ਆਈ ਤਾਜ਼ਾ ਵੱਡੀ ਖਬਰ
ਪੰਜਾਬ ਦੇ ਬਹੁਤ ਸਾਰੇ ਨੌਜਵਾਨ ਜਿੱਥੇ ਰੋਜ਼ੀ ਰੋਟੀ ਦੀ ਖਾਤਰ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ। ਉਥੇ ਹੀ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਇਹਨਾ ਪੰਜਾਬ ਦੇ ਨੌਜਵਾਨਾਂ ਵੱਲੋਂ ਸਖਤ ਮਿਹਨਤ-ਮੁਸ਼ੱਕਤ ਕੀਤੀ ਜਾਂਦੀ ਹੈ ਅਤੇ ਵੱਖ-ਵੱਖ ਖੇਤਰਾਂ ਵਿੱਚ ਉਚ ਮੰਜ਼ਿਲ ਨੂੰ ਹਾਸਲ ਕਰ ਕੇ ਆਪਣਾ ਇੱਕ ਵੱਖਰਾ ਮੁਕਾਮ ਹਾਸਲ ਕੀਤਾ ਜਾ ਰਿਹਾ ਹੈ। ਅਜਿਹੇ ਨੌਜਵਾਨਾਂ ਨੂੰ ਵੇਖ ਕੇ ਹੋਰ ਨੌਜਵਾਨਾਂ ਵਿਚ ਵੀ ਅੱਗੇ ਵਧਣ ਦੀ ਚੇਟਕ ਪੈਦਾ ਹੁੰਦੀ ਹੈ। ਅਜਿਹੀਆਂ ਹਸਤੀਆਂ ਨੇ ਜਿੱਥੇ ਵੱਖ-ਵੱਖ ਖੇਤਰਾਂ ਵਿੱਚ ਅੱਗੇ ਵੱਧ ਕੇ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਹੈ। ਉਥੇ ਹੀ ਨੌਜਵਾਨਾਂ ਵੱਲੋਂ ਚੁੱਕੇ ਜਾਂਦੇ ਅਜਿਹੇ ਸ਼ਲਾਘਾਯੋਗ ਕਦਮ ਦੇ ਚੱਲਦਿਆਂ ਹੋਇਆਂ ਮਾਪਿਆਂ ਦਾ ਸਿਰ ਵੀ ਫ਼ਖ਼ਰ ਨਾਲ ਉੱਚਾ ਹੋ ਜਾਂਦਾ ਹੈ। ਅਜਿਹੇ ਬਹੁਤ ਸਾਰੇ ਮਾਮਲੇ ਆਏ ਦਿਨ ਹੀ ਸਾਹਮਣੇ ਆ ਰਹੇ ਹਨ।
ਹੁਣ ਥਾਣੇਦਾਰ ਦੇ ਪੁੱਤਰ ਵੱਲੋਂ ਅਮਰੀਕਾ ਵਿੱਚ ਅਜਿਹਾ ਕਾਰਨਾਮਾ ਕੀਤਾ ਗਿਆ ਹੈ ਜਿਥੇ ਪੰਜਾਬ ਵਿੱਚ ਮਾਪਿਆਂ ਦਾ ਨਾਮ ਚਮਕਾਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ ਜਿੱਥੇ ਪੰਜਾਬ ਦੇ ਜਿਲੇ ਸ਼ਹੀਦ ਭਗਤ ਸਿੰਘ ਵਿਚ ਪੁਲਸ ਵਿਚ ਤੈਨਾਤ ਨੌਕਰੀ ਕਰਨ ਵਾਲੇ ਪਿਤਾ ਥਾਣੇਦਾਰ ਅਵਤਾਰ ਸਿੰਘ ਸਹੋਤਾ ਦਾ ਪੁੱਤਰ ਜਿੱਥੇ ਇਸ ਸਮੇਂ ਅਮਰੀਕਾ ਵਿੱਚ ਰਹਿ ਰਿਹਾ ਹੈ ਉਥੇ ਹੀ ਉਸ ਵੱਲੋਂ ਅਮਰੀਕਾ ਵਿੱਚ ਖੇਤੀ ਮਾਹਿਰ ਅਤੇ ਚਰਚ ਦੇ ਤੌਰ ਤੇ ਆਪਣੀ ਪ੍ਰਤਿਭਾ ਦਾ ਲੋਹਾ ਵੀ ਮੰਨਵਾਇਆ ਗਿਆ ਹੈ।
ਜਿਸ ਕਾਰਨ ਉਸ ਵੱਲੋਂ ਪੰਜਾਬੀਆਂ ਦਾ ਸਿਰ ਫ਼ਖਰ ਨਾਲ ਉੱਚਾ ਕੀਤਾ ਗਿਆ ਹੈ। ਜਿਸ ਵੱਲੋਂ ਪੰਜਾਬ ਅਤੇ ਭਾਰਤ ਦਾ ਨਾਮ ਰੋਸ਼ਨ ਕੀਤਾ ਗਿਆ ਹੈ। ਡਾਕਟਰ ਅਮਰਿੰਦਰ ਸਿੰਘ ਸਹੋਤਾ ਵੱਲੋਂ ਜਿਥੇ ਆਪਣੀ ਪੜ੍ਹਾਈ ਪੰਜਾਬ ਵਿੱਚ ਬਾਰ੍ਹਵੀਂ ਤਕ ਨੰਗਲ ਸਥਿਤ ਸੀਨੀਅਰ ਸਕੈਂਡਰੀ ਸਕੂਲ ਤੋਂ ਕੀਤੀ ਗਈ ਉਸ ਤੋਂ ਬਾਅਦ ਲੁਧਿਆਣਾ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਬੀ ਐਸ ਸੀ ਐਗਰੀਕਲਚਰ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ ਗਈ।
ਉੱਥੇ ਹੀ ਉਸ ਨੌਜਵਾਨ ਵੱਲੋਂ ਆਪਣੇ ਬਿਹਤਰ ਭਵਿੱਖ ਵਾਸਤੇ ਅਮਰੀਕਾ ਦਾ ਰੁਖ਼ ਕੀਤਾ ਗਿਆ ਸੀ ਜਿਥੇ ਹੁਣ ਇਸ ਨੌਜਵਾਨ ਵੱਲੋਂ ਇਨਵਾਇਰਮੈਂਟ ਸਾਇੰਸ ਵਿੱਚ ਡਾਇਰੈਕਟਰ ਦੀ ਡਿਗਰੀ ਹਾਸਲ ਕੀਤੀ ਗਈ ਹੈ। ਉੱਥੇ ਹੀ ਉਸ ਵੱਲੋਂ ਹੁਣ ਖੇਤੀਬਾੜੀ ਖੇਤਰ ਦੇ ਵਿਚ ਇੱਕ ਖੋਜ ਕਰਨ ਦੀ ਆਪਣੀ ਇੱਛਾ ਜਤਾਈ ਗਈ ਸੀ। ਜਿਸ ਸਦਕਾ ਹੀ ਉਹ ਕੈਲੀਫੋਰਨੀਆ ਯੂਨੀਵਰਸਿਟੀ ਵਿੱਚ ਗਿਆ ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕੀਤਾ। ਉਸਦਾ ਪਰਿਵਾਰ ਪੰਜਾਬ ਵਿੱਚ ਮੂਲ ਰੂਪ ਨਾਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਅਧੀਨ ਆਉਣ ਵਾਲੇ ਪਿੰਡ ਮਲੋਕਵਾਲ ਦਾ ਰਹਿਣ ਵਾਲਾ ਹੈ।
ਤਾਜਾ ਜਾਣਕਾਰੀ