ਦੇਖੋ ਕੁਦਰਤ ਦਾ ਰੰਗ ਦਰਬਾਰ ਸਾਹਿਬ ਦੇ ਨੇੜੇ ਅਸਮਾਨ ਚ
ਕੋਰਨਾ ਨੂੰ ਲੈ ਕੇ ਹੋਏ ਲਾਕਡਾਊਨ ਅਤੇ ਬਾਅਦ ਵਾਤਾਵਾਰਨ ਵਿਚ ਆਈ ਸ਼ੁੱਧਤਾ ਤੋਂ ਬਾਅਦ ਕਈ ਤਰ੍ਹਾਂ ਦੇ ਅਲੌਕਿਕ ਨਜਾਰੇ ਦੇਖਣ ਨੂੰ ਮਿਲ ਰਹੇ ਹਨ | ਕੱਲ੍ਹ ਇਕ ਅਜਿਹਾ ਹੀ ਨਜਾਰਾ ਸਿੱਖਰ ਦੁਪਹਿਰੇ ਅੰਮਿ੍ਤਸਰ ‘ਚ ਦੇਖਣ ਨੂੰ ਮਿਲਿਆ | ਵਾਤਾਵਰਨ ਦੇ ਸਾਫ਼ ਹੋਣ ਨਾਲ ਨਦੀਆਂ, ਝੀਲਾਂ ਦਰਿਆਵਾਂ ਦੇ ਪਾਣੀ ਵਿਚ ਵਾਤਾਵਰਨ ਦੀ ਸ਼ੁੱਧਤਾ ਸਾਫ ਝਲਕ ਰਹੀ ਹੈ |
ਇਸ ਤੋਂ ਇਲਾਵਾ ਕਈ ਮੈਦਾਨੀ ਸ਼ਹਿਰਾਂ ਵਿਚੋਂ ਸੈਂਕੜੇ ਕਿਲੋਮੀਟਰ ਦੂਰ ਪਹਾੜਾਂ ‘ਤੇ ਪਈ ਬਰਫ਼ ਦਾ ਨਜ਼ਾਰਾ ਦੇਖਣ ਨੂੰ ਮਿਲਿਆ | ਦੱਸ ਦੇਈਏ ਕੱਲ੍ਹ ਭਾਵ ਐਤਵਾਰ ਨੂੰ ਇਕ ਨਵੇਕਲਾ ਨਜਾਰਾ ਸਿੱਖਰ ਦੁਪਹਿਰੇ ਅੰਮਿ੍ਤਸਰ ‘ਚ ਦੇਖਣ ਨੂੰ ਮਿਲਿਆ | ਇੰਦਰਧਨੁਸ਼ ਜਾਂ ਅੰਗੇ੍ਰਜੀ ਵਿਚ ਰੇਨਬੋ ਜੋ ਅਕਸਰ ਹੀ ਬਰਸਾਤੀ ਦਿਨਾਂ ਵਿਚ ਮੀਂਹ ਪੈਣ ਤੋਂ ਬਾਅਦ ਦਿਨ ਚੜਣ ਜਾਂ ਢੱਲਣ ਮੌਕੇ ਵਧੇਰੇ ਸੂਰਜ ਦੇ ਸਾਹਮਣੇ ਵਾਲੇ ਪਾਸੇ ਜਾਂ ਬਰਸਾਤ ਤੋਂ ਬਾਅਦ ਪੂਰੇ ਚੰਦਰਮਾਂ ਦੇ ਦਿਨਾਂ ਵਿਚ ਉਸ ਦੇ ਆਲੇ ਦੁਆਲੇ ਇਹ ਰੇਨਬੋ ਦੇਖਣ ਨੂੰ
ਮਿਲਦੀ ਹੈ, ਪਰ ਅੱਜ ਤਾ ਚਿੱਟੇ ਸਿਖਰ ਦੁਪਹਿਰੇ ਸੂਰਜ ਦੇ ਦੁਆਲੇ ਗੋਲਾਕਾਰ ਰੇਨਬੋ (ਇੰਦਰਧਨੁਸ਼) ਦਿਖਾਈ ਦਿੱਤੀ | ਬਰਸਾਤ ਬਾਅਦ ਅਕਸਰ ਦਿਖਾਈ ਦੇਣ ਵਾਲਾ ਇੰਦਰਧਨੁਸ਼ 180 ਡਿਗਰੀ ਦੇ ਆਕਾਰ ਦਾ ਹੁੰਦਾ ਹੈ ਪਰ ਇਹ ਇੰਦਰਧਨੁਸ਼ 360 ਡਿਗਰੀ ਭਾਵ ਗੋਲ ਅਕਾਰ ਦਾ ਸੂਰਜ ਦੇ ਦੁਆਲੇ ਉਸ ਦੇ ਗੋਲਾਕਾਰ ਅਕਾਰ ਤੋਂ ਵੱਡਾ ਬਣਿਆ ਦਿਖਾਈ ਦੇ ਰਿਹਾ ਸੀ। ਜਿਸ ਨੂੰ ਲੋਕ ਰੁੱਕ ਰੁੱਕ ਕੇ ਬੜੀ ਹੀ ਹੈਰਾਨੀ ਨਾਲ ਦੇਖ ਰਹੇ ਸਨ | ਇਹ ਰੇਨਬੋ ਜਿਸ ਵੇਲੇ ਸੂੂਰਜ ਦੇ ਨਜ਼ਰ ਆ ਰਹੀ ਸੀ ਉਸ ਵੇਲੇ ਸੂਰਜ ਨੂੰ ਹਲਕੇ ਬਦਲਾ ਨੇ ਆਪਣੇ ਘੇਰੇ ਵਿਚ ਲਿਆ ਹੋਇਆ ਸੀ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
ਤਾਜਾ ਜਾਣਕਾਰੀ