ਪੱਛਮੀ-ਉੱਤਰੀ ਸੀਰੀਆ ‘ਚ ਵਿਦਰੋਹੀਆਂ ਦੇ ਕਬਜੇ ਵਾਲੇ ਸ਼ਹਿਰ ਏਜ਼ਾਜ਼ ‘ਚ ਭੀੜ ਵਾਲੇ ਬਾਜ਼ਾਰ ਅਤੇ ਇਕ ਮਸਜਿਦ ਕੋਲ ਕਾਰ ਬੰਬ ਧਮਾਕਾ ਹੋਇਆ, ਜਿਸ ‘ਚ ਲਗਭਗ 17 ਲੋਕ ਮਾਰੇ ਗਏ। ਬ੍ਰਿਟੇਨ ਦੀ ਸੰਸਥਾ ‘ਸੀਰੀਅਨ ਆਬਜ਼ਾਵੇਟਰੀ ਫਾਰ ਹਿਊਮਨ ਰਾਈਟਸ’ ਦਾ ਕਹਿਣਾ ਹੈ ਕਿ ਐਤਵਾਰ ਨੂੰ ਅਲੈਪੋ ਸੂਬੇ ‘ਚ ਤੁਰਕੀ ਪ੍ਰਭਾਵ ਵਾਲੇ ਖੇਤਰ ਏਜ਼ਾਜ਼ ‘ਚ ਹੋਏ ਇਸ ਹਮਲੇ ‘ਚ 4 ਬੱਚੇ ਵੀ ਮਾਰੇ ਗਏ ਹਨ।
ਸੰਸਥਾ ਦਾ ਕਹਿਣਾ ਹੈ ਕਿ ਹਮਲੇ ‘ਚ 20 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ। ਸੰਸਥਾ ਦੇ ਮੁਖੀ ਰਮੀ ਅਬਦੁਲ ਰਹਿਮਾਨ ਦਾ ਕਹਿਣਾ ਹੈ,”ਸ਼ਾਮ ਦੀ ਨਮਾਜ਼ ਦੇ ਬਾਅਦ ਵੱਡੀ ਗਿਣਤੀ ‘ਚ ਲੋਕ ਬਾਹਰ ਨਿਕਲ ਰਹੇ ਸਨ। ਉਸ ਸਮੇਂ ਧਮਾਕਾ ਹੋਇਆ।” ਸਥਾਨਕ ਹਸਪਤਾਲ ਦੇ ਅਧਿਕਾਰੀ ਜਿਹਾਦ ਬੇਰੋ ਨੇ ਦੱਸਿਆ ਕਿ
ਨੇੜਲੇ ਬਾਜ਼ਾਰ ‘ਚ ਈਦ ਲਈ ਖਰੀਦਦਾਰੀ ਕਰ ਰਹੇ ਲੋਕ ਵੀ ਧਮਾਕੇ ਦੇ ਸ਼ਿਕਾਰ ਹੋਏ ਹਨ। ਉਨ੍ਹਾਂ ਨੇ ਦੱਸਿਆ ਕਿ ਐਮਰਜੈਂਸੀ ਰੂਮ ਪੂਰੀ ਤਰ੍ਹਾਂ ਭਰਿਆ ਹੋਇਆ ਅਤੇ ਲਾਸ਼ਾਂ ਨੂੰ ਜ਼ਮੀਨ ‘ਤੇ ਰੱਖਿਆ ਹੋਇਆ ਹੈ। ਹਮਲੇ ਪਿੱਛੇ ਕਿਸ ਦਾ ਹੱਥ ਹੈ, ਅਜੇ ਤਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ।
ਜੇਕਰ ਤੁਸੀਂ ਦੇਸ਼ ਦੁਨੀਆਂ ਦੀਆਂ ਵਾਇਰਲ ਖਬਰਾਂ ਸਭ ਤੋਂ ਪਹਿਲਾਂ ਦੇਖਣੀਆਂ ਚਾਹੁੰਦੇ ਹੋ ਤਾਂ ਅੱਜ ਹੀ ਸਾਡਾ ਪੇਜ ਕੌਰ ਮੀਡੀਆ ਲਾਇਕ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸਾਡੇ ਵੱਲੋਂ ਦਿੱਤੀ ਗਈ ਹਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |
Home ਤਾਜਾ ਜਾਣਕਾਰੀ ਦੁਖਦਾਈ ਖ਼ਬਰ: ਹੁਣੇ-ਹੁਣੇ ਹੋਇਆ ਵੱਡਾ ਬੰਬ ਧਮਾਕਾ ਤੇ ਮੌਕੇ ਤੇ ਹੀ ਹੋਈ ਸੈਂਕੜੇ ਲੋਕਾਂ ਦੀ ਮੌਤ ਅਤੇ… ਦੇਖੋ ਪੂਰੀ ਖ਼ਬਰ
ਤਾਜਾ ਜਾਣਕਾਰੀ