ਦੇਸ਼ ਦੀ ਇਕ ਕੰਪਨੀ ਨੇ ਦੁਨੀਆ ਦਾ ਸਭ ਤੋਂ ਸਸਤਾ ਐਂਡਰਾਇਡ ਸਮਾਰਟ ਟੀਵੀ ਲਾਂਚ ਕੀਤਾ ਹੈ। ਇਸ ਟੀਵੀ ਦੀ ਕੀਮਤ ਸਿਰਫ 5 ਹਜ਼ਾਰ ਰੁਪਏ ਰੱਖੀ ਗਈ ਹੈ। ਇਸ ਟੀਵੀ ’ਚ ਉਹ ਸਾਰੇ ਫੀਚਰ ਹੋਣਗੇ ਜੋ ਕਿਸੇ ਮਹਿੰਗੇ ਸਮਾਰਟ ਟੀਵੀ ’ਚ ਮਿਲਦੇ ਹਨ। ਨਾਲ ਹੀ ਇਸ ਟੀਵੀ ’ਚ ਸਕਰੀਨ ਮਿਰਰ ਅਤੇ ਇਨਬਿਲਟ ਵਾਈ-ਫਾਈ ਵਰਗੇ ਖਾਸ ਫੀਚਰ ਵੀ ਹੋਣਗੇ।
ਇਸ ਟੀਵੀ ’ਚ ਐਂਡਰਾਇਡ ਆਪਰੇਟਿੰਗ ਸਿਸਟਮ ਦਿੱਤਾ ਗਿਆ ਹੈ ਜੋ ਜ਼ਿਆਦਾਤਰ ਸਮਾਰਟ ਟੀਵੀ ’ਚ ਆਉਂਦਾ ਹੈ। 32 ਇੰਚ ਵਾਲੇ ਇਸ ਸਸਤੇ ਸਮਾਰਟ ਟੀਵੀ ਨੂੰ ਦੇਸ਼ ’ਚ ਬਣਾਇਆ ਜਾਵੇਗਾ। ਇਸ ਟੀਵੀ ’ਚ ਕੰਪਨੀ 3 ਸਾਲ ਦੀ ਵਾਰੰਟੀ ਵੀ ਦੇ ਰਹੀ ਹੈ।
ਇਸ ਟੀਵੀ ’ਚ ਕੰਪਨੀ 10 ਵਾਟ ਦੇ ਸਪੀਕਰ ਦੇ ਨਾਲ ਸੈਮਸੰਗ ਅਤੇ ਐੱਲ.ਜੀ. ਦੇ ਪੈਨਲ ਦੇ ਰਹੀ ਹੈ। ਟੀਵੀ ’ਚ 4.4 ਐਂਡਰਾਇਡ ਆਪਰੇਟਿੰਗ ਸਿਸਟਮ ਦਿੱਤਾ ਗਿਆ ਹੈ। ਟੀਵੀ ’ਚ ਫੇਸਬੁੱਕ, ਯੂਟਿਊਬ ਵਰਗੀਆਂ ਐਪਸ ਪਹਿਲਾਂ ਤੋਂ ਹੀ ਇੰਸਟਾਲਡ ਹੋਣਗੀਆਂ, ਨਾਲ ਹੀ ਅਲੱਗ ਤੋਂ ਇੰਸਟਾਲ ਕਰਨ ਦਾ ਵੀ ਆਪਸ਼ਨ ਹੋਵੇਗਾ। ਟੀਵੀ ’ਚ 4 ਜੀ.ਬੀ. ਦੀ ਰੈਮ ਅਤੇ 512 ਐੱਮ.ਬੀ. ਦੀ ਸਟੋਰੇਜ ਦਿੱਤੀ ਗਈ ਹੈ। ਟੀਵੀ ਦੇ ਨਾਲ ਕੰਪਨੀ ਆਨ ਸਾਈਟ ਵਾਰੰਟੀ ਅਤੇ ਆਨਸਾਈਟ ਸਰਵਿਸ ਵੀ ਦੇਵੇਗੀ।ਸੈਮੀ ਇਨਫਾਰਮੇਟਿਕਸ ਦੇ ਨਿਰਦੇਸ਼ਕ ਅਵਿਨਾਸ਼ ਮਹਿਤਾ ਨੇ ਦੱਸਿਆ ਕਿ ਟੀਵੀ ’ਚ ਵਾਈ-ਫਾਈ ਹਾਟਸਪਾਟ ਦੇ ਨਾਲ ਸਾਊਂਡ ਬਲਾਸਟਰ ਫੀਚਰ ਵੀ ਹੋਵੇਗਾ।
ਉਨ੍ਹਾਂ ਦੱਸਿਆ ਕਿ ਇਸ ਟੈਕਨਾਲੋਜੀ ਨਾਲ ਸਾਊਂਡ ਕੁਆਲਿਟੀ ਬਿਹਤਰ ਹੁੰਦੀ ਹੈ।ਟੀਵੀ ’ਚ 2 ਐੱਚ.ਡੀ.ਐੱਮ.ਆਈ. ਪੋਰਟ ਅਤੇ ਦੋ ਯੂ.ਐੱਸ.ਬੀ. ਪੋਰਟ ਵੀ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਟੀਵੀ ’ਚ ਗੇਮ ਦਾ ਮਜ਼ਾ ਵੀ ਲਿਆ ਜਾ ਸਕਦਾ ਹੈ। ਇਸ ਟੀਵੀ ਨੂੰ ਗੂਗਲ ਪਲੇਅ ਸਟੋਰ ’ਤੇ ਮੌਜੂਦ ਸੈਮੀ ਐਪ ਨੂੰ ਡਾਊਨਲੋਡ ਕਰਕੇ ਖਰੀਦਿਆ ਜਾ ਸਕਦਾ ਹੈ।
ਵਾਇਰਲ