ਆਈ ਤਾਜ਼ਾ ਵੱਡੀ ਖਬਰ

ਦੁਨੀਆਂ ਵਿੱਚ ਹਰ ਇੱਕ ਮਨੁੱਖ ਵੱਧ ਤੋਂ ਵੱਧ ਅਮੀਰ ਬਣਨਾ ਚਾਹੁੰਦਾ ਹੈ । ਜਿਸ ਦੇ ਚੱਲਦੇ ਲੋਕਾਂ ਦੇ ਵੱਲੋਂ ਵੱਖੋ ਵੱਖਰੇ ਢੰਗ ਦੇ ਨਾਲ ਅਮੀਰ ਹੋਣ ਲਈ ਪੈਸਾ ਕਮਾਇਆ ਜਾਂਦਾ ਹੈ । ਜੇ ਗੱਲ ਕੀਤੀ ਜਾਵੇ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਦੀ ਤਾਂ , ਉਹ ਐਲਨ ਇਸ ਸਮੇਂ ਚੰਦਰਮਾ ਅਤੇ ਮੰਗਲ ਵਰਗੇ ਗ੍ਰਹਿਾਂ ਤੇ ਮਨੁੱਖੀ ਬਸਤੀ ਸਥਾਪਤ ਕਰਨ ਦਾ ਸੁਪਨਾ ਦੇਖ ਰਹੇ ਹਨ । ਦੁਨੀਆਂ ਦਾ ਸਭ ਤੋਂ ਅਮੀਰ ਆਦਮੀ ਅਜੋਕੇ ਸਮੇਂ ਵਿੱਚ ਜੋ ਚਾਹੇ ਖਰੀਦ ਸਕਦਾ ਹੈ , ਪਰ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਉਸ ਕੋਲ ਸੌਣ ਦੇ ਲਈ ਇਕ ਵਧੀਆ ਘਰ ਨਹੀਂ ਹੈ ਤੇ ਉਹ ਆਪਣੇ ਦੋਸਤਾ ਦੇ ਘਰ ਵਿੱਚ ਸੋਣ ਲਈ ਜਾਂਦਾ ਹੈ ।

ਜਿਸ ਦਾ ਖੁਲਾਸਾ ਖੁਦ ਐਲਨ ਮਸਕ ਦੇ ਵੱਲੋਂ ਇਕ ਇੰਟਰਵਿਊ ਦੌਰਾਨ ਕੀਤਾ ਗਿਆ ਹੈ। ਜਿਸ ਨੇ ਦੱਸਿਆ ਹੈ ਕਿ ਉਸ ਦੇ ਕੋਲ ਰਹਿੰਣ ਲਈ ਇੱਕ ਵੀ ਵਧੀਆ ਜਗ੍ਹਾ ਨਹੀਂ ਹੈ । ਜਿਸ ਕਾਰਨ ਉਹ ਆਪਣੇ ਦੋਸਤਾਂ ਦੇ ਘਰਾਂ ਵਿੱਚ ਜਾ ਕੇ ਰਹਿੰਦਾ ਹੈ । ਜ਼ਿਕਰਯੋਗ ਹੈ ਕਿ ਐਲਨ ਮਸਕ ਆਪਣੇ ਕੰਮਕਾਰ ਵਿੱਚ ਹਮੇਸ਼ਾ ਹੀ ਰੁੱਝੇ ਰਹਿੰਦੇ ਹਨ ਤੇ ਉਹ ਛੁੱਟੀਆਂ ਮਨਾਉਣ ਲਈ ਵੀ ਕਿਤੇ ਵੀ ਨਹੀਂ ਜਾਂਦੇ । ਜੇਕਰ ਉਨ੍ਹਾਂ ਨੂੰ ਕੰਮ ਵਾਸਤੇ ਖਾਡ਼ੀ ਦੇਸ਼ਾਂ ਦੀ ਯਾਤਰਾ ਕਰਨੀ ਪਵੇ ਤਾਂ ਉਹ ਅਸਲ ਵਿੱਚ ਆਪਣੇ ਦੋਸਤਾਂ ਦੇ ਖਾਲੀ ਬੈੱਡਰੂਮ ਵਰਤਦੇ ਹਨ ।

ਜ਼ਿਕਰਯੋਗ ਹੈ ਕਿ ਸਪੇਸ-ਐਕਸ ਦੇ ਸੰਸਥਾਪਕ ਅਤੇ ਟੇਸਲਾ ਦੇ ਸੀਈਓ ਐਲਨ ਮਸਕ ਨੇ ਇਸ ਇੰਟਰਵਿਊ ਵਿੱਚ ਖੁਲਾਸਾ ਕੀਤਾ ਕਿ ਉਨ੍ਹਾਂ ਕੋਲ ਕੋਈ ਯਾਟ ਨਹੀਂ ਹੈ ਅਤੇ ਉਹ ਕੰਮ ਤੋਂ ਛੁੱਟੀਆਂ ਨਹੀਂ ਲੈਂਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਹੈ ਕਿ ਜੇਕਰ ਲੋਕ ਸੋਚਦੇ ਹਨ ਕਿ ਉਹ ਨਿਜੀ ਤੌਰ ਤੇ ਹਰ ਸਾਲ ਅਰਬਾਂ ਡਾਲਰ ਖ਼ਰਚ ਕਰ ਸਕਦਾ ਹੈ ਤੇ ਅਜਿਹਾ ਬਿਲਕੁਲ ਨਹੀਂ ਹੈ। ਐਲਣ ਨੇ ਹਾਲਾਂਕਿ ਇਹ ਵੀ ਮੰਨਿਆ ਹੈ ਕਿ ਅਜਿਹਾ ਨਹੀਂ ਹੈ ਹੈ ਕਿ ਉਸ ਕੋਲ ਕੁਝ ਵੀ ਨਹੀਂ ਹੈ ਪਰ ਉਸ ਕੋਲ ਉਸ ਦਾ ਨਿੱਜੀ ਜਹਾਜ਼ ਹੈ ।

ਉਹ ਇਸ ਜਹਾਜ਼ ਦੀ ਵਰਤੋਂ ਇਸ ਲਈ ਕਰਦੇ ਹਨ ਤਾਂ ਜੋ ਉਨ੍ਹਾਂ ਦਾ ਸਮਾਂ ਬਰਬਾਦ ਨਾ ਹੋ ਸਕੇ ਤੇ ਉਹ ਆਪਣੇ ਕੰਮਕਾਰ ਵਾਲੀ ਥਾਂ ਤੇ ਸਹੀ ਸਮੇਂ ਤੇ ਪਹੁੰਚ ਸਕਣ । ਇਸ ਐਲਾਨ ਤੋਂ ਬਾਅਦ ਲਗਾਤਾਰ ਹੁਣ ਲੋਕ ਐਲਨ ਮਸਕ ਦੀ ਇਸ ਗੱਲ ਤੇ ਹੈਰਾਨਗੀ ਪ੍ਰਗਟ ਕਰ ਰਹੇ ਹਨ ਕੀ ਇਨ੍ਹਾਂ ਅਮੀਰ ਆਦਮੀ ਆਪਣੇ ਦੋਸਤਾਂ ਦੇ ਘਰ ਵਿੱਚ ਜਾ ਕੇ ਸੌਂਦਾ ਹੈ ।


ਤਾਜਾ ਜਾਣਕਾਰੀ
ਦੁਨੀਆ ਚ ਸਭ ਤੋਂ ਅਮੀਰ ਵਿਅਕਤੀ ਐਲੇਨ ਮਸਕ ਬਾਰੇ ਆਈ ਅਜਿਹੀ ਖਬਰ, ਸਾਰੀ ਦੁਨੀਆ ਰਹਿ ਗਈ ਹੈਰਾਨ
ByadminApril 19, 2022Comments Off on ਦੁਨੀਆ ਚ ਸਭ ਤੋਂ ਅਮੀਰ ਵਿਅਕਤੀ ਐਲੇਨ ਮਸਕ ਬਾਰੇ ਆਈ ਅਜਿਹੀ ਖਬਰ, ਸਾਰੀ ਦੁਨੀਆ ਰਹਿ ਗਈ ਹੈਰਾਨ
Previous Postਵਿਦੇਸ਼ ਜਾਣ ਵਾਲਿਆਂ ਲਈ ਆਈ ਵੱਡੀ ਖੁਸ਼ਖਬਰੀ, ਇਸ ਦੇਸ਼ ਨੇ ਵੀਜ਼ਿਆਂ ਬਾਰੇ ਕਰਤਾ ਇਹ ਐਲਾਨ – ਜਨਤਾ ਚ ਖੁਸ਼ੀ
Next Postਪੰਜਾਬ ਚ ਫਿਰ ਵੱਧ ਗਏ ਕੋਰੋਨਾ ਦੇ ਕੇਸ – ਹੁਣ ਹੋ ਗਏ ਏਨੇ ਜਿਆਦਾ ਐਕਟਿਵ ਕੇਸ ਸਰਕਾਰ ਪਈ ਚਿੰਤਾ ਚ