=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਦੀਵਾਲੀ ਮੌਕੇ ਅਮੀਰ ਉਦਯੋਗਪਤੀ ਮੁਕੇਸ਼ ਅੰਬਾਨੀ ਨੇ ਪਤਨੀ ਨੀਤਾ ਅੰਬਾਨੀ ਨੂੰ ਦਿੱਤਾ ਇਹ ਸ਼ਾਨਦਾਰ ਤੋਹਫ਼ਾ

ਆਈ ਤਾਜਾ ਵੱਡੀ ਖਬਰ

ਦੀਵਾਲੀ  ਨੂੰ ਖੁਸ਼ੀਆਂ ਦਾ ਤਿਉਹਾਰ ਆਖਿਆ ਜਾਂਦਾ ਹੈ, ਜਿਸ ਤਿਉਹਾਰ ਨੂੰ ਲੈ ਕੇ ਪੂਰੇ ਭਾਰਤ ਦੇਸ਼ ਦੇ ਲੋਕਾਂ ਵਿੱਚ ਖੁਸ਼ੀ ਵੇਖਣ ਨੂੰ ਮਿਲਦੀ ਹੈ l ਲੋਕ ਦਿਵਾਲੀ ਦੇ ਤਿਉਹਾਰ ਮੌਕੇ ਇੱਕ ਦੂਜੇ ਨੂੰ ਗਿਫਟ ਦੇ ਕੇ ਦਿਵਾਲੀ ਦੀਆਂ ਵਧਾਈਆਂ ਦਿੰਦੇ ਹਨ l ਇਸੇ ਵਿਚਾਲੇ ਦਿਵਾਲੀ ਦੇ ਮੌਕੇ ਮੁਕੇਸ਼ ਅੰਬਾਨੀ ਦੇ ਵੱਲੋਂ ਆਪਣੀ ਪਤਨੀ ਨੂੰ ਸ਼ਾਨਦਾਰ ਗਿਫਟ ਦਿੱਤਾ ਗਿਆ l ਜਿਸ ਤੇ ਚਰਚੇ ਪੂਰੇ ਸੋਸ਼ਲ ਮੀਡੀਆ ਦੇ ਉੱਪਰ ਤੇਜ਼ੀ ਨਾਲ ਛਿੜੇ ਹੋਏ ਹਨ l ਜੀ ਹਾਂ ਪ੍ਰਸਿੱਧ ਕਾਰੋਬਾਰੀ ਮੁਕੇਸ਼ ਅੰਬਾਨੀ ਨੇ ਆਪਣੀ ਪਤਨੀ ਨੀਤਾ ਅੰਬਾਨੀ ਨੂੰ ਬਹੁਤ ਖੂਬਸੂਰਤ ਤੋਹਫਾ ਦਿੱਤਾ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਕਾਫੀ ਵਾਇਰਲ ਹੁੰਦੀਆਂ ਪਈਆਂ ਹਨ।

ਦਰਅਸਲ ਮੁਕੇਸ਼ ਅੰਬਾਨੀ ਨੇ ਨੀਤਾ ਅੰਬਾਨੀ ਨੂੰ ਇੱਕ ਲਗਜ਼ਰੀ ਲਾਲ ਰੰਗ ਦੀ SUV ਦਿੱਤੀ ਹੈ, ਜਿਸ ਦੀ ਕੀਮਤ ਕਰੋੜਾਂ ਰੁਪਏ ਹੈ, ਇਸ ਕਾਰ ਨੂੰ ਲੈ ਕੇ ਆਖਿਆ ਜਾ ਰਿਹਾ ਹੈ ਕਿ ਮੁਕੇਸ਼ ਨੇ ਪਤਨੀ ਨੂੰ ਰੋਲਸ-ਰਾਇਸ ਕੁਲੀਨਨ ਬੈਜ ਦੀਵਾਲੀ ਦੇ ਤੋਹਫੇ ਵਜੋਂ ਦਿੱਤੀ । ਕੁਲੀਨਨ ਬਲੈਕ ਬੈਜ ਭਾਰਤ ‘ਚ ਵਿਕਣ ਵਾਲੀਆਂ ਸਭ ਤੋਂ ਮਹਿੰਗੀਆਂ ਕਾਰਾਂ ‘ਚੋਂ ਇਕ ਹੈ।

ਇਸ ਦੀ ਕੀਮਤ 10 ਕਰੋੜ ਰੁਪਏ ਤੋਂ ਵੱਧ ਹੈ। ਜ਼ਿਕਰਯੋਗ ਹੈ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਬਲਕਿ ਮੁਕੇਸ਼ ਅੰਬਾਨੀ ਆਏ ਦਿਨ ਹੀ ਆਪਣੀ ਪਤਨੀ ਨੂੰ ਵੱਖੋ ਵੱਖਰੇ ਤੋਹਫੇ ਦਿੰਦਾ ਹੀ ਰਹਿੰਦੇ ਹਨ, ਜਿਨਾਂ ਦੀ ਕੀਮਤ ਕਰੋੜਾਂ ਰੁਪਿਆਂ ਦੇ ਵਿੱਚ ਹੁੰਦੀ ਹੈ l ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਉੱਪਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਤੇ ਲੋਕ ਅਜਿਹੀਆਂ ਤਸਵੀਰਾਂ ਨੂੰ ਵੇਖਣ ਤੋਂ ਬਾਅਦ ਆਪਣੀ ਪ੍ਰਤੀਕਰਿਆ ਵੀ ਦਿੰਦੇ ਹਨ l

ਦੱਸਣਯੋਗ ਹੈ ਇਸ ਤੋਂ ਪਹਿਲਾਂ ਮੁਕੇਸ਼ ਅੰਬਾਨੀ ਦੇ ਵੱਲੋਂ ਨੀਤਾ ਅੰਬਾਨੀ ਨੂੰ ਇੱਕ ਪ੍ਰਾਈਵੇਟ ਜੈੱਟ ਵੀ ਤੋਹਫੇ ਵਜੋਂ ਦਿੱਤਾ ਜਾ ਚੁੱਕਿਆ ਹੈ । ਸਾਲ 2007 ‘ਚ ਉਨ੍ਹਾਂ ਨੇ ਨੀਤਾ ਅੰਬਾਨੀ ਨੂੰ ਕਰੀਬ 75 ਕਰੋੜ ਰੁਪਏ ਦਾ ਇੱਕ ਪ੍ਰਾਈਵੇਟ ਜੈੱਟ ਗਿਫਟ ਕੀਤਾ ਸੀ। ਹੁਣ ਮੁਕੇਸ਼ ਅੰਬਾਨੀ ਦੇ ਵੱਲੋਂ ਆਪਣੀ ਧਰਮ ਪਤਨੀ ਨੂੰ ਦਿਵਾਲੀ ਮੌਕੇ ਲਗਜ਼ਰੀ ਕਾਰ ਤੋਹਫੇ ਵਿੱਚ ਦਿੱਤੀ ਗਈ ਹੈ l




error: Content is protected !!