ਪਿੰਡਾਂ ਨੂੰ ਮਿਲਣਗੇ ਵੱਡੇ ਗੱਫੇ,ਲੱਗਣੀਆਂ ਮੌਜਾਂ
ਹੁਣੇ ਹੁਣੇ ਪੰਜਾਬ ਦੇ ਕਈ ਪਿੰਡ ਲਈ ਬਹੁਤ ਬਹੁਤ ਵੱਡਾ ਐਲਾਨ ਹੋ ਗਿਆ ਹੈ ਜਿਸ ਨਾਲ ਪਿੰਡ ਵਾਲਿਆਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਇਹ ਐਲਾਨ ਪੰਜਾਬ ਸਰਕਾਰ ਨੇ ਕੀਤਾ ਹੈ ਦੇਖੋ ਪੂਰੀ ਖਬਰ ਵਿਸਥਾਰ ਨਾਲ
ਚੰਡੀਗੜ੍ਹ: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਦੇ 46 ਪਿੰਡਾਂ ਨੂੰ ਦੋ-ਦੋ ਕਰੋੜ ਰੁਪਏ ਗ੍ਰਾਂਟ ਮਿਲੇਗੀ। ਇਹ ਉਹ ਪਿੰਡ ਹਨ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ ਸਨ। ਇਹ ਵਿਸ਼ੇਸ਼ ਪੈਕੇਜ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਇਨ੍ਹਾਂ ਨੂੰ ਮਾਡਲ ਪਿੰਡ ਵਜੋਂ ਵਿਕਸਤ ਕਰਨ ਦਾ ਫੈਸਲਾ ਕੀਤਾ ਹੋਇਆ ਹੈ।
ਸੂਤਰਾਂ ਮੁਤਾਬਕ ਕੇਂਦਰ ਤੇ ਪੰਜਾਬ ਸਰਕਾਰ 1-1 ਕਰੋੜ 46 ਪਿੰਡਾਂ ਨੂੰ ਦੇਣਗੀਆਂ। ਇਸ ਫੰਡ ਨਾਲ ਇਨ੍ਹਾਂ ਪਿੰਡਾਂ ਦੇ ਵਿਕਾਸ ਕਾਰਜ ਕਰਵਾਏ ਜਾਣਗੇ। ਹਰ ਪਿੰਡ ਵਿੱਚ ਸਟੇਡੀਅਮ, ਪਾਰਕ, ਕਮਿਊਨਟੀ ਹਾਲ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਪਿੰਡ ਸ਼ਹਿਰ ਦੀ ਤਰਜ ‘ਤੇ ਵਿਕਸਤ ਕੀਤੇ ਜਾਣਗੇ। ਕੇਂਦਰ ਤੇ ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਈ ਪ੍ਰੋਗਰਾਮ ਉਲੀਕੇ ਗਏ ਹਨ। ਇਸ ਸਬੰਧੀ ਸਾਰਾ ਸਾਲ ਪ੍ਰੋਗਰਾਮ ਕਰਵਾਏ ਜਾ ਰਹੇ ਹਨ।
ਯਾਦ ਰਹੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਪਾਕਿਸਤਾਨ ਵਿੱਚ ਹੋਇਆ ਸੀ। ਉਨ੍ਹਾਂ ਨੇ ਆਪਣੇ ਜੀਵਨ ਕਾਲ ਦਾ ਜ਼ਿਆਦਾ ਸਮਾਂ ਉੱਥੇ ਹੀ ਗੁਜਾਰਿਆ ਸੀ। ਇਸ ਲਈ ਪਾਕਿਸਤਾਨ ਵਿੱਚ ਵੀ 550ਵੇਂ ਪ੍ਰਕਾਸ਼ ਪੁਰਬ ਮੌਕੇ ਸਮਾਗਮ ਕਰਵਾਏ ਜਾ ਰਹੇ ਹਨ। ਇਸ ਸਬੰਧੀ ਪਾਕਿਸਤਾਨ ਸਰਕਾਰ ਨੇ ਵੀ ਕਈ ਐਲਾਨ ਕੀਤੇ ਹਨ।
Home ਤਾਜਾ ਜਾਣਕਾਰੀ ਦਿਵਾਲੀ ਤੋਂ ਪਹਿਲਾਂ ਪੰਜਾਬ ਦੇ ਪਿੰਡਾਂ ਨੂੰ ਮਿਲਣਗੇ ਵੱਡੇ ਗੱਫੇ,ਲੱਗਣੀਆਂ ਮੌਜਾਂ,ਕੈਪਟਨ ਨੇ ਕਰਤਾ ਐਲਾਨ,ਦੇਖੋ ਪੂਰੀ ਖ਼ਬਰ
ਤਾਜਾ ਜਾਣਕਾਰੀ