ਦਰਬਾਰ ਸਾਹਿਬ ਦੀ ਪਰਿਕਰਮਾ ਚ Tik Tok ਤੇ ਗੀਤ ਲਾ ਕੇ ਵੀਡੀਓ ਬਣਾਉਣ ਵਾਲੀਆਂ ਕੁੜੀਆਂ ਨੇ ਮਾਫੀ ਮੰਗ ਲਈ ਹੈ ਉਨ੍ਹਾਂ ਨੇ ਪਹਿਲਾਂ ਵਾਲੀ ਵੀਡੀਓ ਨੂੰ ਆਪਣੇ ਫੇਸਬੁੱਕ ਅਕਾਊਂਟ ਤੋਂ ਡੀਲੀਟ ਕਰਕੇ ਇੱਕ ਨਵੀਂ ਵੀਡੀਓ ਜਾਰੀ ਕੀਤੀ ਹੈ ਜਿਸ ਚ ਉਨ੍ਹਾਂ ਨੇ ਅਪੀਲ ਕੀਤੀ ਹੈ ਪਲੀਜ ਸਾਨੂੰ ਗਲਤ ਸ਼ਬਦਾਵਲੀ ਨਾ ਵਰਤੋਂ ਸਾਡਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਤੁਹਾਨੂੰ ਦੱਸ ਦੇਈਏ ਕਿ ਕੁੱਝ ਦਿਨ ਪਹਿਲਾਂ ਹੀ ਇਨ੍ਹਾਂ ਕੁੜੀਆਂ ਦੀ ਦਰਬਾਰ ਸਾਹਿਬ ਦੀ ਪਰਿਕਰਮਾ ਚ ਵੀਡੀਓ ਵਾਰਿਅਲ ਹੋਈ ਸੀ
ਜਿਸ ਦਿ ਸਿੱਖ ਸੰਗਤਾਂ ਨੇ ਕਾਫੀ ਵਿਰੋਧ ਕਰਿਆ ਸੀ ਅਜੇ ਪਿਛਲੀ ਦਿਨੀ ਸਬ ਤੋਂ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਵਿਖੇ ਇਕ ਕੁੜੀ ਵਲੋਂ ਗਾਣੇ ਉੱਪਰ ਬਣਾਈ ਵੀਡੀਓ ਦਾ ਮਾਮਲਾ ਠੰਡਾ ਨਹੀਂ ਪਿਆ ਤੇ ਇਨ੍ਹਾਂ ਕੁੜੀਆਂ ਵੱਲੋਂ ਇਕ ਹੋਰ ਬੇਸ਼ਰਮੀ ਵਾਲੀ ਵੀਡੀਓ ਸਾਹਮਣੇ ਆਈ ਸੀ ਇਸ ਵੀਡੀਓ ਵਿੱਚ ਤਿੰਨ ਕੁੜੀਆਂ ਇਕ ਪੰਜਾਬੀ ਗਾਣੇ ਉੱਪਰ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਘੁੰਮਦੀਆਂ ਨਜ਼ਰ ਆ ਰਹੀਆਂ ਸਨ ਜਿਸ ਨੂੰ official_fiza_christ ਦੀ ਆਈਡੀ ਤੋਂ ਅਪਲੋਡ ਕੀਤਾ ਗਿਆ ਸੀ
ਇਹ ਵੀਡੀਓ ਅੱਜ ਕੱਲ ਦੀ ਨੌਜਵਾਨ ਪੀੜੀ ਉੱਪਰ ਹੋ ਰਹੇ ਗਾਣਿਆਂ ਦੇ ਮਾੜੇ ਅਸਰ ਦੀ ਨਿਸ਼ਾਨੀ ਹੈ| ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਇਸ ਆਈਡੀ ਤੋਂ ਹੀ ਡਿਲੀਟ ਕਰ ਦਿੱਤਾ ਗਿਆ ਹੈ ਪਰ ਇਹ ਸਾਡੇ ਸਾਰੇ ਸੋਚਣ ਵਾਲਾ ਵਿਸ਼ਾ ਵੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਕੀ ਸਿਖਾ ਰਹੇ ਹਾਂ”ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਕੁੱਝ ਮਹੀਨੇ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਵੱਡਾ ਅਹਿਮ ਫੈਸਲਾ ਲਿਆ ਸੀ ਜਿਸ ਨੂੰ ਅਜੇ ਵੀ ਕੁੱਝ ਸੰਗਤਾਂ
ਉਸ ਫੈਸਲੇ ਦਾ ਮਾਣ ਨਹੀਂ ਰੱਖ ਰਹੀਆਂ ਜਿਹੜੀਆਂ ਸੰਗਤਾਂ ਦਰਬਾਰ ਸਾਹਿਬ ਜਾ ਕੇ ਸੈਲਫੀਆਂ ਬਣਾ ਕੇ ਮੌਜ ਮਸਤੀ ਕਰਦੀਆਂ ਹਨ ਉਹ ਹੁਣ ਸਾਵਧਾਨ ਰਹਿਣ ਕਿਉਂਕਿ ਸ੍ਰੀ ਹਰਿਮੰਦਰ ਸਾਹਿਬ ਦੇ ਚੌਗਿਰਦੇ ‘ਤੇ ਪਰਿਕਰਮਾ ਦੇ ਆਲੇ-ਦੁਆਲੇ ਤਸਵੀਰਾਂ ਲੈਣ ਉੱਤੇ ਪਾਬੰਦੀ ਹੈ । ਇਹ ਨਵਾਂ ਫੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ ਹੈ। ਤਸਵੀਰਾਂ ਖਿੱਚਣ ਲਈ ਐਸਜੀਪੀਸੀ ਵੱਲੋਂ ਇਸ ਲਈ ਬਕਾਇਦਾ ਅੰਗਰੇਜ਼ੀ, ਪੰਜਾਬੀ ਤੇ ਹਿੰਦੀ ਦੇ ਬੋਰਡ ਲਾਏ ਗਏ ਹਨ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਇੱਕ ਨਿਊਜ਼ ਚੈਨਲ ਨਾਲ ਗੱਬਬਾਤ ਕਰਦਿਆਂ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਕੋਈ ਪਿਕਨਿਕ ਸਥਾਨ ਹੀਂ ਹੈ ਬਲਕਿ ਇਹ ਸ਼ਰਧਾ ਦਾ ਕੇਂਦਰ ਹੈ। ਲੋਕ ਇੱਥੇ ਨਤਮਸਤਕ ਹੋਣ ਆਉਂਦੇ ਹਨ ਨਾਂਕਿ ਘੁੰਮਣ ਫਿਰਨ।
Home ਵਾਇਰਲ ਦਰਬਾਰ ਸਾਹਿਬ ਚ’ Tik-Tok ਬਣਾਉਣ ਵਾਲੀਆਂ ਕੁੜੀਆਂ ਨੇ ਹੱਥ ਜੋੜ ਕੇ ਮੰਗੀ ਮੁਆਫ਼ੀ,ਵੀਡੀਓ ਦੇਖੋ ਤੇ ਸ਼ੇਅਰ ਕਰੋ
ਵਾਇਰਲ