ਠੁਕਰਾਈ ਕੋਵਿਡ ਦੇ ਸਰੋਤ ਦੀ ਅੰਤਰਰਾਸ਼ਟਰੀ ਜਾਂਚ ਦੀ ਮੰਗ
ਚੀਨ ਨੇ ਕੋਰੋਨਾ ਵਾਇਰਸ ਦੇ ਸਰੋਤ ਦੀ ਸੁਤੰਤਰ ਅੰਤਰਰਾਸ਼ਟਰੀ ਜਾਂਚ ਦੀ ਮੰਗ ਨੂੰ ਠੁਕਰਾ ਦਿੱਤਾ ਹੈ।ਬ੍ਰਿਟੇਨ ਵਿਚ ਇਕ ਚੋਟੀ ਦੇ ਚੀਨੀ ਡਿਪਲੋਮੈਟ ਚੇਨ ਵੇਨ ਨੇ ਕਿਹਾ ਕਿ ਅਜਿਹੀ ਮੰਗ ਰਾਜਨੀਤਿਕ ਤੌਰ ‘ਤੇ ਪ੍ਰੇਰਿਤ ਹੈ। ਉਨ੍ਹਾਂ ਕਿਹਾ ਕਿ ਇਹ ਮਹਾਮਾਰੀ ਦੀ ਲੜਾਈ ਵੱਲੋਂ ਚੀਨ ਦਾ ਧਿਆਨ ਹਟਾ ਦੇਵੇਗਾ। ਦਰਅਸਲ, ਕੋਰੋਨਾ ਵਾਇਰਸ ਦੀ ਸ਼ੁਰੂਆਤ ਚੀਨ ਦੇ ਵੁਹਾਨ ਸ਼ਹਿਰ ਵਿੱਚ ਹੋਈ ਸੀ।
ਹੁਣ ਅਮਰੀਕਾ ਸਣੇ ਪੂਰੀ ਦੁਨੀਆ ਤੋਂ ਮੰਗ ਹੈ ਕਿ ਚੀਨ ਨੂੰ ਇਸ ਮਹਾਮਾਰੀ ਦੇ ਸਰੋਤ ਬਾਰੇ ਸੁਤੰਤਰ ਅੰਤਰਰਾਸ਼ਟਰੀ ਜਾਂਚ ਕਰਨੀ ਚਾਹੀਦੀ ਹੈ। ਇਸ ਦੌਰਾਨ ਯੂਰਪੀਅਨ ਯੂਨੀਅਨ ਨੇ ਇੱਕ ਰਿਪੋਰਟ ਵਿਚ ਦੋਸ਼ ਲਾਇਆ ਹੈ ਕਿ ਚੀਨ ਕੋਰੋਨਾ ਸੰਕਟ ਬਾਰੇ ਗਲਤ ਜਾਣਕਾਰੀ ਫੈਲਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਸੰਕਟ ਨੂੰ ਸਹੀ ਢੰਗ ਨਾਲ ਨਾ ਸੰਭਾਲਣ ਲਈ ਕਈ ਵਾਰ ਚੀਨ ਦੀ ਅਲੋਚਨਾ ਕੀਤੀ ਹੈ। ਉਸਨੇ ਇਥੋਂ ਤਕ ਵੀ ਕਿਹਾ ਕਿ ਅਮਰੀਕਾ ਆਪਣੀ ਜਾਂਚ ਟੀਮ ਨੂੰ ਚੀਨ ਭੇਜਣਾ ਚਾਹੁੰਦਾ ਹੈ।
ਇਸ ਦੌਰਾਨ, ਸੰਯੁਕਤ ਰਾਜ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਕਿਹਾ ਹੈ ਕਿ ਅਮਰੀਕਾ ਦੂਜੇ ਦੇਸ਼ਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਯਕੀਨ ਦਵਾ ਰਿਹਾ ਹੈ ਕਿ ਕੋਰੋਨਾਵਾਇਰਸ ਦੀ ਸ਼ੁਰੂਆਤ ਵੁਹਾਨ, ਚੀਨ ਵਿੱਚ ਹੋਈ ਸੀ। ਉਨ੍ਹਾਂ ਕਿਹਾ ਕਿ ਇਹ ਦੱਸਣਾ ਚੀਨ ਦੀ ਜ਼ਿੰਮੇਵਾਰੀ ਹੈ ਕਿ ਇਹ ਵਾਇਰਸ ਕਿੱਥੋਂ ਆਇਆ ਹੈ। ਉਸਨੇ ਸ਼ੁੱਕਰਵਾਰ ਨੂੰ ਬੇਨ ਸ਼ਾਪੀਰੋ ਸ਼ੋਅ ਵਿੱਚ ਕਿਹਾ ਕਿ ਚੀਨ ਨੂੰ ਦਸੰਬਰ 2019 ਤੋਂ ਵਾਇਰਸ ਬਾਰੇ ਪਤਾ ਸੀ। ਪੋਂਪਿਓ ਨੇ ਕਿਹਾ, “ਸਾਨੂੰ ਅਮਰੀਕਾ ਵਿਚ ਹੋਈਆਂ ਮੌਤਾਂ ਅਤੇ ਜਿਸ ਤਰ੍ਹਾਂ ਦਾ ਇੱਥੇ ਆਰਥਿਕ ਨੁਕਸਾਨ ਹੋਇਆ ਹੈ ਉਸ ਲਈ ਜ਼ਿੰਮੇਵਾਰ ਧਿਰਾਂ ਦੀ ਜਵਾਬਦੇਹੀ ਨਿਰਧਾਰਤ ਕਰਨੀ ਹੋਵੇਗੀ।”
‘ਚੀਨ ਨੂੰ ਦਸੰਬਰ 2019 ਵਿੱਚ ਪੱਕੀ ਜਾਣਕਾਰੀ ਸੀ’
ਪੌਂਪੀਓ ਨੇ ਕਿਹਾ, ਚੀਨੀ ਸਰਕਾਰ ਨੂੰ ਦਸੰਬਰ 2019 ਵਿੱਚ ਇਸ ਬਾਰੇ ਪੱਕੀ ਜਾਣਕਾਰੀ ਸੀ ਅਤੇ ਇੱਕ ਰਾਸ਼ਟਰ ਵਜੋਂ ਉਹ ਆਪਣੇ ਮੁਢਲੇ ਫਰਜ਼ਾਂ ਨੂੰ ਨਿਭਾਉਣ ਵਿੱਚ ਅਸਫਲ ਰਹੇ। ਸਿਰਫ ਇਹ ਹੀ ਨਹੀਂ, ਉਹ ਵਿਸ਼ਵ ਸਿਹਤ ਸੰਗਠਨ ਦੇ ਅੰਤਰਰਾਸ਼ਟਰੀ ਸਿਹਤ ਨਿਯਮਾਂ ਦੀ ਪਾਲਣਾ ਕਰਨ ਵਿਚ ਵੀ ਅਸਫਲ ਰਹੇ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਇਸ ਸਭ ਨੂੰ ਲੁਕਾਉਣ ਲਈ ਬਹੁਤ ਕੁਝ ਕੀਤਾ।
Home ਤਾਜਾ ਜਾਣਕਾਰੀ ਦਾਲ ਚ ਕੁੱਝ ਕਾਲਾ ਹੈ – ਚੀਨ ਨੇ ਦਿੱਤਾ ਜਵਾਬ ਵਾਇਰਸ ਬਾਰੇ ਅੰਤਰਰਾਸ਼ਟਰੀ ਜਾਂਚ ਤੋਂ , ਦੇਖੋ ਪੂਰੀ ਖਬਰ
ਤਾਜਾ ਜਾਣਕਾਰੀ