BREAKING NEWS
Search

ਦੁਨੀਆ ‘ਚ ਅਜਿਹੀਆਂ ਅਜੀਬੋ-ਗਰੀਬ ਥਾਵਾਂ ‘ਤੇ ਵੀ ਰਹਿੰਦੇ ਹਨ ਲੋਕ

ਅਜੀਬੋ-ਗਰੀਬ ਥਾਵਾਂ

ਰੋਮ (ਬਿਊਰੋ)— ਦੁਨੀਆ ਵਿਚ ਬਹੁਤ ਸਾਰੀਆਂ ਅਜੀਬੋ-ਗਰੀਬ ਥਾਵਾਂ ਹਨ। ਇਨ੍ਹਾਂ ਵਿਚੋਂ ਕੁਝ ਥਾਵਾਂ ‘ਤੇ ਇਨਸਾਨਾਂ ਦਾ ਪਹੁੰਚਣਾ ਤਾਂ ਦੂਰ, ਰਹਿਣਾ ਵੀ ਮੁਸ਼ਕਲ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੀ ਅਜੀਬੋ-ਗਰੀਬ ਥਾਵਾਂ ਬਾਰੇ ਦੱਸਾਂਗੇ, ਜਿੱਥੇ ਅੱਜ ਵੀ ਇਨਸਾਨ ਰਹਿ ਰਹੇ ਹਨ।

ਇਹ ਇਟਲੀ ਦੇ ਫਿਰੈਂਡੇ ਸ਼ਹਿਰ ਦੇ ਯਾਦਗਾਰ ਪੁਲਾਂ ਵਿਚੋਂ ਇਕ ਹੈ, ਜਿਸ ਨੂੰ ਪੋਂਟੇ ਵੇਕਿਓ ਮਤਲਬ ਪੁਰਾਣੇ ਪੁਲ (old bridge) ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਪੁਲ ਆਰਨੋ ਨਦੀ ‘ਤੇ ਬਣਿਆ ਹੈ। ਇਸ ਪੁਲ ਦਾ ਨਿਰਮਾਣ ਸਾਲ 1345 ਵਿਚ ਉਸ ਸਮੇਂ ਹੋਇਆ ਸੀ ਜਦੋਂ ਨਦੀ ਨੂੰ ਪੈਦਲ ਪਾਰ ਕਰਨ ਲਈ ਬਣੇ ਦੇ ਪੁਲ ਹੜ੍ਹ ਵਿਚ ਨਸ਼ਟ ਹੋ ਗਏ ਸਨ। ਕੁਝ ਸਮੇਂ ਬਾਅਦ ਇਸ ਪੁਲ ‘ਤੇ ਮਕਾਨ ਅਤੇ ਦੁਕਾਨਾਂ ਬਣ ਗਈਆਂ, ਜੋ ਸਮੇਂ ਦੇ ਨਾਲ ਵੱਧਦੀਆਂ ਗਈਆਂ।

ਸਮੁੰਦਰ ਵਿਚ ਜਿਸ ਜਗ੍ਹਾ ਇਹ ਘਰ ਬਣਿਆ ਹੈ ਉਸ ‘ਤੇ ਕਿਸੇ ਵੀ ਦੇਸ਼ ਦਾ ਅਧਿਕਾਰ ਨਹੀਂ ਹੈ। ਇਹ ਜਗ੍ਹਾ ਰਹਿਣ ਲਈ ਬਹੁਤ ਅਜੀਬ ਹੈ। ਕੁਝ ਲੋਕਾਂ ਨੇ ਇਸ ਨੂੰ ਦੁਨੀਆ ਦੇ ਸਭ ਤੋਂ ਛੋਟੇ ਰਾਜ ਦਾ ਦਰਜਾ ਦਿੱਤਾ ਸੀ। ਸੀਲੈਂਡ ‘ਤੇ ਬਣਿਆ ਇਹ ਸੀਫੋਰਟ ਗ੍ਰੇਟ ਬ੍ਰਿਟੇਨ ਆਈਲੈਂਡ ਤੋਂ 13 ਕਿਲੋਮੀਟਰ ਦੀ ਦੂਰੀ ‘ਤੇ ਮੌਜੂਦ ਹੈ। ਪਹਿਲਾਂ ਸੀਲੈਂਡ ਦਾ ਆਪਣਾ ਪਾਸਪੋਰਟ ਅਤੇ ਮੁਦਰਾ ਸੀ।

ਤੁਰਕੀ ਦੇ ਪ੍ਰਾਚੀਨ ਅਨਾਤੋਲੀਆ ਸੂਬੇ ਵਿਚ ਮੌਜੂਦ ਖੂਬਸੂਰਤ ਜਗ੍ਹਾ ਇਨਸਾਨਾਂ ਦੇ ਸਭ ਤੋਂ ਪੁਰਾਣੇ ਠਿਕਾਣਿਆਂ ਵਿਚੋਂ ਇਕ ਮੰਨੀ ਜਾਂਦੀ ਹੈ। ਕੱਪਾਦੋਕੀਆ ਨੂੰ ਦੇਖ ਕੇ ਪਤਾ ਚੱਲਦਾ ਹੈ ਕਿ ਮਨੁੱਖੀ ਵਿਕਾਸ ਕਿਹੜੇ ਕ੍ਰਮ ਵਿਚ ਅੱਗੇ ਵਧਿਆ। ਇੱਥੇ ਮੌਜੂਦ ਈਸਾ ਪੂਰਬ 6ਵੀਂ ਸਦੀ ਦੇ ਰਿਕਾਰਡ ਦੱਸਦੇ ਹਨ ਕਿ ਇਹ ਪਾਰਸੀ ਸਾਮਰਾਜ ਦਾ ਸਭ ਤੋਂ ਪੁਰਾਣਾ ਸੂਬਾ ਰਿਹਾ ਹੈ। ਇਹ ਜਗ੍ਹਾ ਯੂਨੇਸਕੋ ਦੀਆਂ ਵਿਸ਼ਵ ਵਿਰਾਸਤਾਂ ਵਿਚ ਸ਼ਾਮਲ ਹੈ।

ਯਮਨ ਦੇ ਹਰਾਜ ਪਹਾੜਾਂ ‘ਤੇ ਉਚਾਈ ‘ਤੇ ਵਸਿਆ ਇਹ ਕੰਧਾਂ ਦਾ ਸ਼ਹਿਰ ਹੈ। ਜਿਸ ਨੂੰ ਅਲ ਹਜਰਾਹ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਭਾਵੇਂਕਿ ਅਧਿਕਾਰਕ ਤੌਰ ‘ਤੇ ਇਸ ਨੂੰ 12ਵੀਂ ਸਦੀ ਦਾ ਮੰਨਿਆ ਜਾਂਦਾ ਹੈ। ਕੰਧ ਜਿਹੇ ਦਿਸਣ ਵਾਲੇ ਇਨ੍ਹਾਂ ਕਈ ਮੰਜ਼ਿਲਾ ਮਕਾਨਾਂ ਦੀ ਸਮੇਂ-ਸਮੇਂ ‘ਤੇ ਮੁੜ ਉਸਾਰੀ ਹੁੰਦੀ ਰਹਿੰਦੀ ਹੈ।

ਗ੍ਰੀਸ ਦੇ ਥੇਸਲੇ ਇਲਾਕੇ ਵਿਚ ਖੰਭੇਨੁਮਾ ਖੜ੍ਹੀ ਪਹਾੜੀ ‘ਤੇ ਰਾਸਨੋਊ ਮਾਨੇਸਟਰੀ (ਮਠ) ਮੌਜੂਦ ਹੈ। ਸਾਲ 1545 ਵਿਚ ਇਸ ਦਾ ਦੁਬਾਰਾ ਨਿਰਮਾਣ ਕਰਵਾਇਆ ਗਿਆ। ਇਸ ਨੂੰ ਦੋ ਭਰਾਵਾਂ ਮੈਕਸੀਮੋਸ ਅਤੇ ਲੋਆਸਫ ਨੇ ਮਿਲ ਕੇ ਬਣਾਇਆ ਸੀ। ਇਸ ਵਿਚ ਚਰਚ, ਗੈਸਟ ਕਵਾਟਰ, ਰਿਸੈਪਸ਼ਨ ਹਾਲ ਅਤੇ ਡਿਸਪਲੇ ਹਾਲ ਸਮੇਤ ਰਹਿਣ ਦੀ ਵੀ ਵਿਵਸਥਾ ਹੈ। ਸਾਲ 1800 ਵਿਚ ਲੱਕੜ ਦਾ ਪੁਲ ਬਣਨ ਦੇ ਬਾਅਦ ਇੱਥੇ ਪਹੁੰਚਣਾ ਆਸਾਨ ਹੋ ਗਿਆ ਹੈ।



error: Content is protected !!