ਕਬਰ ਪੁੱਟ ਰਹੇ ਪੋਤੇ ਨੇ ਕੀਤਾ ਇਹ ਮਜਾਕ ਅਤੇ ਫਿਰ
ਮੁਜ਼ੱਫਰਨਗਰ-ਦੇਸ਼ ਭਰ ‘ਚ ਜਿੱਥੇ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ, ਉੱਥੇ ਹੀ ਉੱਤਰ ਪ੍ਰਦੇਸ਼ ‘ਚ ਦਿਲ ਨੂੰ ਝੰਜੋੜ ਦੇਣ ਵਾਲੀ ਦਰਦਨਾਕ ਘਟਨਾ ਵਾਪਰੀ ਹੈ। ਦਰਅਸਲ ਇੱਥੋ ਦੇ ਮੁਜ਼ੱਫਰਨਗਰ ਜ਼ਿਲੇ ‘ਚ ਆਪਣੇ ਦਾਦੇ ਦੀ ਮੌਤ ਤੋਂ ਬਾਅਦ ਕਬਰ ਪੁੱਟ ਰਹੇ ਪੋਤਰੇ ਦੀ ਮੌਕੇ ‘ਤੇ ਮੌਤ ਹੋ ਗਈ। ਘਟਨਾ ਤੋਂ ਬਾਅਦ ਦੋਵਾਂ ਦੀਆਂ ਲਾਸ਼ਾਂ ਇਕੱਠੀਆਂ ਕਬਰ ‘ਚ ਦਫਨਾਈਆਂ ਗਈਆਂ।
ਦੱਸਣਯੋਗ ਹੈ ਕਿ ਇਹ ਘਟਨਾ ਜ਼ਿਲੇ ਦੇ ਜਾਨਸਠ ਇਲਾਕੇ ‘ਚ ਵਾਪਰੀ। ਪੁਲਸ ਨੇ ਦੱਸਿਆ ਕਿ 80 ਸਾਲਾਂ ਦੇ ਮੁਹੰਮਦ ਯੂਸੁਫ ਦੀ ਦਿਲ ਦਾ ਦੌਰਾ ਪੈਣ ਕਾਰਨ ਸ਼ੁੱਕਰਵਾਰ ਨੂੰ ਮੌਤ ਹੋ ਗਈ ਸੀ। ਉਨ੍ਹਾਂ ਦਾ 40 ਸਾਲਾ ਪੋਤਰਾ ਸਲੀਮ ਉਨ੍ਹਾਂ ਨੂੰ ਲੈ ਕੇ ਕਬਰਸਤਾਨ ਪਹੁੰਚਿਆ। ਸਲੀਮ ਦੇ ਨਾਲ ਉਸ ਦੇ ਕਈ ਹੋਰ ਦੋਸਤ ਵੀ ਸਨ। ਇੱਥੇ ਉਹ ਟੋਇਆ ਪੁੱਟਣ ਲੱਗਾ ਪਰ ਅਚਾਨਕ ਉਸ ਨੂੰ ਤੇਜ਼ ਪਸੀਨਾ ਆਇਆ ਅਤੇ ਉਹ ਟੋਏ ‘ਚ ਹੀ ਡਿੱਗ ਪਿਆ। ਸਲੀਮ ਨੂੰ ਉਸ ਦੇ ਦੋਸਤ ਡਾਕਟਰ ਕੋਲ ਲੈ ਕੇ ਪਹੁੰਚੇ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਦੱਸਿਆ। ਦੱਸ ਦੇਈਏ ਕਿ ਸਲੀਮ ਨੂੰ ਵੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਮਰਨ ਤੋਂ ਪਹਿਲਾਂ ਕੀਤਾ ਸੀ ਇਹ ਮਜ਼ਾਕ
ਸਲੀਮ ਦੇ ਦੋਸਤਾਂ ਨੇ ਦੱਸਿਆ ਕਿ ਮਰਨ ਤੋਂ ਪਹਿਲਾਂ ਸਲੀਮ ਨੇ ਮਜ਼ਾਕ ‘ਚ ਕਿਹਾ ਸੀ ਕਿ ਇਕ ਹੋਰ ਟੋਇਆ ਪੁੱਟ ਲਉ, ਹੋ ਸਕਦਾ ਹੈ ਕਿ ਕੋਈ ਹੋਰ ਲਾਸ਼ ਆ ਜਾਵੇ। ਦੋਸਤਾਂ ਨੇ ਬਾਅਦ ‘ਚ ਸਲੀਮ ਅਤੇ ਉਸ ਦੇ ਦਾਦਾ ਨੂੰ ਇਕੋ ਥਾਂ ‘ਤੇ ਦੋ ਟੋਇਆ ‘ਚ ਦਫਨਾਇਆ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
ਤਾਜਾ ਜਾਣਕਾਰੀ