BREAKING NEWS
Search

ਦੁਗ ਦੁਗ ਕਰਦਾ ਬੁਲਟ ਤੇ ਲਈ ਜਾਂਦਾ ਸੀ ਨਵੀਂ ਵਿਆਹੀ,ਰਸਤੇ ਚ ਪੁਲਿਸ ਵਾਲਿਆਂ ਨੇ ਵੀ ਦਿੱਤੀ ਸ਼ਾਬਾਸ਼-ਦੇਖੋ ਵੀਡੀਓ

ਬੁਲਟ ਤੇ ਲਈ ਜਾਂਦਾ ਸੀ ਨਵੀਂ ਵਿਆਹੀ-ਰਸਤੇ ਚ ਪੁਲਿਸ ਵਾਲਿਆਂ ਨੇ ਵੀ ਦਿੱਤੀ ਸ਼ਾਬਾਸ਼

ਲਹਿਰਾਂ ਦੇ ਦੀਪਕ ਗਰਗ ਨਾਮ ਦੇ ਨੌਜਵਾਨ ਨੇ ਬਹੁਤ ਹੀ ਸਾਦੇ ਤਰੀਕੇ ਨਾਲ ਵਿਆਹ ਕਰਵਾਇਆ ਹੈ। ਉਹ ਸਿਰਫ ਪੰਜ ਵਿਅਕਤੀ ਬਰਾਤ ਗਏ ਅਤੇ ਉਹ ਆਪਣੇ ਬੁਲੇਟ ਮੋਟਰਸਾਈਕਲ ਤੇ ਧੂਰੀ ਤੋਂ ਲਾੜੀ ਨੂੰ ਵਿਆਹ ਕੇ ਲਿਆਇਆ। ਜਦੋਂ ਉਹ ਵਾਪਸ ਲਹਿਰਾਗਾਗਾ ਚੌਕ ਵਿਚ ਪਹੁੰਚੇ ਤਾਂ ਪੁਲਿਸ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਪੁਲਿਸ ਅਧਿਕਾਰੀਆਂ ਨੇ ਨਵ ਵਿਆਹੀ ਜੋੜੀ ਵੱਲੋਂ ਕਾ-ਨੂੰ-ਨ ਦੀ ਪਾਲਣਾ ਕੀਤੇ ਜਾਣ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਨੂੰ ਫੁੱਲ ਭੇਟ ਕਰਦੇ ਹੋਏ ਜੀ ਆਇਆ ਨੂੰ ਆਖਿਆ ਅਤੇ ਮੂੰਹ ਮਿੱਠਾ ਕਰਵਾਇਆ ਗਿਆ। ਮੁਲਕ ਵਿੱਚ ਲੱਗੇ ਕਰਫਿਊ ਕਰਕੇ ਹਰ ਗਤੀ ਰੁਕੀ ਹੋਈ ਹੈ। ਰੇਲ ਗੱਡੀਆਂ ਅਤੇ ਬੱਸਾਂ ਬੰਦ ਹਨ। ਬਾਜ਼ਾਰਾਂ ਵਿੱਚ ਦੁਕਾਨਾਂ ਬੰਦ ਹਨ। ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਬੰਦ ਹੈ।

ਜਿਸ ਤਰ੍ਹਾਂ 1990 ਦੇ ਸਮੇਂ ਵਿੱਚ ਪੰਜਾਬ ਵਿੱਚ 11 ਬੰਦੇ ਬਰਾਤ ਜਾਂਦੇ ਸਨ। ਉਸ ਤਰ੍ਹਾਂ ਹੀ ਅੱਜ ਕੱਲ੍ਹ ਵੀ ਸਾਦੇ ਵਿਆਹ ਹੋ ਰਹੇ ਹਨ। ਸਿਰਫ਼ 5 ਬੰਦਿਆਂ ਨੂੰ ਹੀ ਪ੍ਰਸ਼ਾਸਨ ਵੱਲੋਂ ਜਾਣ ਦੀ ਇ-ਜਾ-ਜ਼-ਤ ਦਿੱਤੀ ਜਾ ਰਹੀ ਹੈ। ਕਰਫਿਊ ਲੱਗਾ ਹੋਣ ਕਰਕੇ ਇਕੱਠ ਕਰਨ ਤੇ ਮ-ਨਾ-ਹੀ ਹੈ। ਲਹਿਰਾਗਾਗਾ ਦਾ ਨੌਜਵਾਨ ਦੀਪਕ ਗਰਗ ਵੀ ਬਹੁਤ ਸਾਦੇ ਢੰਗ ਨਾਲ ਵਿਆਹ ਕਰਵਾ ਕੇ ਆਪਣੀ ਪਤਨੀ ਨੂੰ ਬੁ-ਲੇ-ਟ ਮੋਟਰਸਾਈਕਲ ਤੇ ਹੀ ਧੂਰੀ ਤੋਂ ਵਿਆਹ ਲਿਆਇਆ ਅਤੇ ਵਾਪਸੀ ਤੇ ਲਹਿਰਾਗਾਗਾ ਵਿਖੇ ਲੱਗੇ ਪੁਲਿਸ ਨਾ-ਕੇ ਤੇ ਪੁਲਿਸ ਨੇ ਉਨ੍ਹਾਂ ਦਾ ਸਵਾਗਤ ਕੀਤਾ। ਪੁਲਿਸ ਦਾ ਕਹਿਣਾ ਹੈ ਕਿ ਨਵੀਂ ਵਿਆਹੀ ਜੋੜੀ ਨੇ ਪ੍ਰਸ਼ਾਸਨ ਦੁਆਰਾ ਦਿੱਤੀਆਂ ਗਈਆਂ ਹ-ਦਾ-ਇ-ਤਾਂ ਦੀ ਪਾਲਣਾ ਕਰਦੇ ਹੋਏ ਇਕੱਠ ਨਹੀਂ ਕੀਤਾ।

ਜਿਸ ਕਰਕੇ ਉਨ੍ਹਾਂ ਦਾ ਸੁਆਗਤ ਕੀਤਾ ਗਿਆ ਹੈ। ਲਾੜੇ ਦੀਪਕ ਗਰਗ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬਿਲਕੁਲ ਸਾਦੇ ਢੰਗ ਨਾਲ ਵਿਆਹ ਕਰਵਾਇਆ ਹੈ। ਉਹ ਮੋਟਰਸਾਈਕਲ ਤੇ ਹੀ ਆਪਣੀ ਪਤਨੀ ਨੂੰ ਵਿਆਹ ਕੇ ਲਿਆਇਆ ਹੈ। ਉਸ ਨੇ ਇਸ ਤਰੀਕੇ ਨਾਲ ਵਿਆਹ ਕਰਵਾਉਣਾ ਚੰਗਾ ਸਮਝਿਆ। ਉਸ ਨੇ ਹੋਰਾਂ ਨੂੰ ਵੀ ਸਾਦੇ ਢੰਗ ਨਾਲ ਵਿਆਹ ਕਰਵਾਉਣ ਦਾ ਸੁ-ਨੇ-ਹਾ ਦਿੱਤਾ ਹੈ। ਵਿਆਹ ਵਾਲੀ ਲੜਕੀ ਨੇ ਵੀ ਫ਼ਾ-ਲ-ਤੂ ਖ਼ਰਚੇ ਕਰਨ ਤੋਂ ਪ-ਰ-ਹੇ-ਜ਼ ਕਰਕੇ ਸਾਦੀ ਢੰਗ ਨਾਲ ਵਿਆਹ ਕਰਵਾਉਣ ਨੂੰ ਚੰਗਾ ਦੱਸਿਆ। ਉਸ ਨੇ ਨੌਜਵਾਨ ਪੀੜ੍ਹੀ ਨੂੰ ਇਕੱਠ ਨਾ ਕਰਨ ਅਤੇ ਘੱਟ ਤੋਂ ਘੱਟ ਖਰਚ ਕਰਕੇ ਵਿਆਹ ਕਰਵਾਉਣ ਦੀ ਸਲਾਹ ਦਿੱਤੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ



error: Content is protected !!