕ ਹੈਰਾਨ ਰਹਿ ਜਾਂਦੇ ਹਨ। ਦਿਨੋ ਦਿਨ ਜਿੱਥੇ ਇਨਸਾਨ ਵੱਲੋਂ ਅਜਿਹੇ ਪਰਿਵਰਤਨ ਕਰ ਲਏ ਗਏ ਹਨ ਜਿਸ ਦਾ ਕਦੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਸੀ। ਜਿੱਥੇ ਬਿਮਾਰ ਹੋਏ ਮਰੀਜਾਂ ਦੇ ਇਲਾਜ ਵਾਸਤੇ ਵਿਗਿਆਨੀਆਂ ਵੱਲੋਂ ਬਹੁਤ ਸਾਰੇ ਇਲਾਜ਼ ਕੀਤੇ ਜਾਣੇ ਸੰਭਵ ਕਰ ਦਿੱਤੇ ਗਏ ਹਨ। ਜਿਸ ਨਾਲ ਬਹੁਤ ਸਾਰੇ ਮੌਤ ਦੇ ਮੂੰਹ ਵਿਚ ਜਾਣ ਵਾਲੇ ਲੋਕਾਂ ਨੂੰ ਮੁੜ ਤੋਂ ਜ਼ਿੰਦਗੀ ਦਿੱਤੀ ਜਾ ਸਕਦੀ ਹੈ। ਉੱਥੇ ਹੀ ਬੀਤੇ ਸਮੇਂ ਦੇ ਵਿੱਚ ਵਾਪਰੀਆਂ ਘਟਨਾਵਾਂ ਨੂੰ ਵੀ ਮੌਜੂਦਾ ਸਮੇਂ ਵਿੱਚ ਲਿਆ ਕੇ ਪੇਸ਼ ਕੀਤਾ ਜਾ ਰਿਹਾ ਹੈ।
ਹੁਣ ਦੁਨੀਆਂ ਦੇ ਸਾਹਮਣੇ ਦੋ ਹਜ਼ਾਰ ਸਾਲ ਪਹਿਲਾਂ ਰਹਿਣ ਵਾਲੀ ਔਰਤ ਦਾ ਚਿਹਰਾ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸਾਊਦੀ ਅਰਬ ਤੋਂ ਸਾਹਮਣੇ ਆਇਆ ਹੈ ਜਿਥੇ ਪੁਰਾਤਨ ਵਿਗਿਆਨੀਆਂ ਅਤੇ ਇਤਿਹਾਸਕਾਰਾਂ ਵੱਲੋਂ ਪੁਰਾਣੇ ਇਤਿਹਾਸ ਨੂੰ ਲੈ ਕੇ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਜਿਨ੍ਹਾਂ ਨੇ ਯੁਨੈਸਕੋ ਦੀ ਵਿਸ਼ਵ ਵਿਰਾਸਤ ਸਾਈਟ ਹੇਗਰਾ ਵਿਖੇ ਮਕਬਰਿਆਂ ਦੀ ਭਾਲ ਕੀਤੀ ਸੀ ਅਤੇ ਲੱਭੇ ਗਏ ਮਕਬਰੇ ਦੇ ਵਿੱਚੋਂ ਹਿਨਾਟ ਦੇ ਅਵਸ਼ੇਸ਼ਾਂ ਦੇ ਅਧਾਰ ਤੇ ਇਕ ਦੋ ਹਜ਼ਾਰ ਸਾਲ ਪਹਿਲਾਂ ਦੀ ਹਾਲਤ ਦਾ ਚਿਹਰਾ ਬਣਾਇਆ ਗਿਆ ਹੈ।
ਦੱਸ ਦਈਏ ਕਿ ਇਸ ਮਿਹਨਤ ਵਾਸਤੇ ਜਿਥੇ ਯੂਕੇ ਅਧਾਰਤ ਪ੍ਰੋਜੈਕਟ ਨੂੰ ਫੰਡ ਅਲਉਲਾ ਲਈ ਰਾਇਲ ਕਮਿਸ਼ਨ ਵੱਲੋਂ ਦਿੱਤਾ ਗਿਆ ਸੀ। ਦੱਸਿਆ ਗਿਆ ਹੈ ਕਿ ਵਿਗਿਆਨਕ ਇਨਪੁਟਸ ਨੂੰ ਕਲਾਤਮਕ ਸੁਭਾਅ ਦੇ ਨਾਲ ਮਿਲਾਉਣ ਤੋਂ ਬਾਅਦ ਹੀ ਦੋ ਹਜ਼ਾਰ ਪਹਿਲਾਂ ਔਰਤ ਦੇ ਚਿਹਰੇ ਨੂੰ ਸਾਹਮਣੇ ਲਿਆਂਦਾ ਗਿਆ ਹੈ।
ਨੇਸ਼ਨਲ ਵੱਲੋਂ ਜਾਰੀ ਕੀਤੀ ਗਈ ਇੱਕ ਰਿਪੋਰਟ ਦੇ ਮੁਤਾਬਕ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਇਸ ਔਰਤ ਦੇ ਚਿਹਰੇ ਨੂੰ ਲੋਕਾਂ ਦੇ ਸਾਹਮਣੇ ਲਿਆਂਦਾ ਗਿਆ ਹੈ। ਉਥੇ ਹੀ ਦੱਸਿਆ ਗਿਆ ਹੈ ਕਿ ਮਕਬਰੇ ਵਿੱਚੋਂ ਇਸ ਔਰਤ ਤੋਂ ਬਿਨਾਂ 69 ਹੋਰ ਲੋਕਾਂ ਦੇ ਅਵਸ਼ੇਸ਼ ਵੀ ਪ੍ਰਾਪਤ ਕੀਤੇ ਗਏ ਹਨ।
ਤਾਜਾ ਜਾਣਕਾਰੀ