BREAKING NEWS
Search

ਦਰਜੀ ਨੇ ਇਸ ਤਰੀਕੇ ਨਾਲ 33 ਲੋਕਾਂ ਨੂੰ 9 ਸਾਲਾਂ ਚ ਦਿੱਤੀ ਖੌਫਨਾਕ ਮੌਤ – ਪੁਲਸ ਨੇ ਕਰ ਲਿਆ ਹੁਣ ਕਾਬੂ

ਆਈ ਤਾਜਾ ਵੱਡੀ ਖਬਰ 

ਬਹੁਤ ਸਾਰੇ ਲੋਕ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ ਜਿਨ੍ਹਾਂ ਬਾਰੇ ਸੁਣ ਕੇ ਲੋਕ ਹੈਰਾਨ ਰਹਿ ਜਾਂਦੇ ਹਨ। ਅਤੇ ਜਦੋਂ ਉਨ੍ਹਾਂ ਇਨਸਾਨਾਂ ਨੂੰ ਉਨ੍ਹਾਂ ਦੀ ਗ਼ਲਤੀ ਦਾ ਪਤਾ ਲੱਗਣ ਤੇ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਜਾਂਦਾ ਹੈ ਉਨ੍ਹਾਂ ਲੋਕਾਂ ਨੂੰ ਆਪਣੇ ਕੀਤੇ ਉਪਰ ਵੀ ਕੋਈ ਪਛਤਾਵਾ ਨਹੀਂ ਹੁੰਦਾ। ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਅਜਿਹੇ ਲੋਕਾਂ ਵੱਲੋਂ ਜਿਥੇ ਦਿਨ ਦੇ ਉਜਾਲੇ ਵਿੱਚ ਮਿਹਨਤ ਦਾ ਕੰਮ ਕਰਨ ਦਾ ਦਿਖਾਵਾ ਕੀਤਾ ਜਾਂਦਾ ਹੈ। ਜਿਨ੍ਹਾਂ ਵੱਲੋਂ ਪੈਸੇ ਦੇ ਲਾਲਚ ਵਿੱਚ ਅਤੇ ਅਮੀਰ ਬਣਨ ਦੇ ਚੱਕਰ ਵਿੱਚ ਬਿਨਾ ਦੋਸ਼ ਤੋਂ ਹੀ ਬਹੁਤ ਸਾਰੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਹੁਣ ਦਰਜੀ ਵੱਲੋਂ ਇਸ ਤਰੀਕੇ ਨਾਲ 9 ਸਾਲਾ ਦੇ ਵਿੱਚ 33 ਲੋਕਾਂ ਨੂੰ ਖੌਫਨਾਕ ਮੌਤ ਦਿੱਤੀ ਗਈ ਹੈ, ਹੁਣ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਮੱਧ ਪ੍ਰਦੇਸ਼ ਤੋਂ ਸਾਹਮਣੇ ਆਈ ਇਸ ਘਟਨਾ ਨੇ ਸਭ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ।

ਜਿੱਥੇ ਇਕ ਦਰਜੀ ਤੇ ਤੌਰ ਤੇ ਕੰਮ ਕਰਨ ਵਾਲਾ ਵਿਅਕਤੀ ਇੱਕ ਸੀਰੀਅਲ ਕਿਲਰ ਨਿਕਲਿਆ ਹੈ। ਪੁਲੀਸ ਵੱਲੋਂ ਜਿਥੇ ਇਸ ਗਰੋਹ ਦਾ ਪਰਦਾਫ਼ਾਸ਼ ਕੀਤਾ ਗਿਆ ਹੈ ਉਥੇ ਹੀ ਇਸ ਦਰਜੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਨੂੰ ਆਪਣੇ ਕੀਤੇ ਉਪਰ ਕੋਈ ਪਛਤਾਵਾ ਨਹੀਂ ਹੈ ਅਤੇ ਉਸ ਵੱਲੋਂ 33 ਕਤਲਾਂ ਦੀ ਗੱਲ ਕਬੂਲ ਕੀਤੀ ਗਈ ਹੈ। ਪੁਲਿਸ ਵੱਲੋਂ ਉਸ ਸਮੇਂ ਆਪਣੀ ਜਾਂਚ ਤੇਜ ਕੀਤੀ ਗਈ ਸੀ ਜਦੋਂ ਮਹਾਰਾਸ਼ਟਰ ਦੇ ਅਮਰਾਵਤੀ ਅਤੇ ਨਾਸਿਕ ਤੋਂ ਬਾਅਦ ਮੱਧ ਪ੍ਰਦੇਸ਼ ਵਿਚ ਵੀ ਲਗਾਤਾਰ ਟਰੱਕ ਡਰਾਈਵਰ ਅਤੇ ਉਨ੍ਹਾਂ ਦੇ ਹੈਲਪਰਾਂ ਦੇ ਕਤਲ ਹੋਣ ਦਾ ਮਾਮਲੇ ਵੱਧਦੇ ਹੋਏ ਸਾਹਮਣੇ ਆਏ ਸੀ।

ਇਕ ਹੀ ਤਰੀਕੇ ਨਾਲ ਹੋ ਰਹੇ ਇਨ੍ਹਾਂ ਕਤਲਾਂ ਨੂੰ ਦੇਖਣ ਤੋਂ ਬਾਅਦ ਇਨ੍ਹਾਂ ਸੂਬਿਆਂ ਦੀ ਪੁਲੀਸ ਵੱਲੋਂ ਲਗਾਤਾਰ ਕਾਤਲ ਦੀ ਭਾਲ ਕੀਤੀ ਗਈ। ਜਿੱਥੇ ਹੁਣ ਇਸ ਗਰੋਹ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਥੇ ਹੀ ਦੱਸਿਆ ਗਿਆ ਹੈ ਕਿ ਇਨ੍ਹਾਂ ਵੱਲੋਂ ਟਰੱਕ ਡਰਾਈਵਰਾਂ ਨੂੰ ਉਸ ਸਮੇਂ ਆਪਣਾ ਸ਼ਿਕਾਰ ਬਣਾਇਆ ਜਾਂਦਾ ਸੀ ਜਦੋਂ ਢਾਬੇ ਉਪਰ ਖਾਣਾ ਖਾਣ ਲਈ ਰੁਕਦੇ ਸਨ। ਉੱਥੇ ਹੀ ਇਨ੍ਹਾਂ ਨਾਲ ਜਾਣ-ਪਹਿਚਾਣ ਕੀਤੀ ਜਾਂਦੀ ਸੀ ਅਤੇ ਦੋਸਤੀ ਕਰਨ ਤੋਂ ਬਾਅਦ ਇਨ੍ਹਾਂ ਦਾ ਸਮਾਨ ਲੁੱਟਣ ਤੋਂ ਬਾਅਦ ਕਤਲ ਕਰ ਦਿੱਤਾ ਜਾਂਦਾ ਸੀ। ਉਸ ਸਮਾਨ ਨੂੰ ਇਹ ਲੋਕ ਬਾਜ਼ਾਰ ਵਿਚ ਲਿਜਾ ਕੇ ਵੇਚ ਦਿੰਦੇ ਸਨ।

ਇਸ ਮਾਮਲੇ ਵਿੱਚ ਜਿੱਥੇ 2018 ਦੇ ਵਿੱਚ ਕਤਲ ਹੋਏ ਟਰੱਕ ਡਰਾਈਵਰ ਮੱਖਣ ਸਿੰਘ ਦੇ ਮਾਮਲੇ ਦੀ ਤਫ਼ਤੀਸ਼ ਦੌਰਾਨ ਪੁਲਿਸ ਵੱਲੋਂ ਦਰਜੀ ਆਦੇਸ਼ ਖਾਮਰਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਦੇ ਨਾਲ ਉਸ ਦੇ ਗਿਰੋਹ ਦੇ ਦੋ ਹੋਰ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।



error: Content is protected !!