BREAKING NEWS
Search

ਦੀਪ ਸਿੱਧੂ ਦੀ ਮੌਤ ਤੋਂ ਬਾਅਦ ਸੰਨੀ ਦਿਓਲ ਵਲੋਂ ਆਈ ਇਹ ਤਾਜਾ ਖਬਰ

ਆਈ ਤਾਜਾ ਵੱਡੀ ਖਬਰ 

ਕਿਸਾਨੀ ਸੰਘਰਸ਼ ਦੇ ਵਿਚ ਜਿਥੇ ਕਿਸਾਨਾਂ ਦਾ ਹਮਦਰਦ ਬਣਕੇ ਉਨ੍ਹਾਂ ਦੇ ਨਾਲ ਚੱਲਣ ਵਾਲਾ ਅਦਾਕਾਰ ਦੀਪ ਸਿੱਧੂ ਇਸ ਦੁਨੀਆ ਵਿੱਚ ਨਹੀਂ ਰਿਹਾ। ਪਰ ਉਸ ਦੀ ਕਲ ਹੋਈ ਮੌਤ ਨੇ ਸਭ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ। ਇੱਥੇ ਕਿਸਾਨੀ ਸੰਘਰਸ਼ ਦੇ ਵਿੱਚ ਉਸ ਵੱਲੋਂ ਆਪਣੇ ਕੈਰੀਅਰ ਦੀ ਪਰਵਾਹ ਨਾ ਕਰਦੇ ਹੋਏ ਲਗਾਤਾਰ ਕਿਸਾਨਾਂ ਦੇ ਸੰਘਰਸ਼ ਵਿੱਚ ਸਾਥ ਦਿੱਤਾ। ਜਿਥੇ ਕਿਸਾਨੀ ਸੰਘਰਸ਼ ਵਿੱਚ ਬਹੁਤ ਸਾਰੇ ਕਿਸਾਨਾਂ ਦੀ ਜਾਨ ਗਈ,ਉਥੇ ਹੀ ਵਾਪਰਨ ਵਾਲੇ ਸੜਕ ਹਾਦਸਿਆਂ ਵਿੱਚ ਵੀ ਕਈ ਕਿਸਾਨਾਂ ਦੀ ਜਾਨ ਚਲੇ ਗਈ ਹੈ। ਹੁਣ ਜਿੱਥੇ ਦੀਪ ਸਿੱਧੂ ਦੀ ਹੋਈ ਮੌਤ ਨੇ ਸਭ ਲੋਕਾਂ ਨੂੰ ਹੈਰਾਨ ਕੀਤਾ ਹੈ ਉਥੇ ਵੱਖ-ਵੱਖ ਸਖਸ਼ੀਅਤਾਂ ਵੱਲੋਂ ਉਨ੍ਹਾਂ ਦੇ ਦਿਹਾਂਤ ਉਪਰ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ।

ਦੀਪ ਸਿੱਧੂ ਦੀ ਮੌਤ ਵਿਚ ਜਿਥੇ ਇਕ ਹੋਰ ਉਸ ਦੇ ਸਾਥੀ ਦੀ ਮੌਤ ਹੋਈ ਹੈ ਉੱਥੇ ਉਸ ਇਕ ਮਹਿਲਾ ਦੋਸਤ ਇਸ ਹਾਦਸੇ ਵਿਚ ਜ਼ਖਮੀ ਹੋਈ ਸੀ। ਜਿਸ ਵੱਲੋਂ ਦੱਸਿਆ ਗਿਆ ਹੈ ਕਿ ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਉਹ ਸੌਂ ਰਹੀ ਸੀ। ਦੀਪ ਸਿੱਧੂ ਦੀ ਮੌਤ ਤੋਂ ਬਾਅਦ ਸੰਨੀ ਦਿਓਲ ਵੱਲੋਂ ਵੀ ਇਹ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਦੀਪ ਸਿੱਧੂ ਦੀ ਮੌਤ ਉੱਪਰ ਵੱਖ-ਵੱਖ ਸਖਸ਼ੀਅਤਾਂ ਵੱਲੋਂ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵੀ ਟਵੀਟਰ ਉਪਰ ਟਵੀਟ ਕਰਕੇ ਅਦਾਕਾਰ ਦੀਪ ਸਿੱਧੂ ਦੇ ਦੇਹਾਂਤ ਉਪਰ ਦੁੱਖ ਦਾ ਇਜ਼ਹਾਰ ਕੀਤਾ ਗਿਆ। ਜਿੱਥੇ ਉਨ੍ਹਾਂ ਕਿਹਾ ਕਿ ਉਸ ਦੀ ਬੇਵਕਤੀ ਮੌਤ ਕਾਰਨ ਪਿਆ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ। ਉੱਥੇ ਫਿਲਮੀ ਅਦਾਕਾਰ ਅਤੇ ਸਾਂਸਦ ਸੰਨੀ ਦਿਓਲ ਵੱਲੋਂ ਵੀ ਅਦਾਕਾਰ ਦੀਪ ਸਿੱਧੂ ਦੀ ਮੌਤ ਉਪਰ ਸੋਸ਼ਲ ਮੀਡੀਆ ਤੇ ਟਵਿੱਟਰ ਉਪਰ ਟਵੀਟ ਕਰ ਕੇ ਹਮਦਰਦੀ ਜਾਹਿਰ ਕੀਤੀ ਗਈ ਹੈ।

ਜਿਸ ਵਿੱਚ ਉਸਨੇ ਆਖਿਆ ਹੈ ਕਿ ਉਨ੍ਹਾਂ ਨੂੰ ਦੀਪ ਸਿੱਧੂ ਦੀ ਮੌਤ ਦਾ ਬਹੁਤ ਦੁੱਖ ਹੋਇਆ ਹੈ। ਜਿੱਥੇ ਉਨ੍ਹਾਂ ਟਵਿੱਟਰ ਉਪਰ ਲਿਖਿਆ ਹੈ ਕਿ ਉਹਨਾਂ ਨੂੰ ਦੀਪ ਸਿੱਧੂ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਬਹੁਤ ਸਦਮਾ ਪਹੁੰਚਿਆ ਹੈ। ਉੱਥੇ ਹੀ ਉਹਨਾਂ ਵੱਲੋਂ ਦੀਪ ਸਿੱਧੂ ਦੀ ਪਤਨੀ, ਧੀ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਆਪਣੀ ਡੂੰਘੀ ਹਮਦਰਦੀ ਜਾਹਿਰ ਕੀਤੀ ਗਈ ਹੈ।



error: Content is protected !!