BREAKING NEWS
Search

ਦਿੰਦਾ ਹੈ ਕਾਂ ਧਨ ਅਤੇ ਮੌਤ ਦੇ ਸੰਕੇਤ ਜਾਣੋ ਕਿਵੇਂ ਬਦਲ ਸਕਦਾ ਹੈ ਇਹ ਤੁਹਾਡੀ ਜ਼ਿੰਦਗੀ

ਵੈਸੇ ਤਾ ਪਸ਼ੂ ਅਤੇ ਪੰਛੀਆਂ ਨੂੰ ਸ਼ੁਭ ਅਤੇ ਅਸ਼ੁਭ ਨਾਲ ਗਿਣਨਾ ਬਹੁਤ ਹੀ ਗਲਤ ਗੱਲ ਹੈ ਪਰ ਜੇਕਰ ਅਸੀਂ ਹਿੰਦੂ ਧਰਮ ਦੀ ਗੱਲ ਕਰੀਏ ਇਸ ਵਿਚ ਕਾਂ ਨੂੰ ਕੇਵਲ ਆਪਣੀ ਅਵਾਜ ਦੇ ਕਾਰਨ ਅਸ਼ੁਭ ਮੰਨਿਆ ਜਾਂਦਾ ਹੈ। ਇਸਦੇ ਬਿਨਾ ਇਹ ਵੀ ਕਿਹਾ ਜਾਂਦਾ ਹੈ ਕਿ ਯਮ ਦਾ ਦੂਤ ਕਾਂ ਹੈ ਇਸੇ ਕਰਕੇ ਜਦ ਕਿਸੇ ਘਰ ਦੇ ਆਸ ਪਾਸ ਕੋਈ ਕਾਂ ਬੋਲਦਾ ਹੈ ਤਾ ਲੋਕ ਉਸਨੂੰ ਉਡਾ ਦਿੰਦੇ ਹਨ ਵੈਸੇ ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਯਮਰਾਜ ਕਾਂ ਤੇ ਬੈਠ ਆਉਂਦਾ ਹੀ ਦਿਖਾਇਆ ਜਾਂਦਾ ਹੈ ਅਜਿਹਾ ਕਹਿਣਾ ਗਲਤ ਨਹੀਂ ਹੋਵੇਗਾ ਕਿ ਲੋਕ ਕਾਂ ਨੂੰ ਅਸ਼ੁਭ ਪੰਛੀ ਹੀ ਮੰਨਦੇ ਹਨ ਇਸਦੇ ਨਾਲ ਹੀ ਕਿਹਾ ਜਾਂਦਾ ਹੈ ਕਿ ਅਸਲ ਵਿਚ ਯਮਲੋਕ ਵਿਚ ਜਾ ਕੇ ਧਰਤੀ ਦੀਆ ਸਾਰੀਆਂ ਗੱਲਾਂ ਦੱਸਦਾ ਹੈ। ਮਤਲਬ ਇਹ ਕਿ ਕਾਂ ਸਾਡੀਆਂ ਗੱਲਾਂ ਉਪਰ ਜਾ ਕੇ ਕਰਦਾ ਹੈ ਹਾਲਾਂਕਿ ਕਾਂ ਅਸਲ ਵਿਚ ਮਨੁੱਖ ਦਾ ਹੀ ਦੂਤ ਹੈ ਤਾ ਅਜਿਹੇ ਵਿਚ ਇਹ ਮਨੁੱਖ ਨੂੰ ਨੁਕਸਾਨ ਕਿਵੇਂ ਪਹੁੰਚਾ ਸਕਦਾ ਹੈ। ਇਸ ਨੂੰ ਅਸਲ ਵਿਚ ਸੰਕੇਤ ਸੂਚਕ ਕਿਹਾ ਜਾਂਦਾ ਹੈ। ਆਓ ਜਾਣਦੇ ਹਾਂ ਕਾਂ ਦੇ ਕੁਝ ਸੰਕੇਤਾਂ ਦੇ ਬਾਰੇ ਵਿਚ।

ਸਾਡੇ ਪੂਰਵਜ ਕਾਂ ਦੇ ਦੁਆਰਾ ਸਾਡੇ ਨਾਲ ਸੰਪਰਕ ਕਰਦੇ ਹਨ ਅਤੇ ਜੀਵਨ ਵਿਚ ਹੋਣ ਵਾਲੀਆਂ ਘਟਨਾਵਾਂ ਦੀ ਸੂਚਨਾ ਵੀ ਦਿੰਦੇ ਹਨ ਅਜਿਹਾ ਮੰਨਿਆ ਜਾਂਦਾ ਹੈ ਕਿ ਜੇਕਰ ਕਾਂਵਾਂ ਦਾ ਝੁੰਡ ਤੁਹਾਡੇ ਕੋਠੇ ਉਪਰ ਆ ਕੇ ਬੈਠ ਜਾਵੇ ਅਤੇਆਪਸ ਵਿਚ ਲੜਨ ਲੱਗਣ ਤਾ ਇਸਦਾ ਮਤਲਬ ਹੈ ਕਿ ਕੋਈ ਮੁਸੀਬਤ ਆਉਣ ਵਾਲੀ ਹੈ ਇਹ ਕੋਈ ਚੰਗਾ ਸੰਕੇਤ ਨਹੀਂ ਹੈ। ਇਸ ਲਈ ਇਸ ਨੂੰ ਨਜਰ ਅੰਦਾਜ ਨਾ ਕਰਨਾ।

ਜੇਕਰ ਘਰ ਤੇ ਬੈਠੇ ਕਾਵਾਂ ਦੀ ਅਵਾਜ ਉੱਤਰ ਜਾ ਪੂਰਬ ਦਿਸ਼ਾ ਵਿਚ ਸੁਣਾਈ ਦੇਵੇ ਤਾ ਇਸਦਾ ਮਤਲਬ ਹੈ ਕਿ ਤੁਹਾਡਾ ਦਿਨ ਕਾਫੀ ਵਧੀਆ ਬੀਤਣ ਵਾਲਾ ਹੈ ਇਹ ਵੀ ਇੱਕ ਚੰਗਾ ਸੰਕੇਤ ਹੈ ਵੈਸੇ ਇਸਨੂੰ ਪਤਨੀ ਦਾ ਸੁਖ ਮਿਲਣ ਦਾ ਸੰਕੇਤ ਸਮਝਿਆ ਜਾਂਦਾ ਹੈ।

ਉਥੇ ਹੀ ਜੇਕਰ ਘਰ ਦੀ ਛੱਤ ਤੇ ਕਾਂ ਦੱਖਣ ਦੇ ਵੱਲ ਮੂਹ ਕਰਕੇ ਬੋਲੇ ਤਾ ਇਹ ਚੰਗਾ ਸੰਕੇਤ ਨਹੀਂ ਹੈ ਇਸਦਾ ਮਤਲਭ ਹੈ ਕਿ ਘਰ ਦਾ ਕੋਈ ਜੀਅ ਇਸ ਦੁਨੀਆਂ ਨੂੰ ਅਲਵਿਦਾ ਕਹਿਣ ਵਾਲਾ ਹੈ।
ਇਸਦੇ ਇਲਵਾ ਜੇਕਰ ਕੋਈ ਇਨਸਾਨ ਕਾਵਾਂ ਨੂੰ ਕਿਸੇ ਬਰਤਨ ਵਿੱਚੋ ਪਾਣੀ ਪੀਂਦਾ ਦੇਖ ਲਵੇ ਤਾ ਇਸਦਾ ਮਤਲਬ ਇਹ ਹੈ ਕਿ ਉਸ ਇਨਸਾਨ ਨੂੰ ਧਨ ਲਾਭ ਹੋਣ ਵਾਲਾ ਹੈ। ਇਹ ਇੱਕ ਚੰਗਾ ਸੰਕੇਤ ਹੈ। ਜਿਸ ਪਾਸੇ ਵੀ ਉਹ ਜਾ ਰਿਹਾ ਹੈ ਉਸਨੂੰ ਲਾਭ ਮਿਲਣ ਵਾਲਾ ਹੈ।

ਜੇਕਰ ਕਾਂ ਕੋਈ ਰੋਟੀ ਜਾ ਮਾਸ ਦਾ ਟੁਕੜਾ ਲੈ ਕੇ ਜਾਂਦਾ ਦਿਸ ਜਾਵੇ ਤਾ ਇਹ ਤੁਹਾਡੀ ਕੋਈ ਵੱਡੀ ਮਨ ਦੀ ਇੱਛਾ ਪੂਰੀ ਹੋਣ ਦਾ ਸੰਕੇਤ ਹੈ। ਜੇਕਰ ਕੋਈ ਕਾਂ ਕਿਸੇ ਤੇ ਹਮਲਾ ਕਰੇ ਤਾ ਇਹ ਅਸ਼ੁਭ ਮੰਨਿਆ ਜਾਂਦਾ ਹੈ ਜੇਕਰ ਕਾਂ ਸਿਰ ਤੇ ਆ ਕੇ ਬੈਠ ਜਾਵੇ ਤਾ ਇਸਦਾ ਮਤਲਬ ਕਿ ਵਿਆਕਤੀ ਦੇ ਬੁਰੇ ਦਿਨ ਆਉਣ ਵਾਲੇ ਹਨ। ਉਹ ਦੁਨੀਆਂ ਛੱਡ ਕੇ ਵੀ ਜਾ ਸਕਦਾ ਹੈ।
ਜੇਕਰ ਕਾਂ ਤੁਹਾਡੇ ਸਾਹਮਣੇ ਕੋਈ ਲਾਲ ਰੰਗ ਦੀ ਚੀਜ ਰੱਖਦਾ ਹੈ ਤਾ ਇਹ ਵੀ ਬੁਰਾ ਸੰਕੇਤ ਮੰਨਿਆ ਜਾਂਦਾ ਹੈ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ



error: Content is protected !!