ਸਾਡੇ ਸਮਾਜ ਚ ਅਨੇਕਾਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ ਜਿਨ੍ਹਾਂ ਨੂੰ ਕਈ ਵਾਰ ਸੁਣ ਕੇ ਰੌਂਗਟੇ ਖੜ੍ਹੇ ਹੋ ਜਾਦੇ ਹਨ ਅਜਿਹੀ ਹੀ ਇੱਕ ਦਰਦਭਰੀ ਘਟਨਾ ਅਸੀ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਨ ਰਿਪੋਰਟਾਂ ਅਨੁਸਾਰ 7 ਭੈਣਾਂ ਦੇ ਇਕਲੌਤੇ ਭਰਾ ਦੀ ਦੁਬਈ ਮੌਤ ਦੀ ਖਬਰ ਸਾਹਮਣੇ ਆਈ ਹੈ
ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੋ ਗਿਆ ਹੈ ਅਸੀ ਅਕਸਰ ਹੀ ਦੇਖਿਆ ਜਾਂਦਾ ਹੈ ਪੰਜਾਬੀ ਨੌਜਵਾਨ ਰੋਜ਼ੀ ਰੋਟੀ ਕਮਾਉਣ ਲਈ ਵਿਦੇਸ਼ਾਂ ਰਾਹ ਚੁਣਦੇ ਹਨ। ਪਰ ਕਈ ਵਾਰ ਉਨ੍ਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਕਈ ਵਾਰ ਆਪਣੀ ਜਾਨ ਵੀ ਗਵਾਉਣੀ ਪੈਦੀ ਇਹ ਨੌਜਵਾਨ ਵਿਦੇਸ਼ ਤਾਂ ਪਹੁੰਚ ਜਾਂਦੇ ਹਨ,ਪਰ ਉਥੇ ਜਾ ਕੇ ਉਹਨਾਂ ਨੂੰ ਕਈ ਮੁਸ਼ਕਲਾਂ ਭਰੇ ਹਾਲਾਤਾਂ ਵਿੱਚੋਂ ਲੰਘਣਾ ਪੈਂਦਾ ਹੈ। ਜਦੋਂ ਪਰਿਵਾਰ ਨੂੰ ਇਨ੍ਹਾਂ ਗੱਲਾਂ ਦਾ ਪਤਾ ਲੱਗਦਾ ਹੈ ਤਾਂ ਖੁਦ ਸੋਚੋ ਪਰਿਵਾਰ ਤੇ ਖਾਸਕਰ ਮਾਤਾ-ਪਿਤਾ ਤੇ ਕੀ ਬੀਤ ਦੀ ਹੋਵੇਗੀ।
ਰਿਪੋਰਟਾਂ ਅਨੁਸਾਰ ਅਜਿਹਾ ਹੀ ਕੁਝ ਤਾਲਵੰਡੀ ਸਾਬੋ ਦੇ ਪਿੰਡ ਮੱਲਵਾਲਾ ਦੇ ਨੌਜਵਾਨ ਸੰਦੀਪ ਸਿੰਘ ਨਾਲ ਵਾਪਰਿਆ। ਦਰਅਸਲ ਸੰਦੀਪ ਸਿੰਘ 10 ਜਨਵਰੀ ਨੂੰ ਦੁਬਈ ਗਿਆ ਸੀ, ਜਿਥੇ ਉਸ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮਿਲੀ ਜਾਣਕਾਰੀ ਮ੍ਰਿਤਕ ਸੰਦੀਪ ਸਿੰਘ ਕਾਫੀ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ ਅਤੇ ਉਹ ਸੱਤ ਭੈਣਾਂ ਦਾ ਇਕਲੌਤਾ ਭਰਾ ਸੀ।ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਆਪਣੇ ਪਿੱਛੇ ਬੁੱਢੇ ਮਾਂ-ਬਾਪ ਅਤੇ ਪਤਨੀ ਸਮੇਤ 2 ਬੱਚੇ ਛੱਡ ਗਿਆ ਹੈ। ਇਸ ਘਟਨਾ ਤੋਂ ਬਾਅਦ ਪਰਿਵਾਰ ‘ਚ ਸੋਗ ਦੀ ਲਹਿਰ ਦੌੜ ਗਈ ਹੈ।
ਇਸ ਦਰਦਨਾਕ ਘਟਨਾ ਦੇ ਆਉਣ ਤੋਂ ਬਾਅਦ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।ਆਖਰ ਕਦੋਂ ਤੱਕ ਸਾਡੇ ਪੰਜਾਬ ਦੇ ਨੌਜਵਾਨ ਇਸ ਤਰ੍ਹਾਂ ਆਪਣੀ ਜਾਨਾਂ ਗਵਾਉਦੇ ਰਹਿਣਗੇ ਸਰਕਾਰਾਂ ਨੂੰ ਇਸ ਗੰਭੀਰ ਮੁੱਦੇ ਵੱਲ ਧਿਆਨ ਦੇਣ ਦੀ ਲੋੜ“ਸਾਨੂੰ ਸਭ ਨੂੰ ਪਤਾ ਦੁਬਾਈ ਕੁਵੈਤੀ ਸਾਊਦੀ ਅਰਬ ਆਦਿ ਇਸ ਤਰ੍ਹਾਂ ਦੇ ਦੇਸ਼ਾਂ ਚ ਪੰਜਾਬ ਦੇ ਨੌਜਵਾਨਾਂ ਦੁਰਘਟਨਾਵਾਂ ਦਾ ਲਗਾਤਾਰ ਸ਼ਿਕਾਰ ਹੋ ਰਹੇ ਪਰ ਸਰਕਾਰ ਪਤਾ ਨਹੀਂ ਕਿੱਥੇ ਸੁੱਤੀ ਪਈ ਹੈ ਅਗਰ ਸਰਕਾਰ ਇੱਥੇ ਹੀ ਬੇਰੋਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲੱਗ ਜਾਵੇ ਤਾਂ ਇਸ ਤਰ੍ਹਾਂ ਦੇ ਦੇਸ਼ਾ ਚ ਸਾਡੇ ਨੌਜਵਾਨਾਂ ਨੂੰ ਧੱਕੇ ਖਾਣ ਦੀ ਕੀ ਲੋੜ ਹੈ ਪਿੱਛੇ ਦੋ ਪੰਜਾਬੀ ਨੌਜਵਾਨਾਂ ਦਾ ਸ਼ਰੇਆਮ ਸਿਰ ਕਲਮ ਕਰਨ ਦੀ ਦਰਦਭਰੀ ਘਟਨਾ ਸਾਹਮਣੇ ਆਈ ਸੀ ਪਰ ਅਫਸੋਸ ਇਸ ਗੰਭੀਰ ਮਸਲੇ ਵੱਲ ਕਿਸੇ ਪਾਰਟੀ ਦਾ ਵੀ ਧਿਆਨ ਨਹੀਂ ਹੈ।
Home ਤਾਜਾ ਜਾਣਕਾਰੀ ਦੁਖਦਾਇਕ ਖ਼ਬਰ 7 ਭੈਣਾਂ ਦੇ ਇਕਲੌਤੇ ਭਰਾ ਦੀ ਦੁਬਈ ‘ਚ ਇੰਝ ਹੋਈ ਮੌਤ ਬੁੱਢੇ ਮਾਪਿਆਂ ਤੇ ਪਰਿਵਾਰ ਦਾ ਰੋ-ਰੋ ਬੁਰਾ ਹਾਲ!
ਤਾਜਾ ਜਾਣਕਾਰੀ