ਦੁਨੀਆ ਵਿਚ ਜਿਥੇ ਸਾਰੇ ਦੇਸ਼ਾਂ ‘ਚ ਅਪਰਾਧ ਦਿਨੋਂ-ਦਿਨ ਵਧ ਰਹੇ ਹਨ ਪਰ ਪੱਛਮੀ ਯੂਰਪ ਦੇ ਇਕ ਦੇਸ਼ ‘ਚ ਅਪਰਾਧ ਬਿਲਕੁਲ ਖ਼ਤਮ ਹੋ ਚੁੱਕਾ ਹੈ, ਇਥੋਂ ਦੀ ਸਰਕਾਰ ਵਲੋਂ ਹੁਣ ਖਰਚਾ ਬਚਾਉਣ ਲਈ ਇਥੋਂ ਦੀਆ ਸਾਰੀਆਂ ਜੇਲਾਂ ਬੰਦ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਜੇਲਾਂ ‘ਚ ਹੁਣ ਸ਼ਰਣਾਰਥੀ ਵਸੇ ਹੋਏ ਹਨ। 2013 ‘ਚ ਇਸ ਦੇਸ਼ ‘ਚ ਸਿਰਫ 19 ਕੈਦੀ ਸਨ ਅਤੇ 2018 ਤਕ ਕੋਈ ਕੈਦੀ ਨਹੀਂ ਬਚਿਆ। ਨਿਆਂ ਮੰਤਰਾਲੇ ਮੁਤਾਬਕ ਅਗਲੇ 5 ਸਾਲਾਂ ‘ਚ ਇੱਥੇ ਹਰ ਸਾਲ ਕੁੱਲ ਅਪਰਾਧ ‘ਚ 9 ਫੀਸਦੀ ਗਿਰਾਵਟ ਆਵੇਗੀ।
ਉਨ੍ਹਾਂ ਕਿਹਾ,”ਅਸੀਂ ਸਾਰੀਆਂ ਜੇਲਾਂ ਬੰਦ ਕਰ ਦੇਵਾਂਗੇ। ਇਸ ਨਾਲ ਦੋ ਤਰ੍ਹਾਂ ਦੇ ਬਦਲਾਅ ਹੋਣਗੇ। ਸਮਾਜਿਕ ਨਜ਼ਰੀਏ ਨਾਲ ਦੇਖੀਏ ਤਾਂ ਜੇਲਾਂ ‘ਚ ਕੰਮ ਕਰਨ ਵਾਲੇ ਲਗਭਗ 2000 ਲੋਕ ਬੇਰੁਜ਼ਗਾਰ ਹੋ ਜਾਣਗੇ। ਇਨ੍ਹਾਂ ‘ਚੋਂ 700 ਲੋਕਾਂ ਨੂੰ ਸਰਕਾਰ ਨੇ ਦੂਜੇ ਵਿਭਾਗਾਂ ‘ਚ ਤਬਾਦਲੇ ਦਾ ਨੋਟਿਸ ਦੇ ਦਿੱਤਾ ਹੈ। ਬਚੇ ਹੋਏ 1300 ਕਰਮਚਾਰੀਆਂ ਦੇ ਲਈ ਕੰਮ ਦੀ ਭਾਲ ਕੀਤੀ ਜਾ ਰਹੀ ਹੈ।
ਇੱਥੇ ਖਾਲੀ ਜੇਲਾਂ ਦਾ ਮੁੱਦਾ ਅਜਿਹੀ ਸਥਿਤੀ ‘ਚ ਪੁੱਜ ਗਿਆ ਸੀ, ਜਿੱਥੇ ਨੀਦਰਲੈਂਡ ਨੂੰ ਆਪਣੀਆਂ ਜੇਲਾਂ ਚਲਾਉਣ ਲਈ ਨਾਰਵੇ ਤੋਂ ਕੈਦੀ ਮੰਗਵਾਉਣੇ ਪੈਂਦੇ ਸਨ। ਕੈਦੀਆਂ ਲਈ ਇਲੈਕਟ੍ਰੋਨਿਕ ਐਂਕਲ ਮਾਨੀਟਰਿੰਗ ਸਿਸਟਮ ਹੈ। ਇਸ ‘ਚ ਕੈਦੀਆਂ ਦੇ ਪੈਰ ‘ਚ ਲੋਕੇਸ਼ਨ ਟਰੇਸ ਕਰਨ ਵਾਲੀ ਡਿਵਾਇਸ ਪਾਈ ਜਾਂਦੀ ਹੈ।
ਇਹ ਡਿਵਾਇਸ ਰੇਡੀਓ ਫ੍ਰੀਕਵੈਂਸੀ ਸਿਗਨਲ ਨਾਲ ਕੰਮ ਕਰਦੀ ਹੈ। ਜੇਕਰ ਕੋਈ ਅਪਰਾਧੀ ਆਪਣੇ ਦਾਇਰੇ ‘ਚੋਂ ਬਾਹਰ ਜਾਂਦਾ ਹੈ ਤਾਂ ਪੁਲਸ ਉਨ੍ਹਾਂ ਨੂੰ ਫੜ ਲੈਂਦੇ ਹਨ। ਇੱਥੇ ਕੈਦੀਆਂ ਨੂੰ ਜੇਲ ‘ਚ ਰੱਖਣ ਦੀ ਥਾਂ ਕੰਮ ਕਰਨ ‘ਤੇ ਜ਼ੋਰ ਦਿੱਤਾ ਜਾਂਦਾ ਹੈ।ਨੀਦਰਲੈਂਡ ‘ਚ ਜੇਲਾਂ ਨੂੰ ਬੰਦ ਕਰਨ ਦਾ ਸਿਲਸਿਲਾ 2016 ਤੋਂ ਸ਼ੁਰੂ ਹੋਇਆ ਸੀ।
ਸਭ ਤੋਂ ਪਹਿਲਾਂ ਐਮਸਟਰਡਮ ਅਤੇ ਬਿਜਲਮਬਰਜ ਦੀ ਜੇਲਾਂ ਬੰਦ ਕੀਤੀਆਂ ਗਈਆਂ । ਇਨ੍ਹਾਂ ਜੇਲਾਂ ਨੂੰ ਤੋੜ ਕੇ ਇੱਥੇ ਇਕ ਹਜ਼ਾਰ ਸ਼ਰਣਾਰਥੀਆਂ ਦੇ ਕੰਮ ਕਰਨ ਲਈ ਵੱਡਾ ਸੈਂਟਰ ਸ਼ੁਰੂ ਕੀਤਾ ਗਿਆ ਹੈ। ਨਵੇਂ ਸਟਾਰਟਅਪ, ਭਾਸ਼ਾ ਸਕੂਲ ਅਤੇ ਕੌਫੀ ਦੀਆਂ ਦੁਕਾਨਾਂ ਵੀ ਖੋਲ੍ਹੀਆਂ ਗਈਆਂ ਹਨ। ਨੀਦਰਲੈਂਡ ‘ਚ ਜੇਲ ਬੰਦ ਹੋਣ ‘ਤੇ ਲੋਕ ਇਹ ਮੰਨ ਰਹੇ ਹਨ ਕਿ ਇਸ ਨਾਲ ਇਕ ਦੇਸ਼, ਇਕ ਪ੍ਰਣਾਲੀ, ਇਕ ਸਰਕਾਰ ਵਲੋਂ ਕੀਤਾ ਗਿਆ ਪ੍ਰਯੋਗ ਸਫਲ ਰਿਹਾ ਹੈ।
ਵਾਇਰਲ